ਵਿੱਦਿਆ ਦੇ ਨਾਲ ਵਿਦਿਆਰਥੀ ਸਰੀਰਕ ਤੋਰ ਤੇ ਹੋਣਗੇ ਤੰਦਰੁਸਤ
ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਭਾਰਤ ਦੀ ਸਿਰਮੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣ ਦੇ ਨਾਲ ਤੰਦਰੁਸਤ ਬਣਾਉਣ ਦੇ ਲਈ ਵਰਲਡ ਕਲਾਸ ਜਿੰਮ ਬਣ ਕੇ ਤਿਆਰ ਹੋ ਗਿਆ ਹੈ।ਜਿਸ ਦੇ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਜਸਪਾਲ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ, ਮੁਲਾਜਮਾਂ ਦੇ ਨਾਲ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿ਼ਡਾਰੀਆਂ ਦੀ ਲੋੜ ਅਨੁਸਾਰ ਜਿਮ ਦੇ ਵਿਚ ਵਰਲਡ ਕਲਾਸ ਮਸ਼ੀਨਾਂ ਦੀ ਸਹੂਲਤ ਮਿਲਣ ਜਾ ਰਹੀ ਹੈ।ਕਰੀਬ ਇਕ ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਜਿੰਮ ਦਾ ਲਾਭ ਬਾਹਰੀ ਖਿਡਾਰੀ ਅਤੇ ਵਿਦਿਆਰਥੀ ਵੀ ਲੈ ਸਕਣਗੇ।ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗ੍ਰਿ਼ਤ ਕਰਨ ਦੇ ਮਕਸਦ ਨਾਲ ਤਿਆਰ ਹੋ ਰਹੇ ਇਸ ਜਿੰਮ ਦੇ ਵਿਚ ਵਰਲਡ ਕਲਾਸ ਦੀਆਂ ਅਜਿਹੀਆਂ ਮਸ਼ੀਨਾਂ ਹਨ ਜਿਸ ਦੀ ਘਾਟ ਇਸ ਖਿਤੇ ਵਿਚ ਪਿਛਲੇ ਲੰਬੇ ਸਮੇਂ ਤੋਂ ਰੜਕ ਰਹੀ ਸੀ।ਖਾਸ ਕਰਕੇ ਖਿਡਾਰੀਆਂ ਨੂੰ ਅਜਿਹੀਆਂ ਮਸ਼ੀਨਾਂ ਦੀ ਘਾਟ ਕਰਕੇ ਰੀਵਾਈਤੀ ਕਸਰਤਾਂ ਤੇ ਨਿਰਭਰ ਕਰਨਾ ਪੈ ਰਿਹਾ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ਼. ਡਾ. ਜਸਪਾਲ ਸਿੰਘ ਸੰਧੂ ਦੀਆਂ ਵਿਸ਼ੇਸ਼ ਕੋਸਿ਼ਸ਼ਾਂ ਸਦਕਾ ਬਣਨ ਵਾਲੇ ਇਸ ਜਿਮ ਨੂੰ ਲੈ ਕੇ ਵਿਦਿਆਰਥੀਆਂ, ਖਿਡਾਰੀਆਂ ਦੇ ਨਾਲ ਯੂਨੀਵਰਸਿਟੀ ਦੇ ਮੁਲਾਜ਼ਮਾਂ ਵਿਚ ਕਾਫੀ ਉਤਸ਼ਾਹ ਹੈ।ਸਮੇਂ ਦੀ ਘਾਟ ਅਤੇ ਯੂਨੀਵਰਸਿਟੀ ਤੋਂ ਦੂਰ ਹੋਣ ਕਰਕੇ ਵੀ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਨਵੇਂ ਵਿਦਿਅਕ ਸ਼ੈਸਨ ਦੇ ਨਾਲ ਹੀ ਇਸ ਨੂੰ ਸ਼ੁਰੂ ਕਰਨ ਲਈ ਬੜੀ ਤੇਜੀ ਨਾਲ ਕੰਮ ਚਲ ਰਿਹਾ ਹੈ।ਇਸ ਤੋਂ ਪਹਿਲਾ ਵੀ ਯੂਨੀਵਰਸਿਟੀ ਕੋਲ ਜਿ਼ਮ ਸੀ, ਪਰ ਉਸ ਵਿੱਚ ਉੱਚ ਪੱਧਰ ਦੀਆਂ ਅਤੇ ਅਤਿ ਅਧੁਨਿਕ ਮਸ਼ੀਨਾਂ ਦੀ ਘਾਟ ਸੀ, ਜਿਸ ਕਰਕੇ ਵਿਦਿਆਥੀ ਮੰਗ ਵੀ ਕਰਦੇ ਆ ਰਹੇ ਸਨ ਕਿ ਅਤਿ ਉਤਮ ਕਿਸਮ ਦਾ ਜਿਮ ਤਿਆਰ ਹੋਣਾ ਚਾਹੀਦਾ ਹੈ, ਜੋ ਅਧੁਨਿਕ ਲੋੜਾਂ ਤੇ ਪੂਰਾ ਉਤਰ ਸਕੇ।ਜਿੰਮ ਦਾ ਪੂਰਾ ਹਾਲ ਏਅਰ ਕੰਡੀਸ਼ਡ ਹੈ। ਇਸ ਦਾ ਰਕਬਾ 3000 ਵਰਗ ਗਜ਼ ਵਿਚ ਹੈ।ਇਸ ਵਿੱਚ ਜੋ ਮਸ਼ੀਨਾਂ ਲੱਗ ਰਹੀਆਂ ਹਨ ਉਸ ਵਿੱਚ ਕਈ ਖਾਸ ਵਿਸ਼ੇਸ਼ਤਾਵਾਂ ਵੀ ਹਨ।ਜਿੰਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਤਿੰਨ ਵਿਸ਼ੇਸ਼ ਕੋਚ ਟ੍ਰੇਨਿੰਗ ਲਈ ਵੀ ਲਗਾਏ ਜਾ ਰਹੇ। ਜੋ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਸਮੇਂ ਸਮੇਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਪ੍ਰਯੋਗ ਕਰਨ ਦੇ ਗੁਰ ਵੀ ਦੱਸਣਗੇ।ਸਾਉਥ ਕੈਫੇ ਦੇ ਉਪਰ ਤਿਆਰ ਹੋ ਰਹੇ ਇਸ ਜਿੰਮ ਦੇ ਵਿੱਚ ਵੱਖ ਵੱਖ ਸਿਫ਼ਟਾਂ ਹੋਣਗੀਆਂ। ਲੜਕੀਆਂ ਲਈ ਵੱਖਰਾ ਟਾਈਮ ਨਿਰਧਾਰਤ ਕੀਤਾ ਗਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਇਕ ਵਧੀਆ ਕਿਸਮ ਦੇ ਜਿਮ ਦੀ ਕਾਫੀ ਘਾਟ ਉਨ੍ਹਾਂ ਨੂੰ ਯੂਨੀਵਰਸਿਟੀ ਵਿਚ ਰੜਕੀ ਸੀ।ਵਿਦਿਆਰਥੀ ਵੀ ਹੁਣ ਪੜ੍ਹਾਈ ਦੇ ਨਾਲ ਸਿਹਤ ਪ੍ਰਤੀ ਕਾਫੀ ਜਾਗ੍ਰਿਤ ਹੋ ਰਹੇ ਹਨ।ਸਿਹਤਮੰਦ ਵਿਦਿਆਰਥੀ ਹੀ ਪੜ੍ਹਾਈ ਵਿਚ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚ ਸਕਦਾ ਹੈ।ਬਿਮਾਰ ਮਾਨਸਿਕਤਾ ਅਤੇ ਬਿਮਾਰ ਸਰੀਰ ਨਾਲ ਵਿਦਿਆਰਥੀ ਹੀ ਨਹੀਂ ਸਮਾਜ ਵੀ ਪੱਛੜ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾਂ ਦੇ ਲਈ ਉਸ ਸਮਾਜ ਦੇ ਲੋਕਾਂ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ।ਉਨ੍ਹਾਂ ਕਿਹਾ ਜਿੰਨ੍ਹਾ ਚਿਰ ਤਕ ਅਸੀ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਨਹੀਂ ਪਾਵਾਂਗੇ ਉਨ੍ਹਾਂ ਚੀਰ ਤੱਕ ਬੱਚੇ ਮਾਨਸਿਕ ਤੋਰ ਤੇ ਮਜ਼ਬੂਤ ਨਹੀਂ ਹੋਣਗੇ।ਇਕ ਡਾਕਟਰ ਅਤੇ ਇਕ ਪ੍ਰਬੰਧਕ ਹੋਣ ਦੇ ਨਾਤੇ ਉਨ੍ਹਾਂ ਨੇ ਵਰਲਡ ਕਲਾਸ ਜਿੰਮ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਇਕ ਤਰ੍ਹਾਂ ਦਾ ਅਜਿਹਾ ਤੋਹਫ਼ਾ ਦੇਣ ਦੀ ਕੋਸਿ਼ਸ ਕੀਤੀ ਗਈ ਜਿਹੜਾ ਸਾਰੀ ਉਮਰ ਉਨ੍ਹਾਂ ਸਿਹਤ ਪ੍ਰਤੀ ਜਾਗਰੁਕ ਰੱਖੇਗਾ।ਜਿੰਮ ਵਿੱਚ ਕਾਰਡੀਓ ਜ਼ੋਨ, ਸਟਰੈਂਥ ਜ਼ੋਨ ਅਤੇ ਫਰੀ ਐਕਸਰਸਾਈਜ਼ ਜ਼ੋਨ ਆਦਿ ਬਣਾਏ ਗਏ ਹਨ।ਇਸ ਜਿੰਮ ਅੰਦਰ ਮੁੱਖ ਤੋਰ ਤੇ ਕਮਰਸ਼ੀਅਲ ਟਰੇਡਮਿਲ, ਸਕਿਲਮਿਲ, ਕਰਾਸ ਟਰੇਨਰ, ਕੰਪੈਕਟ ਕੇਬਲ ਕਰਾਸ, ਲੈਗ ਪ੍ਰੈਸ, ਹਿੱਪ ਅਬਡਕਸ਼ਨ, ਹਾਈਅਰ ਐਕਸਟੈਂਸ਼ਨ, ਡੰਬਲਜ਼ ਅਤੇ ਹੋਰ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈ ਗਈਆਂ ਹਨ।ਉਨ੍ਹਾਂ ਦੱਸਿਆ ਕਿ ਜਿੱਥੇ ਆਮ ਵਿਦਿਆਰਥੀ ਇੱਥੇ ਟ੍ਰੇਨਿੰਗ ਕਰਕੇ ਨਸਿ਼ਆਂ ਤੋ ਦੂਰ ਰਹਿੰਦੇ ਹੋਏ ਇਕ ਸੰਪੂਰਨ ਸ਼ਰੀਰਕ ਫਿਟਨੈਸ ਪ੍ਰਾਪਤ ਕਰ ਸਕਣਗੇ। ਉੱਥੇ ਖਿਡਾਰੀ ਵੀ ਉੱਚ ਕੋਟਿ ਦੀਆਂ ਪ੍ਰਾਪਤੀਆਂ ਕਰਕੇ ਯੂਨੀਵਰਸਿਟੀ ਹੀ ਨਹੀਂ ਬਲਕਿ ਸਮੂਚੇ ਦੇਸ਼ ਦਾ ਨਾਂ ਖੇਡ ਖੇਤਰ ਵਿੱਚ ਚਮਕਾਉਣਗੇ।ਜਿਮ ਨੋ ਪ੍ਰੋਫਿਟ ਨੋ ਲਾਸ ਦੇ ਅਧਾਰ ‘ਤੇ ਚਲਾਇਆ ਜਾਵੇਗਾ।ਮੁੱਖ ਮਕਸਦ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਦੀ ਆਦਤ ਪਾਉਣਾ ਹੈ। ਤੰਦਰੁਸਤੀ ਕੁਦਰਤ ਦੀ ਸੱਭ ਤੋਂ ਵੱਡੀ ਨਿਆਮਤ ਹੈ ਇਸ ਨੂੰ ਤਾਂ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ ਜੇ ਇਸ ਪ੍ਰਤੀ ਵਿਦਿਆਰਥੀਆਂ ਵਿਚ ਸ਼ੁਰੂ ਤੋਂ ਹੀ ਜਾਗ੍ਰਿਤੀ ਪੈਦਾ ਕੀਤੀ ਜਾ ਸਕੇ।ਵਿਦਿਆਰਥੀ ਜੀਵਨ ਵਿਚ ਜਿਮ ਰਾਹੀ ਚੰਗੀਆਂ ਅਦਤਾਂ ਪਾਉਣ ਦਾ ਇਹ ਇਕ ਉਦਮ ਕੀਤਾ ਗਿਆ ਹੈ, ਜਿਸ ਦਾ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ।ਉਚ ਵਿਚਾਰ, ਸ਼ੁਧ ਆਚਰਨ, ਆਤਮ ਵਿਸ਼ਵਾਸ਼ ਬਹਾਦਰੀ, ਦਿੜ੍ਰਤਾ, ਉਤਸ਼ਾਹ ਆਦਿ ਗੁਣ ਤੰਦਰੁਸਤ ਜੀਵਨ ਜਾਚ ਵਿਚ ਹੀ ਸੰਭਵ ਹਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …