ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ: ਹਰੀ
ਨਰਾਇਣ ਸਿੰਘ ਦੀ ਦੇਖ-ਰੇਖ ’ਚ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਨੈਸ਼ਨਲ ਡੀ-ਵਰਮਿੰਗ ਡੇ ਸਬੰਧੀ ਸਰਕਾਰੀ ਐਲੀਮੈਟਰੀ ਸਕੂਲ ਹਾਊਸਿੰਗ ਬੋਰਡ ਕਲੋਨੀ ਬਠਿੰਡਾ ਵਿਖੇ ਬਲਾਕ ਐਜੂਕੇਟਰ ਸੰਜੀਵ ਸਰਮਾਂ ਅਤੇ ਜ਼ਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਵਲੋਂ ਹੱਥ ਧੋਣ ਦੇ ਨੁਕਤੇ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਸੰਜੀਵ ਸਰਮਾ ਨੇ ਦੱਸਿਆ ਕਿ ਨੈਸ਼ਨਲ ਡੀ-ਵਰਮਿੰਗ ਦਿਵਸ 10 ਅਗਸਤ 2018 ਨੂੰ ਮਨਾਇਆ ਜਾਵੇਗਾ। ਜਿਹੜੇ ਬੱਚੇ 10 ਅਗਸਤ ਨੂੰ ਐਲਬੈਂਡਾਜੋਲ ਦੀ ਗੋਲੀ ਲੈਣ ਤੋਂ ਵਾਂਝੇ ਰਹਿ ਜਾਣਗੇ।ਉਨ੍ਹਾਂ ਨੂੰ ਮੌਪਅੱਪ ਰਾਊਂਡ ਦੌਰਾਨ 17 ਅਗਸਤ ਨੂੰ ਗੋਲੀ ਖਵਾਈ ਜਾਵੇਗੀ।ਮੁਹਿੰਮ ਦੌਰਾਨ 1 ਤੋਂ 19 ਸਾਲ ਤੱਕ ਦੀ ਉਮਰ ਦੇ ਸਾਰੇ ਸਰਕਾਰੀ/ ਪ੍ਰਾਇਵੇਟ ਸਕੂਲਾਂ, ਆਂਗਣਵਾੜੀ ਵਿਚ ਰਜਿਸਟਰਡ ਅਤੇ ਅਣ-ਰਜਿਸਟਡ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਇੱਕ ਗੋਲੀ ਖਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਐਲਬੈਂਡਾਜੋਲ ਦੀ ਗੋਲੀ ਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਗੋਲੀ ਚਬਾ ਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਲੈਣੀ ਹੈ।ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਗੋਲੀ ਖਾਲੀ ਪੇਟ ਨਾ ਲਈ ਜਾਵੇ।ਉਨ੍ਹਾਂ ਦੱਸਿਆ ਕਿ ਪੇਟ ਦੇ ਕੀੜੇ ਖੂਨ ਦੀ ਕਮੀ ਦਾ ਇੱਕ ਮੁੱਖ ਕਾਰਨ ਹੈ।ਪੇਟ ਵਿੱਚ ਕੀੜਿਆਂ ਦੇ ਕਾਰਨ ਬੱਚਿਆਂ ਵਿੱਚ ਦਸਤ ਰੋਗ, ਭੁੱਖ ਦਾ ਮਰ ਜਾਣਾ, ਪੇਟ ਵਿੱਚ ਦਰਦ, ਕਮਜ਼ੋਰੀ ਅਤੇ ਉਲਟੀਆਂ ਆਦਿ ਹੋ ਸਕਦੇ ਹਨ।ਬੱਚਿਆਂ ਨੂੰ ਖੁੱਲ੍ਹੇ ਆਦਿ ਵਿਚ ਸੌਚ ਨਹੀਂ ਜਾਣਾ ਚਾਹੀਦਾ।ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਹੱਥ ਧੋਣ ਦੀ ਵਿਧੀ ਤੋਂ ਚੰਗੀ ਤਰ੍ਹਾਂ ਸਿੱਖਿਅਤ ਕੀਤਾ ਅਤੇ ਕਿਹਾ ਗਿਆ ਕਿ ਉਹ ਖਾਣਾ-ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣ ਅਤੇ ਸੌਚ ਜਾਣ ਤੋਂ ਵਾਧ ਵੀ ਹੱਥਾਂ ਨੂੰ ਧੋਣ।
ਇਸ ਮੌਕੇ ਸਕੂਲ ਦੇ ਹੈਡ ਟੀਚਰ ਬਖਸ਼ਇੰਦਰ ਪਾਲ ਕੌਰ, ਮੈਡਮ ਪਰਮਜੀਤ ਕੌਰ, ਨੀਸ਼ਾ ਰਾਣੀ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media