Thursday, March 26, 2026

ਸਾਈਕਲਿੰਗ ਨੂੰ ਪ੍ਰਫੁੱਲਤ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਹੋਵੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ

ਯੂਨੀਵਰਸਿਟੀ ਵੱਲੋਂ ਪਾਰਕਿੰਗ ਦਰਾਂ ਵੀ ਘਟਾ ਦਿੱਤੀਆ ਗਈਆਂ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਵਾਤਾਵਰਨ ਨੂੰ ਹੋਰ ਸੁਖਾਵਾਂ ਤੇ ਪ੍ਰਦੂਸ਼ਣ ਮੁਕਤ PPN0507201816ਕਰਨ ਹਿਤ ਵਿਦਿਆਰਥੀਆਂ ਲਈ ਸਾਈਕਲ ਦੀ ਵਰਤੋਂ ਦੀ ਯੋਜਨਾ ਬਣਾ ਰਹੀ ਹੈ।ਸਾਈਕਲ ਦੀ ਵਰਤੋਂ ਨਾਲ ਆਵਾਜ ਪ੍ਰਦੂਸ਼ਣ ਘਟਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਲਾਇਬਰੇਰੀ, ਖੋਜ ਅਤੇ ਹੋਰ ਕਾਰਜਾਂ ਲਈ ਆਉਣ ਜਾਣ ਵਾਸਤੇ ਇਕ ਵਧੀਆ ਸਾਧਨ ਮਿਲ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਸਿਹਤ ਵੀ ਠੀਕ ਰਹੇਗੀ।
          ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਈਕਲਾਂ ਲਈ ਵੱਖ-ਵੱਖ ਪਾਰਕਿੰਗ ਥਾਵਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਇਹ ਸਾਈਕਲਾਂ ਮਾਮੂਲੀ ਮਾਸਿਕ ਕਿਰਾਏ `ਤੇ ਉਪਲੱਬਧ ਹੋਣਗੀਆ। ਵਿਦਿਆਰਥੀਆਂ ਕੋਲੋਂ ਪ੍ਰਤੀ ਮਹੀਨਾ 199 / – ਰੁਪਏ ਜਾਂ ਇੱਕ ਸਿੰਗਲ ਯਾਤਰਾ 5/- ਰੁਪਏ ਅਤੇ 10 /- ਰੁਪਏ ਇੱਕ ਦਿਨ ਦੀ ਵਰਤੋਂ ਲਈ ਲਿਆ ਜਾਵੇਗਾ। ਇਹ ਸਾਰਾ ਕਾਰਜ ਪ੍ਰੋਫੈਸ਼ਨਲ ਕੰਪਨੀ ਦੀ ਨਿਗਰਾਨੀ ਹੇਠ ਇੱਕ ਐਪ ਦੁਆਰਾ ਕੀਤਾ ਜਾਵੇਗਾ।ਜਿਹੜੇ ਵਿਦਿਆਰਥੀ ਸਾਈਕਲ ਨਹੀਂ ਚਲਾ ਸਕਦੇ, ਉਹਨਾਂ ਲਈ ਈ-ਰਿਕਸ਼ਾ ਵਰਤਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।ਵਿਦੇਸ਼ਾਂ ਵਿੱਚ ਜ਼ਿਆਦਾਤਰ ਅੰਤਰ ਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਇਹ ਪ੍ਰਚਲਨ ਹੈ।ਇਹ ਸੇਵਾਵਾਂ ਚੌਵੀ ਘੰਟੇ ਵਿਦਿਆਰਥਆਂ ਲਈ ਉਪਲਬਧ ਹੋਣਗੀਆਂ।
          ਪ੍ਰੋਫੈਸਰ ਕਾਹਲੋਂ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਵਿੱਤੀ ਬੋਝ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਹ ਸੇਵਾਵਾਂ ਨਾਮਾਤਰ ਦਰ `ਤੇ ਪ੍ਰਦਾਨ ਕਰਨ ਅਤੇ ਦੋਵਾਂ ਪਾਰਕਿੰਗ `ਤੇ ਵਿਦਿਆਰਥੀਆਂ ਲਈ ਪਾਰਕਿੰਗ ਟਿਕਟ ਦੀ ਦਰ ਘਟਾ ਦਿੱਤੀ ਗਈ ਹੈ। ਇਹਨਾਂ ਪਾਰਕਿੰਗਾਂ ਵਿਚ ਦੋਪਹੀਆ ਵਾਹਨ ਲਈ ਦਿਨ ਦੀ ਪਾਰਕਿੰਗ ਦੀ ਦਰ 10/- ਰੁਪਏ ਤੋਂ ਘਟਾ ਕੇ 5/- ਅਤੇ ਕਾਰਾਂ ਲਈ 20/- ਰੁਪਏ  ਤੋਂ 10/- ਰੁਪਏ ਕੀਤੀ ਗਈ ਹੈ। ਇਹ ਫੀਸ ਢਾਂਚਾ ਸਥਾਨਕ ਬੱਸ ਸਟੈਂਡ ਵਿਖੇ ਦੋ-ਪਹੀਆ ਵਾਹਨ `ਤੇ ਪਾਰਕ ਕਰਨ ਦੇ ਮੁਕਾਬਲੇ ਬਹੁਤ ਘੱਟ ਕੀਮਤ ਹੈ, ਜਿਥੇ ਦੋਪਹੀਆ ਵਾਹਨ ਦੀ ਪਾਰਕਿੰਗ ਕੀਮਤ 18 ਰੁਪਏ ਅਤੇ ਕਾਰ ਦੀ 35/- ਰੁਪਏ ਹੈ।ਇਸੇ ਤਰ੍ਹਾਂ ਦੋ ਪਹੀਆ ਵਾਹਨਾਂ ਲਈ ਮਹੀਨਾਵਾਰ ਪਾਸ 50/- ਰੁਪਏ ਤੋਂ ਘਟ ਕੇ 25 ਰੁਪਏ ਕਰ ਦਿੱਤਾ ਜਾਵੇਗਾ ਅਤੇ ਚਾਰ ਪਹੀਆ ਵਾਹਨ ਲਈ 100 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤਾ ਜਾਵੇਗਾ।
          ਉਨ੍ਹਾਂ ਕਿਹਾ ਕਿ ਹੋਸਟਲਾਂ ਦੇ ਵਿਦਿਆਰਥੀਆਂ ਨੂੰ ਹੋਸਟਲ ਕੰਪਲੈਕਸ ਵਿਚ ਆਪਣੇ ਦੁਪਹੀਆਂ ਵਾਹਨਾਂ ਨੂੰ ਹੋਸਟਲ ਵਿਚ ਹੀ ਪਾਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਜਾਏਗੀ ਕਿ ਉਹ ਯੂਨੀਵਰਸਿਟੀ ਦੇ 9.00 ਤੋਂ 5.00 ਸਿੱਖਿਆ ਸਮੇਂ ਦੌਰਾਨ ਵਾਹਨਾਂ ਦੀ ਵਰਤੋਂ ਨਾ ਕਰਨ।ਉਨ੍ਹਾਂ ਕਿਹਾ ਕਿ ਹੋਸਟਲਾਂ ਵਿਚ ਖੜ੍ਹੇ ਵਿਦਿਆਰਥੀਆਂ ਦੁਆਰਾ ਆਪਣੇ ਵਾਹਨ ਬਾਹਰ ਜਾਣ ਲਈ ਵਰਤੇ ਜਾ ਸਕਦੇ ਹਨ।ਪਰ ਉਹਨਾਂ ਨੂੰ ਕੈਂਪਸ ਵਿਚ ਨਿਸਚਿਤ ਰੂਟਾਂ ਦੀ ਵਰਤੋਂ ਕਰਨੀ ਪਵੇਗੀ ਤਾਂ ਕਿ ਕੈਂਪਸ ਵਿਦਿਆਰਥੀਆਂ ਲਈ ਮਾਹੌਲ ਸੁਰੱਖਿਅਤ ਰਹੇ।
          ਰਜਿਸਟਰਾਰ ਨੇ ਕਿਹਾ ਕਿ ਜਿਵੇਂ ਕਿ ਸਾਇਕਲ ਦੀ ਵਰਤੋਂ ਦਾ ਵਿਚਾਰ ਨਵੀਨ ਹੈ ਅਤੇ ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਦੇ ਕੈਰੀਅਰ ਅਤੇ ਸਿਹਤ `ਤੇ ਵਧੀਆ ਅਸਰ ਪਵੇਗਾ।ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਭਾਈਚਾਰੇ ਦਾ ਸਹਿਯੋਗ ਚਾਹੀਦਾ ਹੈ ਤਾਂ ਜੋ ਯੂਨੀਵਰਸਿਟੀ ਕੈਂਪਸ ਭਵਿੱਖ ਵਾਸਤੇ ਵਧੇਰੇ ਸੁਖਾਵਾਂ ਅਤੇ ਵਾਤਾਵਰਣ ਅਨੁਕੂਲ ਹੋ ਸਕੇ।ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਸਾਈਕਲ ਖਰੀਦ ਕੇ ਕੈਂਪਸ ਵਿਚ ਲਿਆਉਣ ਤੇ ਚਲਾਉਣ ਤਾਂ ਇਸ ਨਾਲ ਕੋਈ ਇਤਰਾਜ਼ ਨਹੀਂ ਕੀਤਾ ਜਾਵੇਗਾ ਸਗੋਂ ਇਸ ਨੂੰ ਸਲਾਹਿਆ ਜਾਵੇਗਾ।
 

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply