ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜਗਾਰ
ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਸੈਸ਼ਨ 2018-19 ਦੌਰਾਨ ਲੜਕੀਆਂ ਲਈ ਇਕ ਸਾਲਾ ਸਰਟੀਫਿਕੇਟ ਕੋਰਸ ਇੰਨ ਡਰੈਸ ਡੀਜਾਈਨਿੰਗ ਕਟਿੰਗ ਐਂਡ ਟੇਲਰਿੰਗ, ਇਕ ਸਾਲਾ ਡਿਪਲੋਮਾ ਇੰਨ ਫੈਸ਼ਨ ਡੀਜਾਈਨਿੰਗ, ਇਕ ਸਾਲਾ ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡੀਜਾਈਨਿੰਗ, ਇਕ ਸਾਲਾ ਡਿਪਲੋਮਾ ਇੰਨ ਕੋਸਮੇਟੋਲੋਜੀ, ਇਕ ਸਾਲਾ ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ, ਅਤੇ (ਲੜਕੇ ਅਤੇ ਲੜਕੀਆਂ) ਲਈ ਛੇ ਮਹੀਂਨੇੇ ਦਾ ਸਰਟੀਫਿਕੇਟ ਕੋਰਸ ਇੰਨ ਵੈਬ ਡੀਜ਼ਾਈਨਿੰਗ, 6 ਮਹੀਂਨੇੇ ਦਾ ਸਰਟੀਫਿਕੇਟ ਕੋਰਸ ਇੰਨ ਆਫਿਸ ਮੈਨੇਜਮੈਂਟ ਐਂਡ ਸੈਕ੍ਰੇਟਰੀਅਲ ਪ੍ਰੈਕਟੀਸਿਜ਼, 6 ਮਹੀਂਨੇੇ ਦਾ ਸਰਟੀਫਿਕੇਟ ਕੋਰਸ ਇੰਨ ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲਜ਼ ਵਿਸ਼ਿਆ ਨਾਲ ਸਬੰਧਤ ਇਕ ਸਾਲਾ/ਛੇ ਮਹੀਂਨੇ ਦੇ ਸਰਟੀਫਿਕੇਟ ਕੋਰਸ/ਡਿਪਲੋਮਿਆਂ ਵਿੱਚ ਪਹਿਲਾਂ ਆਓ ਪਹਿਲਾਂ ਪਾਓ ਅਦਾਰ `ਤੇ ਖਾਲੀ ਰਹਿੰਦੀਆਂ ਸੀਟਾਂ ਨੂੰ ਭਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਵਿੱਚ 13 ਅਗਸਤ 2018 ਤੱਕ ਦਾ ਵਾਧਾ ਕੀਤਾ ਜਾਂਦਾ ਹੈ।
ਕੋਰਸ/ਡਿਪਲੋਮਿਆਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ 13 ਅਗਸਤ 2018 ਤੱਕ ਆਨਲਾਈਨ ਰਜਿਸਟ੍ਰੇਸ਼ਨ ਯੂਨੀਵਰਸਿਟੀ ਵੈਬਸਾਈਟ www.gndu.ac.in/ <http://www.gndu.ac.in/>lifelong/default.aspx ‘qy ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਵੈਬਸਾਈਟ www.gndu.ac.in <http://www.gndu.ac.in> ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਵਿਭਾਗ ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media