Saturday, November 14, 2026

ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ `ਚ ਲਗਾਏ ਪੌਦੇ

ਗੁਰਦਾਸਪੁਰ, 12 ਅਗਸਤ (ਪੰਜਾਬ ਪੋਸਟ- ਸੁਹਲ) – ਹਿਊਮਨ ਰਾਈਟਸ ਸੰਸਥਾ ਪੰਜਾਬ ਦੇ ਸੂਬਾ ਸਕੱਤਰ ਜੇ.ਪੀ ਖਰਲਾਂ ਵਾਲੇ ਨੇ ਆਪਣੀ ਟੀਮ ਸਮੇਤ ਨਵਾਂ PPN1208201808ਸ਼ਾਲਾ ਦੇ ਸਰਪੰਚ ਸੁੱਚਾ ਸਿੰਘ ਮੁਲਤਾਨੀ ਅਤੇ ਮਹਿਰਮ ਸਾਹਿਤ ਸਬਾ ਨਵਾਂ ਸ਼ਾਲਾ ਦੇ ਸਹਿਯੋਗ ਨਾਲ `ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ` ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਮਹਿਰਮ ਸਹਿਤ ਸਭਾ ਦੇ ਪ੍ਰਧਾਨ ਮਲਕੀਅਤ `ਸੁਹਲ` ਤੇ ਸਮੂਹ ਮੈਂਬਰਾਂ ਨੇ ਸਾਵਣ ਕਵੀ ਦਰਬਾਰ `ਚ ਰੁੱਖਾਂ ਬਾਰੇ ਕਵਿਤਾਵਾਂ ਵੀ ਸੁਣਾਈਆਂ ਅਤੇ ਵਾਤਾਵਰਣ ਵਿੱਚ ਰੁੱਖਾਂ ਦੀ ਮਹੱਤਤਾ ਦੱਸੀ।
ਹਿਊਮਨ ਰਾਈਟਸ ਸੰਸਥਾ ਦੇ ਮੈਂਬਰ ਸੰਜੀਵ ਕੁਮਾਰ, ਅਮਿਤ ਕੁਮਾਰ, ਭਾਰਤ ਭੂਸ਼ਣ ਉਚੇਚੇ ਤੌਰ `ਤੇ ਪਹੁੰਚੇ, ਜਦਕਿ ਸੂਬੇਦਾਰ ਬਲਦੇਵ ਰਾਜ ਮੈਂਬਰ ਪੰਚਾਇਤ, ਜਨਕ ਰਾਜ ਰਠੌਰ, ਕਮਲ ਸਿੰਘ ਰਿਟ: ਲੇਕਚਰਾਰ, ਅਜੀਤ ਸਿੰਘ ਸਬਾਕਾ ਮੈਂਬਰ, ਸਹਿਤਕਾਰ ਜਗਜੀਤ ਕੰਗ, ਪਰਤਾਪ ਸਿੰਘ ਪਾਰਸ, ਸੁਭਾਸ਼ ਸੂਰੀ, ਜਗਦੀਸ਼ ਰਾਣਾ, ਜਸਵੰਤ ਰਿਆੜ, ਗਿਆਨੀ ਬਲਦੇਵ ਸਿੰਘ ਨੋਸ਼ਹਿਰਾ, ਗੁਰਮੀਤ ਪਾਹੜਾ, ਸਰਪੰਚ ਮਹੇਸ਼ ਚੰਦਰ ਭਾਨ, ਮਿਸ ਸੁਪਨਪ੍ਰੀਤ ਕੌਰ, ਗੁਰਬਚਨ ਸਿੰਘ ਬਾਜਵਾ, ਸੀਤਲ ਗਨੋਪੁਰੀ, ਰਿਟ: ਟੀਚਰ ਸੰਤੋਖ ਸਿੰਘ, ਪਰੀਤ ਰਾਣਾ, ਲਖਵਿੰਦਰ ਸੈਣੀ, ਐਸ.ਪੀ ਸਿੰਘ, ਜਸਵਿੰਦਰ ਤਿੱਬੜੀ, ਡਾ. ਸੋਮ ਰਾਜ, ਰਮਣੀਕ ਹੁੰਦਲ ਤੇ ਮੈਨੇਜਰ ਰਿਟਾ: ਗੁਰਬਕਸ਼ ਸਿੰਘ ਛੀਨਾ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply