ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਲੋਕਾਂ ਨੂੰ ਨਸ਼ੇ ਵਰਗੀ ਲਾਹਨਤ ਤੌ ਬਚਾਉਣ ਲਈ ਅੱਜ ਸਿਵਲ ਹਸਪਤਾਲ ਵਿਖੇ ਨਸ਼ਾ ਮੁਕਤ
ਪੰਜਾਬ ਪ੍ਰਚਾਰ ਵੈਨ ਨੂੰ ਜੋ ਕਿ ਨਸ਼ਿਆ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਦੀ ਹੈ ਅਤੇ ਇਲਾਜ ਤੇ ਬਚਾੳ ਦੇ ਸਾਧਨਾਂ ਪ੍ਰਤੀ ਜਾਣਕਾਰੀ ਦੇ ਨਾਲ ਭਰਪੂਰ ਹੈ ਨੂੰ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਰਵਾਨਾ ਕੀਤਾ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਦੀ ਤੱਰਕੀ ਵਿੱਚ ਬਹੁਤ ਵੱਡੀ ਰੁਕਾਵਟ ਹੈ।ਨਸ਼ਾ ਇਕ ਕੋਹੜ ਹੈ ਜੋ ਕਿ ਸਾਡੇ ਸਮਾਜ ਨੂੰ ਅੰਦਰੋ ਅੰਦਰੀ ਇੱਕ ਘੁਣ ਵਾਂਗ ਖਾਈ ਜਾ ਰਿਹਾ ਹੈ।ਇਸ ਲਈ ਸਮੁਚੇ ਸਮਾਜ ਦਾ ਫਰਜ ਹੈ ਕਿ ਨਸ਼ਾ ਮੁਕਤੀ ਮੁਹਿੰਮ ਵਿਚ ਤਹਿ ਦਿਲੋ ਸ਼ਾਮਲ ਹੋਵੇ ਤਾਂ ਜੋ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਨਸ਼ੇ ਕਈ ਤਰਾਂ ਦੇ ਹਨ ਜਿਵੇ ਕਿ ਅਫੀਮ, ਭੁਕੀ, ਚਰਸ, ਸਮੈਕ, ਭੰਗ ਅਤੇ ਸ਼ਰਾਬ ਆਦਿ ਹਨ।ਇਸ ਤੋ ਇਲਾਵਾ ਕਈ ਲੋਕ ਨਸ਼ੇ ਦਵਾਈਆ ਜਿਵੇ ਕੈਪਸੂਲ ਗੋਲੀਆਂ ਅਤੇ ਇੰਜੈਕਸ਼ਨ ਦੇ ਰੂਪ ਵਿੱਚ ਵੀ ਲੈਂਦੇ ਹਨ।ਇਹ ਸਾਰੇ ਨਸ਼ੇ ਜਿਥੇ ਇਨਸਾਨ ਦੀ ਸਿਹਤ ਨੂੰ ਤਾਂ ਖਰਾਬ ਕਰਦੇ ਹਨ, ਸਗੋਂ ਉਥੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੋਰ `ਤੇ ਵੀ ਨੁਕਸਾਨ ਪਹੁੰਚਾਉਦੇ ਹਨ ਅਤੇ ਉਸ ਨੂੰ ਸਮਾਜ ਵਿਚ ਰਹਿਣ ਦੇ ਯੋਗ ਵੀ ਨਹੀ ਰਹਿਣ ਦਿੰਦੇ।
ਡਿਪਟੀ ਮੈਡੀਕਲ ਕਮੀਸ਼ਨਰ ਡਾ. ਪ੍ਰਭਦੀਪ ਨੇ ਕਿਹਾ ਕਿ ਨਸ਼ੇ ਕਰਨ ਵਾਲਿਆ ਵਾਸਤੇ ਕੋਸਲਿੰਗ ਅਤੇ ਇਲਾਜ ਦੇ ਮੁਖ ਉਦੇਸ਼ ਹਨ ਤੇ ਇਸ ਤੋ ਬਾਦ ਨਸ਼ੇ ਛੱਡਣ ਵਾਲੇ ਇਨਸਾਨ ਲਈ ਸਮਾਜ ਵਿੱਚ ਮੁੜ ਵਸੇਬੇ ਦੇ ਯਤਨ ਕਰਨੇ ਹਨ। ਉਨਾਂ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਛੁਡਾਉਣ ਕੇਵਲ ਸਿਹਤ ਵਿਭਾਗ ਦਾ ਹੀ ਨਹੀ ਬਲਕਿ ਸਮੁਚ ਸਮਾਜ ਦਾ ਫਰਜ ਹੈ ਕਿ ਇਸ ਮੁਹਿੰਮ ਵਿੱਚ ਤਹਿ ਦਿਲੋ ਸ਼ਾਮਿਲ ਹੋਵੇ।ਉਨ੍ਹਾ ਨੇ ਕਿਹਾ ਜੋ ਇਨਸਾਨ ਨਸ਼ੇ ਕਰਦਾ ਹੈ ਉਸ ਨੂੰ ਸਰਕਾਰੀ ਨਸ਼ਾ ਛਡਾਉ ਕੇਂਦਰ ਸਵਾਮੀ ਵਿਵੇਕਾਨੰਦ ਸਰਕਾਰੀ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਉਣ ਅਤੇ ਇਲਾਜ ਤੋ ਬਾਦ ਵਿੱਚ ਉਸ ਦੇ ਮੁੜ ਵਸੇਬੇ ਲਈ ਉਸ ਨੂੰ ਸਰਕਾਰੀ ਸੈਂਟਰ ਵਿਖੇ ਜਰੂਰ ਦਾਖਲ ਕਰਾਉਣ।ਇਸ ਅਵਸਰ `ਤੇ ਸਿਨੀਅਰ ਮੈਡੀਕਲ ਅਫਸਰ ਡਾ. ਅਰੋੜਾ, ਅਮਰਦੀਪ ਸਿੰਘ, ਡਾ. ਰਾਜੂ, ਡਾ. ਸਰਤਾਜ, ਡਾ. ਸਨਦੀਪ ਅਤੇ ਹਸਪਤਾਲ ਦਾ ਸਟਾਫ ਮੋਜੂਦ ਸੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media