ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਰਸ਼ਪਾਲ ਸਿੰਘ ਘੁੰਮਣ ਪੀ.ਪੀਐਸ ਜੋ ਕਿ ਬਤੌਰ ਕਮਾਡੈਂਟ 9 ਬਟਾਲੀਆਨ ਪੀ.ਏ.ਪੀ ਅੰਮ੍ਰਿਤਸਰ
ਤਾਇਨਾਤ ਹੋਏ ਹਨ ਨੇ ਕਮਾਡੈਂਟ ਦੇ ਅਹੁੱਦੇ ਦਾ ਚਾਰਜ਼ ਸੰਭਾਲਦੇ ਹੋਏ ਉਨਾਂ ਦੱਸਿਆ ਕਿ ਉਹ ਸਾਲ 1979 ਵਿੱਚ ਬਤੌਰ ਏ.ਐਸ.ਆਈ ਮਹਿਕਮਾ ਪੁਲਿਸ ਵਿੱਚ ਭਰਤੀ ਹੋਏ ਸਨ।ਆਪਣੇ ਕਾਰਜਕਾਲ ਦੌਰਾਨ ਉਹਨਾਂ ਵੱਲੋਂ ਵੱਖ ਵੱਖ ਜਿਲ੍ਹਿਆ ਵਿੱਚ ਵੱਖ ਵੱਖ ਅਹੁਦਿਆਂ `ਤੇ ਤਾਇਨਾਤ ਰਹਿ ਕੇ ਮਹਿਕਮਾ ਪੁਲਿਸ ਵਿੱਚ ਸੇਵਾ ਕੀਤੀ ਹੈ। ਉਹ ਸਾਲ 2000 ਵਿੱਚ ਬਤੌਰ ਗਜ਼ਟਡ ਅਫਸਰ ਡੀ.ਐਸ.ਪੀ ਸਿਟੀ 1 ਤੇ ਡੀ.ਐਸ.ਪੀ ਸਿਟੀ 2 ਜਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਰਹੇ ਹਨ ਇਸ ਤੋਂ ਬਾਅਦ ਬਤੌਰ ਐਸ.ਪੀ ਪ੍ਰਮੋਟ ਹੋਣ `ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਏ.ਡੀ.ਸੀ.ਪੀ ਸਿਟੀ 1 ਅਤੇ ਏ.ਡੀ.ਸੀ.ਪੀ ਟਰੈਫਿਕ ਤਾਇਨਾਤ ਹੋ ਕੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਹਨ।ਉਹਨਾਂ ਇਹ ਵੀ ਕਿਹਾ ਕਿ ਹੁਣ ਉਹਨਾਂ ਨੂੰ ਦੁਬਾਰਾ ਗੁਰੂ ਰਾਮਦਾਸ ਨਗਰੀ ਵਿੱਚ 9 ਬਟਾਲੀਅਨ ਪੀ.ਏ.ਪੀ ਅੰਮ੍ਰਿਤਸਰ ਵਿਖੇ ਬਤੌਰ ਕਮਾਡੈਂਟ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਗਿਆ ਹੈ, ਜਿਸ ਨੂੰ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media