ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕਮਿਸ਼ਨਰ ਪੁਲਿਸ ਐਸ.ਐਸ ਸ਼੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ `ਤੇ ਏ.ਡੀ.ਸੀ.ਪੀ ਟਰੈਫਿਕ ਦਿਲਬਾਗ ਸਿੰਘ ਅਤੇ ਏ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ, ਹੈਡ ਕਾਂਸਟੇਬਲ ਸਤਵੰਤ ਸਿੰੰਘ ਤੇ ਕੰਵਲਜੀਤ ਸਿੰਘ `ਤੇ ਅਧਾਰਿਤ ਟੀਮ ਵਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਭਗਤਾਵਾਲਾਂ ਵਿਖੇ ਸੜਕ ਸੁੱਰਖਿਆ ਵਿਸ਼ੇ `ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਵਿੱਚ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ, ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ।ਸੈਮੀਨਾਰ ਦੌਰਾਨ ਬੱਚਿਆਂ ਨੂੰ ਸੜਕ ਉਪਰ ਚਲਣ ਦੇ ਨਿਯਮਾਂ ਬਾਰੇ ਸਿਖਿਅਤ ਕੀਤਾ ਗਿਆ ਅਤੇ ਨਵੇਂ ਜਾਰੀ ਹੋਏ ਮੋਟਰ ਵਹੀਕਲ ਐਕਟ ਬਾਰੇ ਵੀ ਜਾਕਣਾਰੀ ਦਿੱਤੀ ਗਈ। ਬੱਚਿਆਂ ਨੂੰ ਅੰਡਰ ਏਜ਼ ਡਰਾਈਵਿੰਗ, ਟ੍ਰਿਪਲ ਡਰਾਈਵਿੰਗ, ਉਵਰ ਸਪੀਡ, ਮੋਬਾਈਲ ਫੋਨ ਵਰਤੋਂ, ਰੈਡ ਲਾਈਟ ਜੰਪ, ਰੌਂਗ ਸਾਈਡ ਡਰਾਈਵਿੰਗ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਗੱਡੀ ਚਲਾਉਂਦੇ ਸਮੇ ਜਰੂਰੀ ਕਾਗਜ਼ਾਤਾਂ ਬਾਰੇ ਦੱਸਿਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …