ਦੁਰਘਟਨਾ `ਚ ਬੇਹੋਸ਼ ਹੋਏ ਮਰੀਜ਼ ਦੇ ਮੂੰਹ `ਚ ਨਹੀਂ ਪਾਉਣਾ ਚਾਹੀਦਾ ਪਾਣੀ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਾਕਟਰ ਐਸੋਸੀਏਸ਼ਨ ਵੱਲੋ ਦਿਮਾਗ ਦੀ ਸੱਟ, ਫਸਟ ਏਡ ਅਤੇ ਹੋਰ ਦਿਮਾਗੀ ਬਿਮਾਰੀਆਂ
ਸੰਬੰਧੀ ਇਕ ਸੈਮੀਨਾਰ ਹੋਟਲ ਕੰਟਰੀ ਇਨ ਵਿਚ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਅੰਮ੍ਰਿਤਸਰ ਦੇ ਪ੍ਰਮੁੱਖ ਸਰਜਨ ਡਾ. ਰਾਘਵ ਵਧਵਾ ਐਮ.ਐਸ ਸਨ।ਡਾ. ਰਾਘਵ ਵਧਵਾ ਨੇ ਆਏ ਡਾਕਟਰਾਂ ਨੂੰ ਦਿਮਾਗ ਦੀ ਸੱਟ ਲੱਗਣ `ਤੇ ਕੀਤੀ ਜਾਣ ਵਾਲੀ ਫਸਟ ਏਡ ਸੰਬੰਧੀ ਵਿਸਥਾਰਪੂਰਵਕ ਦੱਸਿਆ।ਡਾ. ਵਧਵਾ ਨੇ ਕਿਹਾ ਕਿ ਆਮ ਤੌਰ `ਤੇ ਜਦੋਂ ਵੀ ਅਸੀਂ ਐਕਸੀਡੈਂਟ ਜਾਂ ਕੋਈ ਦੁਰਘਟਨਾ ਦੇਖਦੇ ਹਾਂ ਤਾਂ ਅਸੀਂ ਪੀੜਿਤ ਦੇ ਮੂੰਹ ਵਿਚ ਪਾਣੀ ਪਾਉਦੇ ਹਾਂ ਜਿਹੜਾ ਕਿ ਨਹੀਂ ਪਾਉਣਾ ਚਾਹੀਦਾ ਸਗੋਂ ਐਕਸੀਡੈਂਟ ਦੇ ਪੀੜਤ ਨੂੰ ਪਾਸਾ (ਸਾਇਡ) ਦਿਵਾ ਦੇਣਾ ਚਾਹੀਦਾ ਹੈ। ਡਾ. ਰਾਘਵ ਨੇ ਕਿਹਾ ਕਿ ਜੇ ਕਿਸੇ ਮਰੀਜ਼ ਨੂੰ ਬਹੁਤ ਜ਼ਿਆਦਾ ਸਿਰ ਦਰਦ ਹੰੁਦੀ ਹੈ ਜਾਂ ਇਕ ਪਾਸੇ ਦੀ ਲੱਤ ਜਾਂ ਬਾਂਹ ਕਮਜ਼ੋਰ ਹੁੰਦੀ ਹੈ ਜਾਂ ਉਸ ਨੂੰ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਬੋਲਣ ਦੇਖਣ ਵਿਚ ਦਿੱਕਤ ਆਉਦੀ ਹੈ ਜਾਂ ਦੇਖਣਾ ਘਟ ਜਾਂਦਾ ਹੈ ਤਾਂ ਇਹ ਸਾਰੀਆਂ ਅਲਾਮਤਾਂ ਦਿਮਾਗ ਦੀ ਰਸੌਲੀ ਕਾਰਨ ਹੋ ਸਕਦੀਆਂ ਹਨ।ਇਸ ਲਈ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡਾ. ਰਾਘਵ ਵਧਵਾ ਨੇ ਸਲਿਪ ਡਿਸਕ ਦੇ ਇਲਾਜ ਅਤੇ ਆਪਰੇਸ਼ਨ ਦੀਆਂ ਨਵੀਆਂ ਤਕਨੀਕਾਂ ਬਾਰੇ ਆਏ ਡਾਕਟਰਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਨਿਯਮਾਂ ਦੇ ਪ੍ਰਧਾਨ ਡਾ. ਪਲਵਿੰਦਰ ਸਿੰਘ, ਜਨਰਲ ਸਕਤਰ ਡਾ. ਰਕੇਸ਼ ਸ਼ਰਮਾ, ਅੰਮਿ੍ਰਤਸਰ ਸਿਟੀ ਮੈਡੀਕਲ ਸੁਸਾਇਟੀ ਤੋਂ ਡਾ. ਅਸ਼ਵਨੀ ਕੁਮਾਰ, ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸੀਏਸ਼ਨ ਤੋ ਡਾ. ਵਿਜੇ ਕੁਮਾਰ, ਡਾ. ਰਾਜੇਸ਼ ਕੁਮਾਰ, ਡਾ. ਸੰਜੀਵ ਧਵਨ, ਡਾ. ਅਜੇ ਸ਼ਰਮਾ, ਡਾ ਹਰਪ੍ਰੀਤ ਸਿੰਘ, ਡਾ. ਅਸ਼ਵਨੀ ਮੰਨਨ, ਡਾ. ਰਜਿੰਦਰਪਾਲ ਸਿੰਘ, ਡਾ. ਸਮੀਰ ਕੁਮਾਰ, ਡਾ. ਸੁਰੇਸ਼ ਕੱਯਸ਼ਪ, ਡਾ. ਆਰ.ਸੀ ਵਰਮਾ, ਡਾ .ਅਸ਼ੋਕ ਕੁਮਾਰ, ਡਾ. ਰਵਿੰਦਰ ਕੁਮਾਰ, ਦਵਿੰਦਰ ਸ਼ਰਮਾ, ਰਕੇਸ਼ ਕੁਮਾਰ, ਮੈਨੇਜਰ ਜਸਵਿੰਦਰ ਸਿੰਘ, ਨੀਰਜ ਸ਼ਰਮਾ, ਨੀਰਜ ਕੁਮਾਰ ਆਦਿ ਹਾਜ਼ਰ ਸਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media