ਜੰਡਿਆਲਾ ਗੁਰੂ, 8 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਤੇ ਸੇਂਟ ਸੋਲਜ਼ਰ ਚਵਿੰਡਾ ਦੇਵੀ ਨੇ
ਟਾਈਮਜ਼ ਆਫ ਇੰਡੀਆ ਵੱਲੋਂ ਚਿੱਤਕਾਰਾ ਯੂਨੀਵਰਸਟੀ ਵਿੱਚ ਕਰਵਾਏ ਗਏ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ ਵਿੱਚੋਂ ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗਰੂੁ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੂੰ “ਬੈਸਟ ਡੇਅ ਬੋਰਡਿੰਗ ਸਕੂਲ ਆਫ ਦਾ ਯੀਅਰ” ਨਾਮ ਸਨਮਾਨਿਤ ਕੀਤਾ ਗਿਆ।ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਚਵਿੰਡਾ ਦੇਵੀ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੂੰ `ਮੋਸਟ ਇਨੋਵੇਟਿਵ ਪ੍ਰਿੰਸੀਪਲ ਆਫ ਦਾ ਯੀਅਰ` ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਦੀ ਰਹਿਨੂਮਾਈ ਹੇਠ ਅਤੇ ਪ੍ਰਿੰਸੀਪਲ ਅਮਰਪੀ੍ਰਤ ਕੌਰ ਦੇ ਸੁਚੱਜੇ ਪ੍ਰਬੰਧ ਹੇਠ ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਦੇ ਸਟਾਫ ਦੀ ਅਣਥੱਕ ਮਿਹਨਤ ਸਦਕਾ ਕੀਤੀਆਂ ਪ੍ਰਾਪਤੀਆਂ ਲਈ ਟਾਈਮਜ਼ ਆਫ ਇੰਡੀਆ ਦੁਆਰਾ ਕਰਵਾਏ ਗਏ ਸਰਵੇਖਣ ਵਿੱਚ ਸੇਂਟ ਸੋਲਜ਼ਰ ਗਰੁੱਪ ਦੇ ਸਕੂਲਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਜਿਸ ਵਿੱਚ ਗਰੁੱਪ ਦੇ ਦੋ ਸਕੂਲਾਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂੁ ਅਤੇ ਸੇਂਟ ਸੋਲਜ਼ਰ ਚਵਿੰਡਾ ਦੇਵੀ ਨੂੰ ਵੱਖ-ਵੱਖ ਖੇਤਰਾਂ ਵਿੱਚ ਡੇਅ ਬੋਰਡਿੰਗ ਸਕੂਲ ਸਕੀਮ ਤਹਿਤ ਬੱਚਿਆਂ ਦਾ ਕੰਮ ਸਕੂਲ ਵਿੱਚ ਹੀ ਕਰਵਾਏ ਜਾਣ ਕਰਕੇ ਇਹ ਲੋਕਾਂ ਦੀ ਪਸੰਦ ਦਾ ਪਹਿਲਾ ਸਕੂਲ ਬਣ ਗਿਆ ਹੈ।ਜਿਸ ਕਰਕੇ ਅੱਜ ਸਕੂਲ ਨੂੰ ਨੈਸ਼ਨਲ ਪੱਧਰ ਤੇ ਪਹਿਚਾਣ ਮਿਲੀ ਹੈ।ਇਸੇ ਤਰ੍ਹਾਂ ਸੇਂਟ ਸੋਲਜ਼ਰ ਚਵਿੰਡਾ ਦੇਵੀ ਦੀ ਪ੍ਰਿੰਸੀਪਲ ਪ੍ਰਿੰਸੀਪਲ ਅਮਨਦੀਪ ਕੌਰ ਨੂੰ ਨਵੀਆਂ ਤਕਨੀਕ ਅਪਨਾਉਣ ਲਈ ਛੋਟੀ ਉਮਰ ਵਿੱਚ ਹੀ ਉਕਤ ਵਿਸ਼ੇਸ਼ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਵਿੱਚ ਇਹ ਖਬਰ ਪਹੁੰਚਣ ਤੇ ਸਾਰੇ ਸਕੂਲ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ।ਇਸ ਖੁਸ਼ੀ ਦੇ ਮੌਕੇ ਤੇ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਜਿਸ ਵਿੱਚ ਬੱਚਿਆਂ ਨੇ ਗੀਤ ਸੋਲੋ ਡਾਂਸ ਪੇਸ਼ ਕਰਕੇ ਖੁਸ਼ੀਆਂ ਮਨਾਈਆ।ਮੁੱਖ ਮਹਿਮਾਨ ਦੇ ਤੌਰ `ਤੇ ਸੰਤ ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹੁੰਦਾਲ ਪਹੁੰਚੇ।
ਇਸ ਸਮਾਗਮ ਵਿੱਚ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਰਾਜ ਕੁਮਾਰ ਮਲੋਹਤਰਾ ਸਾਬਕਾ ਪ੍ਰਧਾਨ ਨਗਰ ਕੌਸਲ ਜੰਡਿਆਲਾ ਗੁਰੂ), ਹਰਚਰਨ ਸਿੰਘ ਬਰਾੜ, ਅਵਤਾਰ ਸਿੰਘ ਕਾਲਾ, ਅਸ਼ੋਕ ਕੁਮਾਰ (ਤਿੰਨੇੇ ਐਮ.ਸੀ), ਮੇਜਰ ਪੀ.ਐਸ ਹੁੰਦਲ, ਪ੍ਰਿੰਸੀਪਲ ਜਸਪਿੰਦਰ ਸਿੰਘ ਕਾਹਲੋ, ਐਸ.ਪੀ ਚੋਧਰੀ, ਰਣਜੀਤ ਸਿੰਘ ਰਾਣਾ, ਜੱਜ ਮਾਨਾਵਾਲਾ, ਪੱਤਰਕਾਰ ਸਿਮਰਤ ਬੇਦੀ, ਜਸਪਾਲ ਸ਼ਰਮਾ, ਸੁਰਿੰਦਰ ਸ਼ਰਮਾ, ਮਨਜਿੰਦਰ ਸਿੰਘ ਚੰਦੀ, ਰਾਮਸ਼ਰਨਜੀਤ ਸਿੰਘ, ਭੁਪਿੰਦਰ ਸਿੰਘ ਉਚੇਚੇ ਤੌਰ ਤੇ ਹਾਜਿਰ ਹੋਏ। ਸਾਰਿਆਂ ਇੱਕਠੇ ਹੋ ਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਅਮਨਦੀਪ ਕੌਰ ਦੀਆਂ ਵਿਸ਼ੇਸ਼ ਸੇਵਾਵਾ ਲਈ ਪ੍ਰਾਪਤ ਕੀਤੇ ਗਏ ਐਵਾਰਡ ਨਾਲ ਯਾਦਗਾਰੀ ਫੋਟੋ ਖਿਚਵਾਈ ਅਤੇ ਕੇਕ ਕੱਟ ਕੇ ਖੁਸ਼ੀ ਦਾ ਇਜਹਾਰ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media