ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਅਮਨ) – ਉਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਗੁਲੇਰੀ ਬਾਵਾ ਵਲੋਂ ਅਨੇਜਾ ਪ੍ਰੋਡਕਸ਼ਨ ਦੀ ਅਗਵਾਈ `ਚ ਗਾਇਕਾ ਸਲੋਨੀ ਦੇ ਸਿੰਗਲ ਟਰੈਕ `ਲਾਵਾਂ` ਦਾ ਪੋਸਟਰ ਰਿਲੀਜ਼ ਕੀਤਾ ਗਿਆ।27 ਜੂਨ ਨੂੰ ਰਿਲੀਜ ਹੋ ਰਹੇ ਇਸ ਗੀਤ ਦੇ ਡਾਇਰੈਕਟਰ ਗੁਰੀ ਸਰਾਂ ਹਨ।ਗਾਇਕਾ ਸਲੋਨੀ ਨੇ ਦੱਸਿਆ ਕਿ ਇਸ ਗੀਤ ਲਈ ਉਸ ਨੂੰ ਅਮਨਦੀਪ ਅਮਨਾ, ਸਾਬੀ, ਬਲਜਿੰਦਰ ਸਿੰਘ, ਸੋਨੀ.ਕੇ ਕੈਮ, ਜੱਸੀ ਢਿੱਲੋਂ, ਪ੍ਰਤੀ ਸਿਆਨ, ਪ੍ਰੋਡਿਊਸਰ ਗੁਰੀ ਗਰੇਵਾਲ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।ਸਲੋਨੀ ਨੇ ਦੱਸਿਆ ਕਿ ਇਹ ਉਸ ਦਾ ਪਹਿਲਾ ਗੀਤ ਹੈ ਅਤੇ ਯੂ ਟਿਊਬ `ਤੇ ਇਸ ਦਾ ਟੇਲਰ ਲਾਂਚ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਗੁਰਮੀਤ ਬਾਵਾ ਨੇ ਪੋਸਟਰ ਰਿਲੀਜ਼ ਕਰਨ ਉਪਰੰਤ ਕਿਹਾ ਕਿ ਸਲੋਨੀ ਨੇ ਛੋਟੀ ਉਮਰੇ ਇਹ ਵੱਡਾ ਕਦਮ ਪੁੱਟਿਆ ਹੈ।ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਲੋਨੀ ਹੋਰ ਸਫਲਤਾ ਦੀਆਂ ਬੁਲੰਦੀਆਂ ਛੂਹੇਗੀ।ਇਸ ਮੌਕੇ ਬਾਲੀਵੁੱਡ ਐਕਟਰ ਅਰਵਿੰਦਰ ਸਿੰਘ ਭੱਟੀ, ਰਿਸ਼ਬ ਅਨੇਜਾ, ਸਾਇਸ਼ਾ ਤੇ ਰੇਖਾ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …