Monday, December 23, 2024

ਯੂਨੀਵਰਸਿਟੀ ਦੇ ਰੋਹਨ ਖੰਨਾ ਨੇ ਟੀ.ਸੀ.ਐਸ ਐਨਕੋਡ-2018 ਮੁਕਾਬਲਿਆ ਜਿੱਤਿਆ

ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਟੈਕ. ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਦੇ ਅੰਤਿਮ ਸਾਲ ਦੇ ਵਿਦਿਆਰਥੀ ਸ਼੍ਰੀ ਰੋਹਨ ਖੰਨਾ ਨੂੰ ਟੀ.ਸੀ.ਐਸ.-ਐਨਕੋਡ-2018 ਮੁਕਾਬਲੇ ਵਿੱਚ ਜੇਤੂ ਰਿਹਾ ਹੈ। ਇਹ ਮੁਕਾਬਲਾ ਚੇਨਈ ਵਿਖੇ ਬੀਤੇ 23 ਅਗਸਤ, 2018 ਨੂੰ ਹੋਇਆ। ਇਸ ਸਖ਼ਤ ਮੁਕਾਬਲੇ ਵਿਚ ਦੇਸ਼ ਭਰ ਤੋਂ 60,000 ਤੋਂ ਵੱਧ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਯੂਨੀਵਰਸਿਟੀ ਦੇ ਰੋਹਨ ਨੇ ਜਿਤ ਹਾਸਲ ਕੀਤੀ।  
      ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਸ਼੍ਰੀ ਰੋਹਨ, ਫੈਕਲਟੀ ਅਤੇ ਖਾਸ ਕਰਕੇ ਪਲੇਸਮੈਂਟ ਵਿਭਾਗ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਇਥੇ ਇਹ ਵਰਣਨਯੋਗ ਹੈ ਕਿ ਇਸ ਵਿਦਿਆਰਥੀਆਂ ਨੂੰ ਟੀਸੀਐਸ ਵੱਲੋਂ 7 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ `ਤੇ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
      ਵਿਦਿਆਰਥੀ ਨੂੰ ਵਧਾਈ ਦਿੰਦੇ ਹੋਏ, ਪਲੇਸਮੈਂਟ ਵਿਭਾਗ ਦੇ ਪ੍ਰੋਫ਼ੈਸਰ-ਇੰਚਾਰਜ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਐਨਕੋਡ ਟੀਸੀਐਸ ਦੀ ਕੁਆਲਿਟੀ ਇੰਜੀਨੀਅਰਿੰਗ ਅਤੇ ਟਰਾਂਸਫਰਮੇਸ਼ਨ ਯੂਨਿਟ ਹੈ ਜਿਸ ਵੱਲੋਂ ਇਹ ਮੁਕਾਬਲਾ ਕਰਵਾਇਆ ਗਿਆ। ਇਹ ਵਿਦਿਆਰਥੀਆਂ ਨੂੰ ਗੁਣਵੱਤਾ ਦੀ ਇੰਜੀਨੀਅਰਿੰਗ ਦੀ ਸਿਖਲਾਈ ਦੇ ਨਾਲ ਨਾਲ ਆਪਣੀ ਪ੍ਰਤਿਭਾ ਪ੍ਰਦਰਸ਼ਨ ਦਾ ਮੌਕਾ ਦਿੰਦਾ ਹੈ। ਇਹ ਮੁਕਾਬਲਾ ਟੈਸਟ ਆਟੋਮੇਸ਼ਨ, ਪਰਫਾਰਮੈਂਸ ਟੈਸਟਿੰਗ, ਡਿਜੀਟਲ ਅਸ਼ੋਰੈਂਸ ਅਤੇ ਵੱਖ-ਵੱਖ ਵਿਸਿ਼ਆਂ `ਤੇ ਗਿਆਨ ਵਧਾਉਣ ਲਈ ਕੁਆਲਟੀ ਇੰਜੀਨੀਅਰਿੰਗ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਇਕ ਵਧੀਆ ਪਲੇਟਫਾਰਮ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply