ਧੂਰੀ, 8 ਅਗਸਤ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਮਾਲਵਾ ਲਿਖਾਰੀ ਸਭਾ
ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਵਿੱਚ ਸ਼ੋਕ ਮਤੇ ਦੌਰਾਨ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਦੀ ਘਰਵਾਲੀ ਪ੍ਰੀਤਮ ਕੌਰ ਅਤੇ ਪ੍ਰਸਿੱਧ ਫਿਲਮੀ ਗੀਤਕਾਰ ਗੋਪਾਲ ਦਾਸ ਨੀਰਜ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਰਚਨਾਵਾਂ ਦੇ ਦੌਰ ਵਿੱਚ ਰਾਜਿੰਦਰ ਰਾਜਨ ਨੇ ਗੀਤ `ਲੱਗਦੈ ਭਾਰਤ ਦੇਸ਼ ਰਿਹਾ ਨਾ ਹਾਮੀ ਧੀਂਆਂ ਦਾ`, ਬਚਿੱਤਰ ਸਿੰਘ ਪਾਰਸ ਨੇ ਗਜ਼ਲ `ਰੁੱਖੀ-ਸੁੱਖੀ ਨਾਲ ਕਿਉਂ ਕਰਨਾ ਏ ਨਿਰਵਾਹ`, ਬਿੱਕਰ ਸਿੰਘ ਮਾਣਕ ਨੇ ਗਜ਼ਲ `ਹੋਏ ਆਜ਼ਾਦ ਮੇਰੇ ਅਹਿਸਾਸ ਦੇ ਪਰਿੰਦੇ`, ਸੰਜੇ ਲਹਿਰੀ ਨੇ ਗਜ਼ਲ `ਫੇਰ ਮੈਂ ਰੱਬ ਸ਼ਬਦ ਨੂੰ ਪੁੱਛਿਆ ਕਿੱਥੇ ਰਹਿਣੈ ਯਾਰਾ`, ਸੁਖਵਿੰਦਰ ਕੌਰ ਹਰਿਆਓ ਨੇ ਗੀਤ, ਸੁਖਵਿੰਦਰ ਲੋਟੇ ਨੇ ਗਜ਼ਲ, ਜਗਦੇਵ ਸ਼ਰਮਾਂ ਨੇ ਕਵਿਤਾ `ਚੀਥੜੇ`, ਜੀਵਨ ਬੜੀ ਨੇ ਗੀਤ, ਜਗਜੀਤ ਲੱਡਾ ਨੇ ਕਵਿਤਾ, ਸੁਰਜੀਤ ਰਾਜੋਮਾਜਰਾ ਨੇ ਵਿਅੰਗਮਈ ਕਹਾਣੀ, ਰਮੇਸ਼ ਕੁਮਾਰ ਨੇ ਕਵਿਤਾ, ਗੁਰਮੀਤ ਸੋਹੀ ਨੇ ਗੀਤ, ਚਰਨਜੀਤ ਮੀਮਸਾ ਨੇ ਮਿੰਨੀ ਕਹਾਣੀ `ਬਦਰੰਗ`, ਸੁਖਦੇਵ ਪੇਂਟਰ ਨੇ ਗੀਤ, ਪਰਮਜੀਤ ਦਰਦੀ ਨੇ ਗਜ਼ਲ, ਅਸ਼ੋਕ ਭੰਡਾਰੀ ਨੇ ਸੁਝਾਅ, ਸ਼ੈਲੇਂਦਰ ਗਰਗ ਨੇ ਗੀਤ, ਮੂਲ ਚੰਦ ਸ਼ਰਮਾਂ ਨੇ ਕਵਿਤਾ `ਜਿਹੜੇ ਤੁਰਦੇ ਰਹਿੰਦੇ ਉਹੀ ਅੱਗੇ ਹੁੰਦੇ ਨੇ`, ਕਰਮ ਸਿੰਘ ਜ਼ਖਮੀ ਨੇ ਗਜ਼ਲ `ਸਦਾ ਸੰਘਰਸ਼ ਹੀ ਸਮੇਂ ਨੂੰ ਬਦਲਦੇ ਆਏ `ਜ਼ਖਮੀ`, ਡਾ. ਮਨਿੰਦਰ ਧਾਲੀਵਾਲ ਨੇ ਉਸਾਰੂ ਸੁਝਾਅ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media