ਭੀਖੀ, 20 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਗੁਰਦੁਆਰਾ ਸਹਿਬ ਪਾਤਸਾਹੀ ਨੋਵੀ ਵਿਖੇ ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਜਿਲਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਨੂੰ ਸਬੋਧਨ ਕਰਦਿਆਂ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਆਤੇ ਨੋਜਵਾਨ ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ 24 ਜੂਨ ਦਿਨ ਐਤਵਾਰ ਸਵੇਰੇ 9.00 ਵਜੇ ਮਾਨਸਾ ਕੈਚੀਆ ਤੋ ਮੋਟਰਸਾਈਕਲਾ, ਕਾਰਾਂ ਅਤੇ ਬੱਸਾ ਦਾ ਵੱਡਾ ਕਾਫਲਾ ਬਰਗਾਵੀ ਲਈ ਰਵਾਨਾ ਹੋਵੇਗਾ।ਉਹਨਾ ਸਮੁੱਚੀਆਂ ਸੰਗਤਾ ਖਾਸ ਕਰਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫਰਜ ਸਮਝ ਕੇ ਵੱਡੀ ਗਿਣਤੀ ਵਿੱਚ ਇਸ ਕਾਫਲੇ ਦਾ ਹਿੱਸਾ ਬਣਨ।ਉਹਨਾ ਕਿਹਾ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ, ਬੰਦੀ ਸਿੰਘਾ ਦੀ ਰਿਹਾਈ ਬਹਿਬਲ ਅਤੇ ਸਿੱਖ ਕੋਮ ਦੀਆਂ ਹੋਰ ਮੰਗਾਂਸਬੰਧੀ 1 ਜੂਨ ਤੋ ਬਰਗਾੜੀ ਵਿੱਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣਾ ਸਮਂੇ ਦੀ ਮੰਗ ਹੈ।ਇਸ ਸਮੇ ਉਹਨਾ ਨਾਲ ਜੋਗਿੰਦਰ ਸਿੰਘ ਬੋਹਾ, ਮਨਜੀਤ ਸਿੰਘ ਢੈਪਈ, ਮਹਿੰਦਰ ਸਿੰਘ ਬੁਰਜ ਹਰੀ, ਬੂਟਾ ਸਿੰਘ, ਮੇਜਰ ਸਿੰਘ ਅਕਲੀਆ, ਸੁਖਵਿੰਦਰਪਾਲ ਸਿੰਘ, ਗੁਮਦੂਰ ਸਿੰਘ ਗੁੜਥੜੀ, ਹੈਡ ਗ੍ਰੰਥੀ ਨਾਜਰ ਸਿੰਘ ਅਤਲਾ, ਹਰਜਿੰਦਰ ਸਿੰਘ ਮਾਖਾ ਅਤੇ ਸੁਖਰਾਜ ਸਿੰਘ ਅਤਲਾ ਆਦਿ ਹਾਜਰ ਸਨ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …