ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – “ਲਾਵਾਂ ਫੇਰੇ` ਤੇ `ਕੈਰੀ ਆਨ ਜੱਟਾ 2` ਦੀ ਸਫਲਤਾ ਦੇ ਬਾਅਦ ਹੱਸਦੇ ਹੱਸਦੇ ਢਿੱਡ `ਚ ਪੀੜ ਪਾਉਣ ਵਾਲੀਆਂ ਕਾਮੇਡੀ ਫਿਲਮਾਂ ਦੀ ਲੜੀ ਵਿੱਚ ਇੱਕ ਹੋਰ ਫਿਲਮ ਬਣ ਗਈ ਹੈ `ਵਧਾਈਆਂ ਜੀ ਵਧਾਈਆਂ`।ਨਿਰਦੇਸ਼ਕ ਸਮੀਪ ਕੰਗ ਲੈ ਕੇ ਆ ਰਹੇ ਨੇ `ਏ ਐਂਡ ਏ ਐਡਵਾਇਜ਼ਰ ਅਤੇ ਬਿੰਨੂ ਢਿੱਲੋਂ ਦੀ ਨੌਟੀ ਮੈਂਨ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਵਿਚ ਮੁਖ ਭੂਮਿਕਾਵਾਂ ਬਿੰਨੂੰ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐਨ ਸ਼ਰਮਾ ਅਤੇ ਕਰਮਜੀਤ ਅਨਮੋਲ ਨੇ ਨਿਭਾਈਆਂ ਹਨ।ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ਸੁਮਨ ਅਤੇ ਸ਼੍ਰੇਯਾ ਸ਼੍ਰੀਵਾਸਤਵ ਦੀ ਲਿਖੀ ਹੈ ਅਤੇ ਸੰਵਾਦ ਰਕੇਸ਼ ਧਵਨ ਦੇ ਹਨ।ਉਘੇ ਫਿਲਮ ਡਿਸਟ੍ਰੀਬਿਊਟਰ, ਓਮਜੀ ਗਰੁੱਪ ਤੋਂ ਮੁਨੀਸ਼ ਸਾਹਨੀ ਇਸ ਨੂੰ ਵਰਲਡ ਵਾਈਡ ਰਲੀਜ਼ ਕਰਨਗੇ।
ਇਸ ਫਿਲਮ ਦੀ ਟੀਮ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।ਫਿਲਮ ਦੀ ਹੀਰੋਇਨ ਕਵਿਤਾ ਕੌਸ਼ਿਕ ਨੇ ਕਿਹਾ ਕਿ, “ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਣ ਦੀ ਬਹੁਤ ਖੁਸ਼ੀ ਹੈ ਤੇ ਇਹ ਉਸ ਦੀ ਤੀਸਰੀ ਪੰਜਾਬੀ ਫਿਲਮ ਹੈ. “ਵੇਖ ਬਰਾਤਾਂ ਚਲੀਆਂ” ਤੋਂ ਬਾਅਦ ਉਹ ਬਿੰਨੂ ਢਿੱਲੋਂ ਦੇ ਨਾਲ ਕੰਮ ਕਰ ਕੇ ਬਹੁਤ ਉਤਸ਼ਾਹਿਤ ਹੈ। ਉਮੀਦ ਹੈ ਕਿ ਇਹ ਫਿਲਮ ਵੀ ਦਰਸ਼ਕਾਂ ਨੂੰ ਪਸੰਧ ਆਵੇਗੀ।”.
ਸੀਨੀਅਰ ਕਲਾਕਾਰ ਗੁਰਪ੍ਰੀਤ ਘੁੱਗੀ, ਬੀ.ਐਨ ਸ਼ਰਮਾ ਤੇ ਜਸਵਿੰਦਰ ਭੱਲਾ ਨੇ ਵੀ ਕਿਹਾ ਕੇ ਬਿੰਨੂ ਢਿੱਲੋਂ ਤੇ ਸਮੀਪ ਕੰਗ ਦੇ ਨਾਲ ਦੁਬਾਰਾ ਕਮ ਕਰਣ ਦਾ ਮੌਕਾ ਮਿਲਿਆ ਹੈ ਅਤੇ ਪਹਿਲਾਂ ਦੀ ਤਰਾਂ ਹੀ ਉਹ ਦਰਸ਼ਕਾਂ ਨੂੰ ਹਸਾਉਣਗੇ।ਫਿਲਮ ਦਾ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਜੀ ਨੇ ਤਿਆਰ ਕੀਤਾ ਹੈ. ਇਸ ਵਿਚ ਪੰਜ ਗਾਣੇ ਹਨ, ਜੋ ਹੈਪੀ ਰਾਏਕੋਟੀ, ਬਲਬੀਰ ਬੋਪਾਰਾਏ, ਵਿੰਦਰ ਨੱਥੂਮਾਜਰਾ ਤੇ ਕੁਲਦੀਪ ਕੰਦੀਆਰਾ ਨੇ ਲਿਖੇ ਹਨ ਅਤੇ ਗੀਤਾਂ ਨੂੰ ਗਿਪੀ ਗਰੇਵਾਲ, ਐਮੀ ਵਿਰਕ, ਗੁਲਰੇਜ਼ ਅਖ਼ਤਰ, ਸੁਨਿਹੁੱਜਾਂ ਚੌਹਾਨ ਤੇ ਨਛੱਤਰ ਗਿੱਲ ਨੇ ਆਪਣੀ ਸੁਰੀਲੀ ਅਵਾਜ਼ਾਂ ਗਾਇਆ ਹੈ
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media