ਫਾਜਿਲਕਾ, 14 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਉੱਤੇ ਅੱਜ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਅੱਜ 11ਵੇਂ ਦਿਨ ਵੀ ਹੜਤਾਲ ਕਰਕੇ ਨਗਰ ਵਿੱਚ ਇੱਕ ਵਿਸ਼ਾਲ ਰੌਲੀ ਰੈਲੀ ਕੱਢੀ ।ਰੈਲੀ ਵਿੱਚ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਦੇ ਇਲਾਵਾ ਔਰਤਾਂ ਵੀ ਸ਼ਾਮਿਲ ਹੋਏ। ਧਰਨਾਕਾਰੀਆਂ ਦੁਆਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਰੋਸ਼ ਮੁਜਾਹਰਾ ਕੀਤਾ ਗਿਆ ਅਤੇ ਬਾਅਦ ਵਿੱਚ ਨਗਰ ਕੌਂਸਲ ਦੇ ਸਾਹਮਣੇ ਜਾਕੇ ਹੜਤਾਲ ਰੱਖੀ । ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਦਲੀਆਂ ਸਬੰਧੀ ਨੋਟਿਫਿਕੇਸ਼ਨ ਵਾਪਸ ਲਿਆ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੇਗੁਲਰ ਭਰਤੀ ਕੀਤੀ ਜਾਵੇ, ਵੈਟ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ, ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ , ਪੁਰਾਣੀ ਪੇਂਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ ।ਇਸ ਧਰਨੇ ਨੂੰ ਸਫਾਈ ਕਰਮਚਾਰੀ ਯੂਨੀਅਨ ਦੇ ਫਤੇਹ ਚੰਦ, ਰਮੇਸ਼ ਕੁਮਾਰ ਸੰਗੋਲਿਆ, ਸੁਭਾਸ਼ ਚੰਦਰ ਚਾਂਵਰਿਆ, ਰਾਮ ਕੁਮਾਰ ਭਰੂਟਿਆ, ਗੌਤਮ ਕੁਮਾਰ ਜਾਦੂ ਸੰਕਟ, ਮੋਹਨ ਲਾਲ ਓਜਨੀਵਾਲ, ਰਾਜ ਕੁਮਾਰ ਜਾਦੂ ਸੰਕਟ, ਅਸ਼ੋਕ ਕੁਮਾਰ, ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਸਤੀਸ਼ ਵਰਮਾ, ਚਿਮਨ ਲਾਲ ਸੱਚੂ, ਓਮ ਪ੍ਰਕਾਸ਼ ਜਲੰਧਰਾ, ਰਮੇਸ਼ ਕੁਝ ਸਕਸੈਨਾ, ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਬ੍ਰਾਂਚ ਯੂਨੀਅਨ ਦੁਆਰਾ ਰਾਜ ਕੁਮਾਰ ਸਾਰਸਰ, ਦਲਬੀਰ ਸਿੰਘ, ਕੁਲਵੰਤ ਰਾਏ ਗਾਬਾ, ਪ੍ਰਦੀਪ ਧਵਨ, ਸ਼ਕਤੀ ਕਾਮਰੇਡ, ਬਖਤਾਵਰ ਸਿੰਘ ਪੱਲੇਦਾਰ ਯੂਨੀਅਨ, ਕੱਚੇ ਸਫਾਈ ਸੇਵਕ ਯੂਨੀਅਨ ਦੁਆਰਾ ਬਲਰਾਮ, ਰਵਿੰਦਰ, ਸੰਜੇ, ਦਫਤਰੀ ਯੂਨੀਅਨ ਦੁਆਰਾ ਸੁਰਿੰਦਰ ਸਚਦੇਵਾ, ਸੁਭਾਸ਼ ਚੰਦਰ, ਤਰਸ ਰਾਨੀ ਸ਼ਰਮਾ, ਡਿੰਪਲ, ਸੰਤੋਸ਼ ਰਾਣੀ, ਰਤਨ ਲਾਲ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …