Friday, November 22, 2024

ਬਾਕਸਿੰਗ ਖੇਡ ਤੇ ਰਿੰਗ ਨੂੰ ਸਮਰਪਿਤ ਕੋਚ ਬਲਜਿੰਦਰ ਸਿੰਘ ਪੰਜਾਬ ਪੁਲਿਸ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ –  ਸੰਧੂ) – ਬਾਕਸਿੰਗ ਖੇਡ ਖੇਤਰ `ਚ ਅੱਜ ਵੀ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਰਿੰਗ ਦਾ PPN0407201816ਝੰਡਾ ਬੁਲੰਦ ਹੈ ਤੇ ਪੁਰਸ਼ ਵਰਗ ਦੇ ਖਿਡਾਰੀਆਂ ਦਾ ਦਬਦਬਾ ਬਾਦਸਤੂਰ ਜਾਰੀ ਹੈ।ਇਸ ਬਾਕਸਿੰਗ ਰਿੰਗ ਨੇ ਕਈ ਕੌਮਾਂਤਰੀ, ਕੌਮੀ ਤੇ ਜ਼ਿਲ੍ਹਾ ਪੱਧਰੀ ਬਾਕਸਰ ਪੈਦਾ ਕੀਤੇ ਹਨ। 90 ਦੇ ਕਰੀਬ ਬਾਕਸਿੰਗ ਖਿਡਾਰੀ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਚੰਗੇ ਅਹੁੱਦਿਆਂ ਤੇ ਬਿਰਾਜਮਾਨ ਜਿਸ ਦਾ ਸਿਹਰਾ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਤੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਪੰਜਾਬ ਪੁਲਿਸ ਦੇ ਸਿਰ ਜਾਂਦਾ ਹੈ।
ਕੋਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਸੰਨ 1991 ਦੇ ਵਿੱਚ ਉਸ ਨੇ 15 ਸਾਲ ਦੀ ਛੌਟੀ ਉਮਰੇ ਕੋਚ ਤੇ ਉਸਤਾਦ ਬਲਕਾਰ ਸਿੰਘ ਦੀ ਉਂਗਲੀ ਫੜ ਕੇ ਬਾਕਸਿੰਗ ਖੇਡ-ਖੇਤਰ ਵਿੱਚ ਚੱਲਣਾ ਸਿੱਖਿਆ ਤੇ ਫਿਰ ਕਈ ਮਾਹਿਰ ਕੋਚਾਂ ਦੀਆਂ ਮੁਹਾਰਤ ਤੋਂ ਬਾਅਦ ਉਸ ਨੂੰ ਇਹ ਮੁਕਾਮ ਨਸੀਬ ਹੋਇਆ।ਹੁਣ ਤੱਕ 120 ਦੇ ਕਰੀਬ ਕੌਮੀ, 4 ਕੌਮਾਂਤਰੀ ਤੇ ਅਣਗਿਣਤ ਸੂਬਾ ਪੱਧਰੀ ਖਿਡਾਰੀ ਤਿਆਰ ਕੀਤੇ ਹਨ।ਜਦੋਂ ਕਿ ਬੀਤੇ ਚਾਰ ਦਹਾਕਿਆਂ ਦੀਆਂ ਇੰਟਰ-ਵਰਸਿਟੀ ਪ੍ਰਤੀਯੋਗਤਾਵਾਂ ਦੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਝੌਲੀ ਵਿੱਚ ਪਏ 32 ਵੱਖ-ਵੱਖ ਮੈਡਲਾਂ ਦੇ ਵਿੱਚੋਂ 29 ਮੈਂਡਲ ਉਸ ਦੇ ਤਿਆਰ ਕੀਤੇ ਖਿਡਾਰੀਆਂ ਦੀ ਦੇਣ ਹੈ।ਬੀਤੇ 9 ਵਰ੍ਹਿਆਂ ਤੋਂ ਲੜਕਿਆਂ ਦੇ ਵਰਗ ਦਾ ਚੈਂਪੀਅਨ ਤਾਜ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਿਰ ਸੱਜਣਾ ਉਸ ਦੇ ਤਿਆਰ ਕੀਤੇ ਗਏ ਬਾਕਸਰਾਂ ਦੇ ਮਿਹਨਤ `ਤੇ ਸਿਰੜ ਦੀ ਜਿਊਂਦੀ-ਜਾਗਦੀ ਮਿਸਾਲ ਹੈ।ਬੀਤੇ ਇੱਕ ਦਹਾਕੇ ਤੋਂ ਅੰਡਰ-14, 17 ਤੇ 19 ਸਾਲ ਉਮਰ ਵਰਗ ਦੀਆਂ ਜ਼ਿਲ੍ਹਾ ਪੁਰਸ਼ ਟੀਮਾਂ ਦੇ ਸਿਰ ਤੇ ਸੱਜਿਆ ਚੈਂਪੀਅਨ ਤਾਜ ਵੀ ਕੋਚ ਬਲਜਿੰਦਰ ਸਿੰਘ ਦੀ ਮੁਸ਼ਕੱਤ ਦਾ ਨਤੀਜਾ ਹੈ।ਜ਼ਿਲ੍ਹੇ ਵਿੱਚਲੇ 3 ਐਨ.ਆਈ.ਐਸ ਕੋਚ ਵੀ ਬਲਜਿੰਦਰ ਸਿੰਘ ਦੀ ਹੀ ਦੇਣ ਹਨ।
ਮਹਿਕਮਾ ਪੁਲਿਸ ਵਿਭਾਗ ਦੇ ਅਫਸਰਾਨ ਤੇ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁੱਦੇਦਾਰਾਂ ਦੀਆਂ ਅੱਖਾਂ ਦਾ ਤਾਰਾ ਕੋਚ ਬਲਜਿੰਦਰ ਸਿੰਘ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪ੍ਰਿੰਸੀਪਲ ਮਹਿਲ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਪਿ੍ਰੰਸੀਪਲ ਨਿਰਮਲ ਸਿੰਘ ਭੰਗੂ, ਪ੍ਰੋ. ਦਲਜੀਤ ਸਿੰਘ, ਕੋਚ ਬਚਨਪਾਲ ਸਿੰਘ, ਕੋਚ ਰਣਕੀਰਤ ਸਿੰਘ ਸੰਧੂ ਨੂੰ ਦਿੰਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply