
ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ) -ਕੈਂਸਰ ਦੀ ਘਟਨਾਵਾਂ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਤੇ ਭਾਵੇਂ ਇਸ ਦੀ ਰੋਕਥਾਮ ਲਈ ਜਿਆਦਾ ਜਾਗਰੂਕਤਾ ਅਭਿਯਾਨ ਚਲਾਏ ਜਾ ਰਹੇ ਹਨ ਜਿਵੇ ਕਿ ਤੰਬਾਕੂ ਵਿਰੋਧੀ ਅਭਿਯਾਨ, ਫਿਰ ਵੀ ਇਸ ਬੀਮਾਰੀ ਨਾਲ ਮਨੂੱਖ ਜਾਤੀ ਸਭ ਤੋ ਜਿਆਦਾ ਸਹਿਮੀ ਹੋਈ ਹੈ।ਕੁਝ ਇਸ ਤਰ੍ਹਾਂ ਦੇ ਕੈਂਸਰ ਆਮ ਹਨ ਅਤੇ ਇਨ੍ਹਾਂ ਦੇ ਇਲਾਜ ਨਾਲ ਮਰੀਜ ਠੀਕ ਵੀ ਹੋ ਜਾਂਦੇ ਹਨ ਪਰ ਕੁਝ ਕੈਂਸਰ ਦੁਰਲਭ ਅਤੇ ਅਨੋਖੇ ਹਨ ਜਿਨ੍ਹਾਂ ਦਾ ਪਤਾ ਲਗਾਉਣਾ ਵੀ ਮੁਸ਼ਕਿਲ ਹੈ ਕਿਉਕਿ ਇਨ੍ਹਾਂ ਦੀ ਪੂਰਵ ਪ੍ਰਤੀਕ੍ਰਿਆ ਦਾ ਖਾਸ ਪਤਾ ਨਹੀ ਇਸ ਲਈ ਇਨ੍ਹਾਂ ਦਾ ਪਤਾ ਲਗ ਜਾਣ ਤੇ ਵੀ ਇਨਾਂ ਦਾ ਇਲਾਜ ਅਤੇ ਪ੍ਰਬੰਧ ਬਹੁਤ ਮੁਸ਼ਕਿਲ ਹੈ।
ਸਥਾਨਕ ਅਮਨਦੀਪ ਹਸਪਤਾਲ ਵਿਚ ਹਾਲਹੀ ਵਿਚ ‘ਹੱਡੀ ਦਾ ਲਿਫੋਮਾ’ ਜਿਸ ਨੂੰ ਹੱਡੀ ਦਾ ਕੈਂਸਰ ਵੀ ਕਿਹਾ ਜਾਂਦਾ ਹੈ ਦਾ ਦੁਰਲਭ ਮਾਮਲਾ ਸਾਹਮਨੇ ਆਇਆ।’ਜੰਮੂ ਦਾ ਵਾਸੀ 35 ਸਾਲਾਂ ਕਾਲੀ ਸਿੰਘ ਜਿਹੜਾ ਕਿ ਟੈਂਟ ਹਾਊਸ ਵਿਖੇ ਇਕ ਮੁਲਾਜਿਮ ਹੈ ਨੂੰ ਅਮਨਦੀਪ ਹਸਪਤਾਲ ਵਿਚ ਦਾਖਿਲ ਕੀਤਾ ਗਿਆ। ਕਾਲੀ ਦੇ ਇਕ ਪੈਰ ਵਿਚ ਸੋਜ ਦੇ ਨਾਲ ਜਨਵਰੀ ਮਹੀਨੇ ਵਿਚ ਹਸਪਤਾਲ ਆਇਆ। ਇਸ ਦੀ ਬਾਈਯੋਪਸੀ ਦੇ ਬਾਦ ਦੁਰਲਭ ਕੈਂਸਰ ‘ਲਿਫੋਮਾ ਆਫ ਬੋਨ’ ਦਾ ਪਤਾ ਲਗਾ।ਅਮਨਦੀਪ ਹਸਪਤਾਲ ਦੀ ਕੈਂਸਰ ਵਿਸ਼ੇਸ਼ਯ ਅਤੇ ਕੈਂਸਰ ਟੀਮ ਦੀ ਪ੍ਰਧਾਨ ਡਾ. ਦਿਲਰਾਜ ਕੌਰ ਕਾਹਲੌ ਦਾ ਕਹਿਣਾ ਸੀ ਕਿ ”ਇਹ ਕੈਂਸਰ ਟਿਯੂਮਰ ਬਹੁਤ ਖਤਰਨਾਕ ਹੁੰਦਾ ਹੈ ਅਤੇ ਪਹਿਲੇ ਸੰਕੇਤ ਵਿਚ ਇਸ ਟਿਯੂਮਰ ਦੇ ਨਾਲ ਬੁਖਾਰ, ਭਾਰ ਘਟਨਾ ਅਤੇ ਰਾਤ ਨੂੰ ਪਸੀਨੇ ਦੀ ਤਰੇਲੀਆਂ ਦੀ ਸ਼ਿਕਾਇਤ ਹੈ” ਉਹਨਾਂ ਅੱਗੇ ਦੱਸਿਆ ਕਿ ਪਿਛਲੇ ੬ ਸਾਲਾਂ ਦੇ ਅਭਿਯਾਨ ਵਿਚ ਉਨ੍ਹਾਂ ‘ਹੱਡੀ ਦਾ ਲਿਫੋਮਾ’ ਦਾ ਪਹਿਲਾ ਮਾਮਲਾ ਦੇਖਿਆ ਹੈ।
ਹਸਪਤਾਲ ਦੀ ਨਿਰਦੇਸ਼ਕ ਡਾ. ਅਮਨਦੀਪ ਕੌਰ ਨੇ ਮੈਡੀਕਲ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ‘ਹਰ ਸਾਲ 100000 ਵਿਚੋ ਸਿਰਫ 7-8 ਵਿਅਕਤੀਆਂ ਵਿਚ ਇਹ ਰੋਗ ਪਾਇਆ ਗਿਆ। ਜਿਆਦਾਤਰ ਇਸ ਰੋਗ ਨਾਲ ਪੀੜਿਤ 70 ਸਾਲ ਦੀ ਉਮਰ ਵਿਚ ਇਸ ਰੋਗ ਨਾਲ ਪ੍ਰਭਾਵਿਤ ਹੁੰਦੇ ਹਨ। ਹਾਲਾਹੀ ਬੱਚਿਆਂ ਅਤੇ ਨੌਜਵਾਨਾਂ ਵਿਚ ਘਟਨਾ ਬਹੁਤ ਹੀ ਘਟ ਪਾਈ ਗਈ ਹੈ।”ਕਾਲੀ ਹੱਡੀ ਦੀ ਲਿਫੋਮਾ ਬਲਕਿ ਇਕ ਅਸਮਾਨਯ ਤਰ੍ਹਾਂ ਦੇ ਕੈਂਸਰ ਤੋ ਪੀੜਿਤ ਸੀ। ਵਿਸ਼ੇਸ਼ਯਾਂ ਦਾ ਕਹਿਣਾ ਹੈ ਕਿ ਲਿਮੋਮਾ ਆਮ ਤੌਰ ਤੇ ਸ਼ਰੀਰ ਦੀ ਪ੍ਰਤੀ ਰਖਿਆ ਪ੍ਰਣਾਲੀ ਹੈ ਜੋ ਲਿਮਫ ਨੋਡਜ ਤੋ ਸ਼ੁਰੂ ਹੁੰਦਾ ਹੈ ਪਰ ਇਸ ਮਾਮਲੇ ਵਿਚ ਲੋਮਾ ਦਾ ਅਸਰ ਮੂਲ ਜਾਂਗ ਵੀ ਹੱਡੀ ਤੋ ਸੀ। ਇਹੀ ਕਾਰਣ ਹੈ ਕਿ ਇਹ ਅਸਮਾਨਯ ਰੂਪ ਵਿਚ ਚੁਣਿਆ ਗਿਆ ਹੈ।
ਮਰੀਜ ਨੂੰ ਕੀਮਾਥੇਰੋਪੀ ਦੇ 6 ਚੱਕਰਾਂ ਵਿਚੋ ਗੁਜਰਨਾ ਪਿਆ ਅਤੇ ਇਸ ਤੋ ਬਾਦ ਰੇਡਿਓ ਥਰੇਪੀ ਦਾ ਵੀ ਇਲਾਜ ਹੋਇਆ ਅਤੇ ਅੰਗ ਦੇ ਵਿਚਛੇਦਨ ਤੋ ਬਿਨਾਂ ਹੀ ਮਰੀਜ ਠੀਕ ਹੋਣਾ ਵਿਚ ਸੂਸ਼ਮ ਰਿਹਾ। ਹਸਪਤਾਲ ਦੀ ਕੈਂਸਰ ਟੀਮ ਵਿਚ ਬੱਚਿਆਂ ਦੇ ਚਿਕਿਤਸਕ ਕੈਂਸਰ, ਸਿਰ ਅਤੇ ਗਰਦਨ ਦੇ ਕੈਂਸਰ, ਹੱਡੀ ਦੇ ਕੈਂਸਰ, ਪੇਟ ਅਤੇ ਸਤਨ ਕੈਂਸਰ ਅਤੇ ਦਿਮਾਗ ਅਤੇ ਰੀਡ ਦੀ ਹੱਡੀ ਦੇ ਕੈਂਸਰ ਦੇ ਵਿਸ਼ੇਸ਼ਯ ਸ਼ਾਮਿਲ ਸਨ। ਡਾ. ਕੌਰ ਨੇ ਦੱਸਿਆ ਕਿ ਕਾਲੀ ਸਿੰਘ ਹੁਣ ਆਰਾਮਦਾਇਕ ਸਥਿਤੀ ‘ਚ ਹੈ ਅਤੇ ਕੈਂਸਰ ਤੋ ਵੀ ਮੁਕਤ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media