

ਨਵੀਂ ਦਿੱਲੀ, 14 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਗੋਬਿੰਦ ਇੰਨਕਲੇਵ ਵਿੱਚ 68ਵਾਂ ਸੁਤੰਤਰਤਾ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਕੀਤੀ। ਇਸ ਤੋਂ ਬਾਅਦ ਚੇਅਰਮੈਨ ਸ. ਜਤਿੰਦਰ ਪਾਲ ਸਿੰਘ ਨਰੂਲਾ, ਮੈਨੇਜਰ ਸ. ਮਨਮੋਹਨ ਸਿੰਘ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਮੀਤ ਕੌਰ ਜੀ ਨੇ ਆਏ ਹੋਏ ਪਤਵੰਤੇ ਸੱਜਣਾਂ ਸ. ਰਵਿੰਦਰ ਸਿੰਘ ਜੀ ਖੁਰਾਨਾ (ਸੀਨੀਅਰ ਮੀਤ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਜੈ ਗੋਪਾਲ ਜੀ (ਡਿਪਟੀ ਮੇਅਰ, ਈਸਟ ਦਿੱਲੀ) ਅਤੇ ਸ. ਰਵਿੰਦਰ ਸਿੰਘ ਲਵਲੀ (ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਸੁਆਗਤ ਕੀਤਾ। ਦੇਸ਼ ਦੀ ਸ਼ਾਨ ਤਿਰੰਗੇ ਨੂੰ ਫਹਿਰਾਉਣ ਤੋਂ ਬਾਦ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿਚ ਗੀਤ ਅਤੇ ਨਾਚ ਪ੍ਰਮੁੱਖ ਸਨ। ਇਸ ਮੌਕੇ ਤੇ ਸੁਤੰਤਰਤਾ ਦਿਹਾੜੇ ਦੇ ਇਤਿਹਾਸ ਤੇ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋਏ ਦੇਸ਼ਭਗਤਾਂ ਨੂੰ ਯਾਦ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਕੇਂਦਰ ਬੱਚਿਆਂ ਵੱਲੋਂ ਪੇਸ਼ ਕੀਤਾ ਰਾਜਸਥਾਨੀ ਲੋਕ-ਨਾਚ ਸੀ।
ਇਸ ਮੌਕੇ ਤੇ ਸ. ਰਵਿੰਦਰ ਸਿੰਘ ਖੁਰਾਨਾ ਜੀ ਨੇ ਬੱਚਿਆਂ ਵਿੱਚ ਦੇਸ਼ਭਗਤਾਂ ਦੀਆਂ ਮਿਸਾਲਾਂ ਦੇ ਕੇ ਦੇਸ਼-ਪਿਆਰ ਦੀ ਭਾਵਨਾ ਨੂੰ ਦ੍ਰਿੜ ਕਰਾਇਆ। ਇਸ ਤੋਂ ਬਾਅਦ ਸ੍ਰੀ ਜੈ ਗੋਪਾਲ ਜੀ ਨੇ ਸਕੂਲ ਦੇ ਬੱਚਿਆਂ ਵਲੋਂ ਵੱਖ-ਵੱਖ ਪ੍ਰਤਿਯੋਗਿਤਾਵਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਸ. ਜਤਿੰਦਰ ਪਾਲ ਸਿੰਘ ਜੀ ਨਰੂਲਾ, ਮੈਨੇਜਰ ਸ. ਮਨਮੋਹਨ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਮੀਤ ਕੌਰ ਨੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਰੂਬਰੂ ਕਰਾਇਆ ਤੇ ਉਹਨਾਂ ਵਿੱਚ ਦੇਸ਼ਭਗਤੀ ਦਾ ਜ਼ਜਬਾ ਪ੍ਰਬਲ ਕੀਤਾ। ਪ੍ਰੋਗਰਾਮ ਦਾ ਅੰਤ ਰਾਸ਼ਟਰ ਗਾਨ ਗਾ ਕੇ ਕੀਤਾ ਗਿਆ।
Punjab Post Daily Online Newspaper & Print Media