ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸ਼ਹੀਦ ਊਧਮ ਸਿੰਘ ਨਗਰ ਵਿਖੇ ਬਜੁਰਗ ਰਿਟਾਇਰਡ ਮਿਊਜਿਕ ਟੀਚਰ ਇੰਦਰਜੀਤ
ਕੌਰ (ਜਿਸ ਨੂੰ ਅੱਖਾਂ ਤੋਂ ਘੱਟ ਦਿਸਦਾ ਸੀ) ਪਤਨੀ ਲੇਟ ਜੋਗਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਦੇ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ `ਚ ਸਿਟੀ ਪੁਲਿਸ ਵਲੋਂ ਰਣਜੀਤ ਸਿੰਘ ਉਰਫ ਬੱਬਲ ਅਤੇ ਉਸ ਦੀ ਪਤਨੀ ਸੁਮਨ ਵਾਸੀ ਪਿੰਡ ਚਤੌੜਗੜ ਫਤਹਿਗੜ ਚੂੜੀਆ ਜਿਲਾ ਗੁਰਦਾਸਪੁਰ ਹਾਲ ਵਾਸੀ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 5 ਨੂੰ ਨਾਮਜ਼ਦ ਕਰ ਲਿਆ ਹੈ।
ਇਕ ਪ੍ਰੈਸ ਕਾਨਫਰੰਸ ਦੌਰਾਨ ਡੀ.ਸੀ.ਪੀ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਸਿਟੀ-1 ਤੇ ਏ.ਸੀ.ਪੀ ਜਸਪ੍ਰੀਤ ਸਿੰਘ ਦੀ ਅਗਵਾਈ `ਚ ਥਾਣਾ ਬੀ-ਡਵੀਜ਼ਨ ਮੁਖੀ ਸੁਖਬੀਰ ਸਿੰਘ ਵਲੋਂ ਅੰਜ਼ਾਮ `ਚ ਲਿਆਂਦੀ ਗਈ ਜਾਂਚ ਮੁਤਾਬਿਕ ਕਤਲ ਦੀ ਵਾਰਦਾਤ ਨੂੰ ਰਣਜੀਤ ਸਿੰਘ ਉਰਫ ਬੱਬਲ ਨੇ ਅੰਜ਼ਾਮ ਦਿੱਤਾ, ਜਿਸ ਦੌਰਾਨ ਉਸ ਦੀ ਪਤਨੀ ਸੁਮਨ ਛੱਤ `ਤੇ ਖੜੀ ਰਹੀ ਸੀ।ਉਨਾਂ ਕਿਹਾ ਕਿ ਸੁਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦੀ ਨਿਸ਼ਾਨਦੇਹੀ `ਤੇ ਉਸ ਦੇ ਘਰੋਂ ਇੰਦਰਜੀਤ ਕੌਰ ਨੂੰ ਮਾਰ ਕੇ ਚੋਰੀ ਕੀਤੇ 15000/- ਰੁਪਏ, ਔਰਤ ਦਾ ਸ਼ਨਾਖਤੀ ਕਾਰਡ ਤੇ ਹੋਰ ਸਮਾਨ ਮਿਲਿਆ ਹੈ।ਸੁਮਨ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਪਤੀ ਬੱਬਲ ਵਲੋਂ ਕਤਲ ਸਮੇਂ ਜੋ ਰਕਮ ਚੋਰੀ ਕੀਤੀ ਸੀ ਉਹ 24000/- ਹੈ, ਜਿਸ ਵਿਚੋਂ ਉਸ ਨੇ 7000/-ਰੁਪਏ ਇੱਕ ਵਿਅਕਤੀ ਰਾਣਾ ਨੂੰ ਦੇ ਦਿੱਤੇ ਹਨ, ਜਿਸ ਕੋਲੋਂ ਉਸ ਦੇ ਪਤੀ ਨੇ ਪਹਿਲਾਂ ੳਧਾਰ ਲਏ ਸਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਸੁਮਨ ਨੂੰ ਮਾਨਯੋਗ ਅਦਾਲਤ `ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਫਰਾਰ ਚੱਲ ਰਹੇ ਉਸ ਦੇ ਪਤੀ ਰਣਜੀਤ ਸਿੰਘ ਉਰਫ ਬੱਬਲ ਅਤੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media