ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ (ਪਾਵਰ ਕਾਮ) ਜੋਨ ਬਠਿੰਡਾ ਸਾਂਝੇ ਸੰਘਰਸ਼ ਨੂੰ ਲੈ ਕੇ ਸਰਕਲਾਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।10 ਅਗਸਤ ਤੋਂ 10 ਸਤੰਬਰ ਤੱਕ ਸਰਕਲ ਪੱਧਰੀ ਧਰਨੇ ਤੇ ਅਰਥੀ ਫੂਕ ਮੁਜ਼ਾਹਰਿਆਂ ਦੇ ਸੰਬੰਧ ਵਿੱਚ ਵਰਕਰਾਂ ਨਾਲ ਅੱਜ ਰਾਮਪੁਰਾ ਸਰਕਲ ਮੀਟਿੰਗ ਦੌਰਾਨ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਮੈਨੇਜਮੈਟ ਵਰਕਰਾਂ ਨਾਲ ਮੈਨੇਜਮੈਂਟ ਤੇ ਸਰਕਾਰ ਧੱਕਾ ਕਰਦੀ ਆ ਰਹੀ ਹੈ ਤੇ ਵਰਕਰਾਂ ਨੂੰ ਕਦੇ ਵਰਕਰਾਂ ਦੀ ਤਨਖਾਹ ਸਮੇਂ ਸਿਰ ਨਹੀ ਪਾਉਂਦੀ ਤਨਖਾਹਾਂ ਸਮੇ ਸਿਰ ਪਾਈਆ ਜਾਣ ਤੇ ਫਿਰ ਕਿਰਤੀ ਕਾਨੂੰਨ ਅਨੁਸਾਰ ਡਿਊਟੀ ਤੋਂ ਓਵਰ ਡਿਊਟੀ ਲੈ ਕੇ ਵਰਕਰਾਂ ਦਾ ਆਰਥਿਕ ਤੇ ਸਰੀਰਕ ਨੁਕਸਾਨ ਕਰ ਰਹੀ ਹੈ, ਤੇ ਮੈਨੇਜਮੈਟ ਵਰਕਰਾਂ ਨੂੰ ਸਮਝੌਤੇ ਮੁਤਾਬਿਕ 10 ਕਿਲੋਮੀਟਰ ਦੇ ਏਰੀਏ ਵਿੱਚ ਅਡਜਸਟ ਨਹੀਂ ਕਰ ਰਹੀ। ਵਰਕਰਾਂ ਦੀਆਂ ਤਨਖਾਹ ਘੱਟ ਹੋਣ ਕਾਰਨ ਤਨਖਾਹ ਦਾ ਕਾਫੀ ਹਿੱਸਾ ਬੱਸ ਕਿਰਾਏ ਵਿੱਚ ਨਿਕਲ ਜਾਂਦਾ ਹੈ ਤੇ 6500 ਰੁਪਏ ਵਿਚ ਵਰਕਰਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੀ ਚੱਲਦਾ ਅਤੇ ਨਾ ਹੀ ਵਰਕਰਾਂ ਨੂੰ ਕੁਆਰਟਰ ਅਲਾਟ ਕੀਤੇ ਜਾ ਰਹੇ ਹਨ।
ਕਮੇਟੀ ਸਕੱਤਰ ਖੁਸ਼ਦੀਪ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਥਰਮਲ ਤੋ ਸਰਪੱਲਸ ਹੋਏ ਕਾਮਿਆਂ ਦਾ ਥਰਮਲ ਦੇ ਠੇਕੇਦਾਰਾਂ ਵੱਲ ਰਹਿੰਦੀ ਬਕਾਇਆ ਤਨਖਾਹ (ਬੋਨਸ, ਗਰੈਸਟੀ, ਵਗੈਰਾ) ਨਹੀਂ ਪਾਉਂਦੀ, ਵਾਰ-ਵਾਰ ਕੀਤੀਆਂ ਜਾ ਰਹੀਆਂ ਥਰਮਲ ਮੈਨੇਜਮੈਟ ਨਾਲ ਮੀਟਿੰਗਾਂ ਤੇ ਭਰੋਸਾ ਦਿੱਤਾ ਜਾਂਦਾ ਹੈ, ਪਰ ਬਕਾਇਆ ਤਨਖਾਹ ਦਾ ਹੱਲ ਨਹੀ ਕੀਤਾ ਜਾ ਰਿਹਾ ਇਸ ਲਈ 8 ਅਗਸਤ 2018 ਨੂੰ ਥਰਮਲ ਦੇ ਗੇਟ ਅੱਗੇ ਧਰਨੇ ਵਿੱਚ ਡੱਟਵਾ ਵਿਰੋਧ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਥਰਮਲ ਮੈਨੇਜਮੈਟ ਦੀ ਹੋਵੇਗੀ।ਇਸ ਮੌਕੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਵਿੱਕੀ, ਗੁਰਮੀਤ ਸਿੰਘ, ਜਗਜੀਤ ਸਿੰਘ ਬਰਾੜ ਆਦਿ ਮੈਂਬਰ ਸ਼ਾਮਲ ਹੋਏ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media