ਧੂਰੀ, 7 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਤਾ ਸ਼੍ਰੀ ਨੈਣਾ ਦੇਵੀ ਪੈਦਲ ਸੰਘ ਧੂਰੀ ਵੱਲੋਂ 22ਵੀਂ ਪੈਦਲ ਯਾਤਰਾ ਪ੍ਰਧਾਨ ਲਲਿਤ ਮੋਹਨ ਵਰਮਾਂ ਦੀ
ਅਗੁਵਾਈ ਵਿੱਚ ਸ਼੍ਰੀ ਗਣੇਸ਼ ਮੰਦਰ (ਚੈਂਬਰ ਬਾਗ) ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਰਵਾਨਾ ਹੋਈ।ਜਿਸ ਵਿੱਚ ਹੰਸ ਰਾਜ ਗਰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜੋਤੀ ਪ੍ਰਚੰਡ ਦੀ ਰਸਮ, ਚੁਨਰੀ ਦੀ ਰਸਮ ਕਮਲਜੀਤ ਗਰਗ ਪ੍ਰਧਾਨ ਭਾਜਪਾ ਅਤੇ ਝੰਡੇ ਦੀ ਰਸਮ ਗੋਪਾਲ ਵਰਮਾ ਵੱਲੋਂ ਅਦਾ ਕੀਤੀ ਗਈ।ਇਸ ਪੈਦਲ ਜੱਥੇ ਨੂੰ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਵ ਗਰਗ (ਜੋਨੀ) ਨੇ ਦੱਸਿਆ ਕਿ ਇਹ ਪੈਦਲ ਜੱਥਾ ਪਿਛਲੇ 22 ਸਾਲਾਂ ਤੋਂ ਸਾਰੇ ਰਸਤੇ ਪੈਦਲ ਮਾਤਾ ਰਾਣੀ ਦਾ ਗੁਣਗਾਣ ਕਰਦੇ ਹੋਏ 11 ਅਗਸਤ ਨੂੰ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ (ਹਿਮਾਚਲ ਪ੍ਰਦੇਸ਼) ਵਿਖੇ ਪਹੁੰਚੇਗਾ।ਸਾਰੇ ਭਗਤਾਂ ਨੇ ਇਸ ਪੈਦਲ ਯਾਤਰਾ ਨੂੰ ਸਫਲ ਬਨਾਉਣ ਲਈ ਮੰਗਲ ਕਾਮਨਾ ਕੀਤੀ।ਇਸ ਮੌਕੇ ਰਾਜ ਸ਼ਰਮਾ ਚੇਅਰਮੈਨ, ਹੰਸ ਰਾਜ ਬਜਾਜ, ਮਿੰਟੂ, ਮੋਨੂੰ, ਨਤਿਨ, ਸੋਨੂੰ, ਅਜੈ ਗਰਗ, ਕ੍ਰਿਸ਼ਨ ਅਤੇ ਨਵਤੇਜ ਮਿੰਟੂ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media