Saturday, October 10, 2026

ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੀ ਪੇਸ਼ਾਵਰ ਪਹੁੰਚ ਅਪਣਾਉਣ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟਾਕੀਜ਼ ਕਲੱਬ ਵੱਲੋਂ ( 2018-2019 ਦੇ ਵਿਦਿਅਕ PPN0808201807ਸੈਸ਼ਨ ਦੇ ਪਹਿਲੀ) ਅਨਟੇਂਗਲ 5ਵੀਂ ਸੀਰੀਜ਼ ਤਹਿਤ ਪਬਲਿਕ ਲੈਕਚਰ ਕੈਮਿਸਟਰੀ ਡਿਪਾਰਟਮੈਂਟ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ।ਜਿਸ ਵਿਚ ‘ਸੋਫਟ ਸਕਿਲਸ‘ ਵਿਸ਼ੇ `ਤੇ ਸਾਬਕਾ ਸੋਫਟ ਸਕਿਲਰ ਟਰੇਨਰ ਅਤੇ ਸਾਬਕਾ ਟਰੇਨਿੰਗ ਪਲੇਸਮੈਂਟ ਆਫਿਸਰ ਮਿਸ ਰਿਤੂ ਗੋਇਲ ਨੇ ਮੁੱਖ ਭਾਸ਼ਣ ਦਿੱਤਾ।ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੋ ਇਲਾਵਾ ਅਧਿਆਪਕਾਂ ਨੇ ਹਿੱਸਾ ਲਿਆ।
    ਮਿਸ ਰਿਤੂ ਗੋਇਲ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਅੱਜ ਦੇ ਮੁਕਬਲੇਬਾਜੀ ਯੁੱਗ ਵਿਚ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਆਪਣੇ ਭਵਿੱਖ ਪ੍ਰਤੀ ਜਾਗਰੁਕ ਹੋਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਫੈਸਨਲ ਤਕਨੀਕਾਂ ਅਪਣਾਉਣ ਤੇ ਜ਼ੋਰ ਦਿੰਦਿਆ ਕਿਹਾ ਕਿ ਜੇ ਉਹ ਜਾਗੁਰਕ ਸੋਚ ਅਪਣਾਉਦੇ ਹਨ ਤਾਂ ੳਨ੍ਹਾਂ ਨੂੰ ਅਗੇ ਵੱਧਣ ਲਈ ਕਈ ਮੌਕੇ ਮਿਲਣਗੇ। ਪਰ ਜੇ ਉਹ ਆਪਣੇ ਹੁਨਰ ਦੀ ਪਛਾਣ ਨਹੀਂ ਕਰਦੇ ਤਾਂ ਸਵਾਏ ਪਛਤਾਵੇ ਦੇ ਉਨ੍ਹਾਂ ਨੂੰ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ ਹੈ।ਉਨ੍ਹਾਂ ਕਿਹਾ ਕਿ ਪ੍ਰੋਫੈਸ਼ਨਲ ਪੜ੍ਹਾਈ ਵਿਚ ਆਪਣੇ ਹੁਨਰ ਨੂੰ ਉਭਾਰਣ ਲਈ ਜੋ ਗੁਰ ਸਿਖਣੇ ਚਾਹੀਦੇ ਹਨ ਇਹ ਵੀ ਪੜ੍ਹਾਈ ਦੇ ਨਾਲ ਹੀ ਸੰਭਵ ਹਨ ਬਾਅਦ ਵਿਚ ਊਨ੍ਹਾਂ ਨੂੰ ਤਰਾਸ਼ਿਆ ਹੀ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨਾਲ ਬਹੁਤ ਸਾਰੇ ਟਿਪਸ ਵੀ ਸਾਂਝੇ ਕੀਤੇ।ਉਨ੍ਹਾਂ ਵਿਦਿਆਰਥੀਆਂ ਨੂੰ ਭਰਤੀ ਅਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਵਾਲੀਆਂ ਪੰਜ ਜ਼ਰੂਰੀ ਗੱਲਾਂ ਤੋਂ  ਵੀ ਜਾਣੂ ਕਰਵਾਇਆ ।
    ਜੀ.ਐਨ.ਡੀ.ਯੂ ਟਾਕੀਜ ਕਲੱਬ ਦੇ  ਸਕੱਤਰ ਅਤੇ ਸਹਾਇਕ ਪ੍ਰੋਫੈਸਰ ਡਾ. ਵੀਨਸ ਨੇ ਕਿਹਾ ਕਿ ਪਬਲਿਕ ਲੈਕਚਰ ਦੀ ਇਹ ਸੀਰੀਜ਼ ਨੂੰ ਵਿਦਿਆਰਥੀਆਂ ਲਈ ਹੋਰ ਲਾਹੇਵੰਦ ਬਣਾੳਣ ਦੇ ਮਕਸਦ ਲਈ ਭਵਿਖ ਵਿਚ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਲੋੜੀਦੀ ਜਾਣਕਾਰੀ ਸਮੇਂ ਸਮੇ ਦਿੱਤੀ ਜਾਵੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply