Tuesday, July 28, 2026

ਓ.ਓ.ਏ.ਟੀ ਕਲੀਨਿਕਾਂ `ਚ ਮਰੀਜਾਂ ਦੀ ਗਿਣਤੀ ਵਧੀ, ਪੀੜਿਤਾਂ ਦਾ ਖੁਦ ਦਵਾਈ ਲੈਣ ਆਉਣਾ ਜਾਰੀ

ਜ਼ਿਲ੍ਹੇ ਵਿੱਚ 10 ਓ.ਓ.ਏ.ਟੀ ਕਲੀਨਿਕ ਸਫ਼ਲਤਾਪੂਰਵਕ ਚਾਲੂ
ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਸੂਬੇ ਭਰ ਵਿੱਚ ‘ਆਊਟਪੇਸ਼ੇਟ ਓਪੀਓਡ ਅਸੀਸਟਡ ਟ੍ਰੀਟਮੈਂਟ ਕਲੀਨਿਕਜ਼’ ਦੀ ਸ਼ਾਨਦਾਰ ਸਫ਼ਲਤਾ Drugsਬਾਅਦ, 10 ਓ.ਓ.ਏ.ਟੀ ਕਲੀਨਿਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ ਜਿਹਨਾਂ ਵਿੱਚ 4780 ਨਸ਼ੇ ਦੀ ਆਦਤ ਤੋਂ ਪੀੜਿਤ ਮਰੀਜ਼ਾਂ ਨੂੰ ਰਜਿਸਟਰਡ ਕੀਤਾ ਗਿਆ ਹੈ।
       ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪੇਂਡੂ ਪੱਧਰ ‘ਤੇ ਸਿਹਤ ਸੇਵਾਵਾਂ ਅਤੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਸਿਹਤ ਵਿਭਾਗ ਵੱਲੋਂ ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਓ.ਓ.ਏ.ਟੀ ਕਲੀਨਿਕਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਅੰਮ੍ਰਿਤਸਰ ਵਿੱਚ 10 ਓ.ਓ.ਏ.ਟੀ ਕਲੀਨਿਕ ਸਥਾਪਤ ਕੀਤੇ ਗਏ ਹਨ ਜਿੱਥੇ ਨਸ਼ੇ ਦੇ ਆਦੀ ਮਰੀਜਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤੇ ਬਿਨਾਂ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
          ਉਹਨਾਂ ਕਿਹਾ ਕਿ ਸਬੰਧਿਤ ਅਥਾਰਟੀਆਂ ਨੂੰ ਇਹਨਾਂ ਕਲੀਨਿਕਾਂ ਅਤੇ ਕੇਂਦਰਾਂ ਨੂੰ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ ਤਹਿਤ ਕਾਰਗੁਜ਼ਾਰੀ ਕਰਨ ਅਤੇ ਇਹਨਾਂ ਕੇਂਦਰਾਂ ਵਿੱਚ ਆਉਣ ਵਾਲੇ ਪੀੜਤਾਂ ਦੀ ਰੋਜ਼ਾਨਾ ਹਾਜ਼ਰੀ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ।
ਇਹਨਾਂ ਕੇਂਦਰਾਂ ਵਿਖੇ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਅਤੇ ਮੁਫ਼ਤ ਟੈਸਟਾਂ ਬਾਰੇ ਖੁਲਾਸਾ ਕਰਦਿਆਂ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਨਸ਼ਾ ਛੁਡਾਓ ਕੇਂਦਰਾਂ ਅਤੇ ਓ.ਓ.ਏ.ਟੀ ਕਲੀਨਿਕਾਂ ਵਿੱਚ ਸਾਰੀਆਂ ਦਵਾਈਆਂ ਮੌਜੂਦ ਹਨ।          
    ਉਹਨਾਂ ਅੱਗੇ ਕਿਹਾ ਕਿ ਜਿਹੜੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਹਸਪਤਾਲਾਂ ਨਾਲ ਜੁੜੇ ਹੋਏ ਹਨ, ਉਹਨਾਂ ਕੇਂਦਰਾਂ ‘ਤੇ ਮੁਫ਼ਤ ਟੈਸਟਾਂ ਦੀ ਸਹੂਲਤ ਵੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਹ ਸੱਚ ਹੈ ਕਿ ਓ.ਓ.ਏ.ਟੀ ਕਲੀਨਿਕਾਂ ਵਿੱਚ ਮਰੀਜਾਂ ਦੀ ਰਜਿਸਟ੍ਰੇਸ਼ਨ ਵਧੀ ਹੈ ਅਤੇ ਓ.ਪੀ.ਡੀ ‘ਤੇ ਆਧਾਰਿਤ ਹੋਣ ਕਰਕੇ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਕਰਕੇ ਇਹਨਾਂ ਕੇਂਦਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਸੂਬੇ ਦੇ ਓ.ਓ.ਏ.ਟੀ ਕਲੀਨਿਕਾਂ ਵਿੱਚ ਜੂਨ ਵਿੱਚ ਰੋਜ਼ਾਨਾ ਨਵੇਂ ਮਰੀਜ਼ਾਂ ਦੀ ਔਸਤਨ ਗਿਣਤੀ 70 ਸੀ, ਜੋ ਕਿ ਜੁਲਾਈ ਵਿੱਚ ਵੱਧ ਕੇ 408 ਤੱਕ ਪਹੁੰਚ ਗਈ ਹੈ।ਅਗਲੇ 2 ਹਫ਼ਤਿਆਂ ਵਿੱਚ ਇਹ ਗਿਣਤੀ ਹੋਰ ਜ਼ਿਆਦਾ ਵੱਧਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ 118 ਓ.ਓ.ਏ.ਟੀ ਕਲੀਨਿਕ ਚਲ ਰਹੇ ਹਨ।
          ਉਹਨਾਂ ਕਿਹਾ ਕਿ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਟੀਮਾਂ ਜਿਸ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ, ਸਟਾਫ਼ ਨਰਸ ਅਤੇ ਡਾਟਾ ਐਂਟਰੀ ਓਪਰੇਟਰ ਸ਼ਾਮਿਲ ਹਨ, ਨੂੰ ਸਮਰੱਥਾ ਨਿਰਮਾਣ ਸਿਖਲਾਈ (ਕਪੈਸਟੀ ਬਿਲਡਿੰਗ ਟ੍ਰੇਨਿੰਗ) ਦਿੱਤੀ ਗਈ ਹੈ ।
       ਉਹਨਾਂ ਅੱਗੇ ਕਿਹਾ ਕਿ ਓ.ਓ.ਏ.ਟੀ ਕੇਂਦਰ ਓ.ਪੀ.ਡੀ ‘ਤੇ ਆਧਾਰਿਤ ਹਨ।ਵਿਭਾਗ ਵੱਲੋਂ ਸਿਰਫ਼ ਗੰਭੀਰ ਮਰੀਜਾਂ ਨੂੰ ਹੀ ਇਨਡੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਆਦਾਤਰ ਮਰੀਜਾਂ ਨੂੰ ਓ.ਪੀ.ਡੀ ਵਿੱਚ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਸੂਬੇ ਦੇ ਮਨੋਰੋਗ ਮਾਹਿਰ ਇਹਨਾਂ ਓ.ਓ.ਏ.ਟੀ ਕੇਂਦਰਾਂ ਦੇ ਇੰਚਾਰਜ ਹਨ ਅਤੇ ਵਿਭਾਗ ਵੱਲੋਂ ਇਹਨਾਂ ਕੇਂਦਰਾਂ ਦੀ ਸਹੀ ਕਾਰਗੁਜ਼ਾਰੀ ਲਈ ਮੈਡੀਕਲ ਅਫ਼ਸਰਾਂ, ਕਾਉਂਸਲਰਾਂ, ਸਟਾਫ਼ ਨਰਸਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply