Monday, May 25, 2026

ਗੁਰੂ ਸਾਹਿਬਾਨ ਨਾਲ ਸਬੰਧਤ ਵਿਰਾਸਤੀ ਨਿਸ਼ਾਨੀਆਂ ਦੀ ਸੰਭਾਲ ਕਰੇ ਸ਼੍ਰੋਮਣੀ ਕਮੇਟੀ – ਗੁਰਾਇਆ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਿਤ ਜਥੇਬੰਦੀ `ਸੰਗਤ ਲਾਂਘਾ ਕਰਤਾਰਪੁਰ` ਦੇ Dera Baba Nanakਮੁੱਖ ਸੇਵਾਦਾਰ ਬੀ.ਐਸ ਗੁਰਾਇਆ ਨੇ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚੱਲ ਰਹੀ ਕਾਰ ਸੇਵਾ `ਤੇ ਸਵਾਲ ਖੜੇ ਕੀਤੇ ਹਨ।ਗੁਰਾਇਆ ਨੇ ਦੋਸ਼ ਲਾਉਂਦਿਆ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਹੀ ਢਾਹ ਦਿਤਾ ਹੈ, ਜਿੰਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਜੁੜੀ ਹੋਈ ਹੈ।ਗੁਰਾਇਆ ਦਾ ਕਹਿਣਾ ਹੈ ਕਿ ਢਾਹੇ ਗਏ ਖੂਹ ਉਸ (ਸਰਜੀ ਖੂਹ) ਨਾਲੋ ਜਿਆਦਾ ਪੁਰਾਣੇ ਹਨ, ਜਿਸ ਨੂੰ ਸੰਵਾਰਨ ਦੀ ਗੱਲ ਕਹੀ ਜਾ ਰਹੀ ਹੈ ।
ਕਾਰਸੇਵਾ ਦਾ ਵਿਰੋਧ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਐਤਕਾਂ 7 ਜੂਨ ਨੂੰ ਕਾਰ ਸੇਵਾ ਸ਼ੁਰੂ ਕਰ ਦਿਤੀ ਸੀ।ਹੁਣ ਤੱਕ ਕਾਰਸੇਵਾ ਬਾਬੇ ਨੇ ਨੀਂਹ ਰੱਖਣ ਲਈ ਗੁਰਦੁਆਰਾ ਸਾਹਿਬ ਦੇ ਦੁਆਲੇ ਦੁਆਲੇ ਕੋਈ 10 ਫੁੱਟ ਚੌੜੀ ਤੇ 10 ਫੁੱਟ ਡੂੰਘੀ ਖਾਲੀ ਪੁੱਟੀ ਹ,ੈ ਜਿਸ ਵਿਚ ਅਨੇਕਾਂ ਪੁਰਾਤਨ ਢਾਂਚੇ ਨਿਕਲੇ ਹਨ।ਇਨਾਂ ਵਿਚੋਂ ਇਕ ਖੂਹ ਤੇ ਇਕ ਖੂਹੀ ਵੀ ਨਿਕਲੀ ਹੈ ਜਿਨ੍ਹਾਂ ਨੂੰ 1973 ਦੀ ਕਾਰਸੇਵਾ ਵੇਲੇ ਢੱਕ ਦਿਤਾ ਗਿਆ ਸੀ।
ਕਾਰ ਸੇਵਾ ਬਾਬੇ ਨੇ ਖੂਹਾਂ ਦੀ ਸੰਭਾਲ ਕਰਨ ਦੀ ਬਜ਼ਾਏ ਇਨਾਂ ਨੂੰ ਢਾਹ ਹੀ ਦਿੱਤਾ ਹੈ।ਗੁਰਾਇਆ ਦਾ ਕਹਿਣਾ ਹੈ ਕਿ ਜੇ ਅੱਜ ਵੀ ਸ਼੍ਰੋਮਣੀ ਕਮੇਟੀ ਚਾਹੇ ਤਾਂ ਇਨਾਂ ਨੂੰ ਸੰਭਾਲਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਇਹ ਖੂਹ ਸਰਜੀ-ਖੂਹ ਨਾਲੋਂ ਪੁਰਾਣੇ ਹਨ, ਕਿਉਕਿ ਜਦੋਂ ਇਹਨਾਂ ਛੋਟੇ ਖੂਹਾਂ ਨਾਲ ਪੂਰੀ ਨਹੀ ਸੀ ਪੈ ਰਹੀ ਤਾਂ ਹੀ ਵੱਡੇ ਖੂਹ ਦੀ ਜਰੂਰਤ ਪਈ ਹੋਵੇਗੀ।ਗੁਰਾਇਆ ਨੇ ਕਿਹਾ ਹੈ ਕਿ ਢਾਹੇ ਗਏ ਖੂਹ ਗੁਰੂ ਨਾਨਕ ਦੀ ਛੋਹ ਪ੍ਰਾਪਤ ਹਨ।
ਯਾਦ ਰਹੇ ਦਰਬਾਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਪਵਿਤਰ ਤੀਸਰਾ ਸਮਾਧੀ ਅਸਥਾਨ ਹੈ।ਦੋ (ਕਬਰ ਤੇ ਸਮਾਧ) ਕਰਤਾਰਪੁਰ ਪਾਕਿਸਤਾਨ ਵਿੱਚ ਹਨ।ਕਰਤਾਰਪੁਰ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਨਾਨਕ ਦਾ ਟਿਕਾਣਾ ਇਥੇ ਹੀ ਅਜਿਤੇ ਰੰਧਾਵੇ ਦੇ ਖੂਹ `ਤੇ ਹੁੰਦਾ ਸੀ।
ਗੁਰਾਇਆ ਦਾ ਕਹਿਣਾ ਹੈ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਕਈ ਥਾਈ ਬਹੁਤ ਚੰਗੇ ਉਸਾਰੀ ਦੇ ਕੰਮ ਕੀਤੇ ਹਨ, ਪਰ ਇਨਾਂ ਨੂੰ ਪੁਰਾਤਤਵ ਦੀ ਅਹਿਮੀਅਤ ਦਾ ਅਹਿਸਾਸ ਨਹੀ ਹੈ।ਜਿਸ ਕਰਕੇ ਸੈਕੜੇ ਸਥਾਨਾਂ ਤੋਂ ਇਤਿਹਾਸਕ ਨਿਸ਼ਾਨੀਆਂ ਨਸ਼ਟ ਹੋ ਚੁੱਕੀਆਂ ਹਨ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply