ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੀ ਪ੍ਰਧਾਨਗੀ ਹੇਠ ਨਿਟਿੰਗ ਕਲੱਸਟਰ ਬਣਾਉਣ ਵਾਲੇ ਉਦਯੋਗਪਤੀਆਂ ਨਾਲ ਹੋਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਐਸ.ਪੀ.ਵੀ ਮੈਂਬਰ (ਉਦਯੋਗਪਤੀ) ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਕਲੱਸ਼ਟਰ ਵਿੱਚ ਲਗਾਈ ਜਾਣ ਵਾਲੀ ਮਸ਼ੀਨਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਿਟਿੰਗ ਉਦਯੋਗ ਨੂੰ ਪ੍ਰਫੁਲਤ ਕਰਨ ਲਈ ਕਲੱਸਟਰ ਨੂੰ ਸਮੇਂ ਸਿਰ ਸਥਾਪਤ ਕਰਨ ਦੀ ਜਰੂਰਤ ਦੱਸਿਆ। ਉਦਯੋਗਪਤੀਆਂ ਵੱਲੋਂ ਕਲੱਸ਼ਟਰ ਦੀ ਡੀ.ਐਸ.ਆਰ ਵਿੱਚ ਲੌੜੀਂਦੀ ਸੋਧ ਕਰਨ ਸਬੰਧੀ ਸੁਝਾਉ ਦਿੱਤੇ ਗਏ।ਜਿਸ ਨੂੰ ਸਮੂਹ ਮੈਂਬਰਾਂ ਵੱਲੋਂ ਮੌਕੇ ਤੇ ਪ੍ਰਵਾਨ ਕੀਤਾ ਗਿਆ। ਇਸ ਉਪਰੰਤ ਜਨਰਲ ਮੈਨੇਜਰ ਵੱਲੋਂ ਡੀ.ਐਸ.ਆਰ ਦੀ ਵੈਲੀਡੇਸ਼ਨ ਕਰ ਦਿੱਤੀ ਗਈ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media