Thursday, June 12, 2025
Breaking News

ਵਿਧਾਇਕ ਨੇ ਸਰਕਾਰੀ ਮਾਡਲ ਸਕੂਲ ਦਾ ਕੀਤਾ ਉਦਘਾਟਨ

ਧੂਰੀ, 7 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਪਿੰਡ ਈਸੀ ਵਿਖੇ ਇੱਕ ਸਰਕਾਰੀ ਮਾਡਲ ਸਕੂਲ ਦਾ PPN0708201815ਉਦਘਾਟਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਇਹ ਸਕੂਲ ਨਰੇਗਾ ਅਤੇ ਪੰਚਾਇਤੀ ਫੰਡ ਦੀ ਮੱਦਦ ਨਾਲ ਇੱਕ ਆਮ ਸਰਕਾਰੀ ਸਕੂਲ ਤੋਂ ਮਾਡਲ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਮੌਕੇ ਗੋਲਡੀ ਖੰਗੂੜਾ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਵਿੱਚ ਮਾਡਲ ਸਕੂਲ ਹੋਣਾ ਚਾਹੀਦਾ ਹੈ, ਜਿੱਥੇ ਬੱਚਿਆਂ ਨੂੰ ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਹਰ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ ਅਤੇ ਇਸ ਮਿਸ਼ਨ ਦੇ ਅਧੀਨ ਹਲਕੇ ਦਾ ਇਹ ਪਹਿਲਾ ਮਾਡਲ ਸਕੂਲ ਹੈ।ਉਹਨਾਂ ਇਸ ਕਾਰਜ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।
 

Check Also

ਕਵੀ ਰਵਿੰਦਰ ਸਿੰਘ ਨਾਲ ਸਿਰਜਣ ਪ੍ਰਕਿਰਿਆ ਦਾ 27ਵਾਂ ਸਮਾਗਮ ਸਫਲਤਾਪੂਰਵਕ ਸੰਪਨ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਸੰਸਥਾ ਵਲੋਂ ਸੰਚਾਲਿਤ ਮਹੀਨਾਵਾਰ ਸਾਹਿਤਕ …

Leave a Reply