ਖਿਡਾਰੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਉਭਾਰਣ ਦੀ ਲੋੜ- ਜਸਪਾਲ ਸਿੰਘ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਪਹਿਲ ਸਰਕਾਰੀ ਰਿਸੋਰਸ ਸੈਂਟਰ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਸ਼ਪੈਸ਼ਲ ਬੱਚਿਆਂ ਨੂੰ 29 ਜੂਨ ਤੋਂ 3 ਜੁਲਾਈ ਤੱਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ `ਚ ਚੱਲੇ ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਅਤੇ ਨੈਸ਼ਨਲ ਸਲੈਕਸ਼ਨ ਕੈਂਪ ਫਾਰ ਯੂਨੀਫਾਈਡ ਪਾਰਟਨਰ ਹੈਂਡਬਾਲ, ਬਾਸਕਟ ਬਾਲ ਤੇ ਫੁੱਟਬਾਲ ਖੇਡ ਮੁਕਾਬਲਿਆਂ ਵਿੱਚ ਖੇਡਣ, ਦੇਖਣ ਤੇ ਸਮਝਣ ਦਾ ਖੁੱਲਾ ਮੌਕਾ ਦਿੱਤਾ ਗਿਆ।ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 110 ਖਿਡਾਰੀਆਂ ਨੇ ਤੇਜ਼ ਬਾਰਿਸ਼ ਤੇ ਤੇਜ਼ ਹਵਾਵਾਂ ਦੇ ਬਾਵਜੂਦ ਵੀ ਖੂਬ ਪਸੀਨਾ ਵਹਾਇਆ।ਇਸ ਦੌਰਾਨ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸਪੋਰਟਸ ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ ਤੇ ਡਿਸਟ੍ਰਿਕ ਕੋਆਰਡੀਨੇਟਰ ਸਰਵ ਸਿੱਖਿਆ ਅਭਿਆਨ ਧਰਮਿੰਦਰ ਸਿੰਘ ਨੇ ਸਾਂਝੇ ਤੌਰ ਤੇ ਉਨ੍ਹਾਂ ਨੂੰ `ਜੀ ਆਇਆ` ਆਖਿਆ ਤੇ ਇਸ 4 ਦਿਨ੍ਹਾਂ ਖੇਡ ਪ੍ਰਤੀਯੋਗਤਾ ਦੇ ਉਦੇਸ਼ ਅਤੇ ਅਗਲੇਰੇ ਖੇਡ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ।ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਸਪੋਰਟਸ ਸਿੱਖਿਆ ਵਿਭਾਗ ਜਸਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਤੇ ਵਿਭਾਗ ਦਾ ਇਹ ਬਹੁਤ ਵਧੀਆ ਉਪਰਾਲਾ ਹੈ।ਜਿਸ ਦਾ ਮੰਤਵ ਦੋਵਾਂ ਵਰਗਾਂ ਦੇ ਖਿਡਾਰੀਆਂ ਦੇ ਅੰਦਰ ਛੁੱਪੀ ਪ੍ਰਤਿੱਭਾ ਨੂੰ ਉਭਾਰਣਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਤੇ ਵਿਭਾਗ ਦੇ ਇਸ ਸਾਂਝੇ ਪ੍ਰੋਗਰਾਮ ਨੂੰ ਹੂ-ਬ-ਹੂ ਅੱਗੇ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਡਿਸਟ੍ਰਿਕ ਕੋ-ਆਰਡੀਨੇਟਰ ਸਰਵ ਸਿੱਖਿਆ ਅਭਿਆਨ ਧਰਮਿੰਦਰ ਸਿੰਘ ਨੇ ਦੱਸਿਆ ਕਿ ਚੁਣੇ ਗਏ ਖਿਡਾਰੀ 8 ਮਾਰਚ ਤੋਂ ਲੈ ਕੇ 24 ਮਾਰਚ ਤੱਕ ਆਬੂਧਾਬੀ ਵਿਖੇ ਹੋਣ ਵਾਲੀ ਵਰਲਡ ਸਮਰ ਸਪੈਸ਼ਲ ਉਲੰਪਿਕ ਖੇਡ ਪ੍ਰਤੀਯੋਗਤਾ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਦੱਸਿਆ ਕਿ 29 ਜੂਨ ਤੋਂ 3 ਜੁਲਾਈ ਤੱਕ ਚੱਲੇ 4 ਦਿਨਾਂ ਇਸ ਪ੍ਰੋਗਰਾਮ ਵਿੱਚ ਨੈਸ਼ਨਲ ਸਪੋਰਟਸ ਡਾਇਰੈਕਟਰ ਸਪੈਸ਼ਲ ਓੁਲੰਪਿਕ ਵਿਕਟਰ ਵਿਆਸ ਚੇਅਰ ਪਰਸਨ ਅਮਿਤਾਬ ਮਿਸ਼ਰਾ, ਕੌਮਾਂਤਰੀ ਬਾਕਸਿੰਗ ਕੋਚ, ਬਲਜਿੰਦਰ ਸਿੰਘ, ਕੋਚ ਸੁਖਰਾਜ ਸਿੰਘ, ਅਮਿਤ ਮਹਿਤਾ, ਹਰੀਸ਼ ਕੁਮਾਰ, ਪ੍ਰਵੀਨ ਸੰਧੂ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ, ਸੁਖਪਾਲ ਸਿੰਘ ਸੰਧੂ, ਸੁਖਮਿੰਦਰ ਸਿੰਘ, ਗੁਰਜੀਤ ਸਿੰਘ, ਸਾਗਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …