ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਸੀ.ਪੀ ਇੰਨਵੈਸਟੀਗੇਸ਼ਨ ਪਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਵਵਿੰਦਰ ਕੁਮਾਰ
ਇੰਚਾਰਜ ਸੀ.ਆਈ.ਏ.ਸਟਾਫ ਅੰਮ੍ਰਿਤਸਰ ਦੀ ਪੁਲੀਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ ਕੁਲਵਿੰਦਰਜੀਤ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲੀਸ ਪਾਰਟੀ ਮਕਬੂਲਪੁਰਾ ਚੌਕ ਵਿੱਚ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਜੀਵ ਕੁਮਾਰ ਉਰਫ ਬੱਬਾ ਪੁੱਤਰ ਦੇਸ ਰਾਜ ਵਾਸੀ ਨਿਊ ਤਹਿਸੀਲ ਪੁਰਾ ਅਤੇ ਸਾਦੀਲਾਲ ਵਾਸੀ ਤੰਦੂਰਾਂ ਵਾਲਾ ਮਹੁੱਲਾ ਅੰਮ੍ਰਿਤਸਰ ਦੋਵਾ ਨੇ ਮਿਲ ਕੇ ਇੱਕ ਕੈਂਟਰ ਨੰਬਰ ਪੀ.ਬੀ 02 ਸੀ.ਸੀ 7188 ਰੱਖਿਆ ਹੋਇਆ ਹੈ।ਜੋ ਬਾਹਰਲੀ ਸਟੇਟਾਂ ਦੇ ਠੇਕੇਦਾਰਾਂ ਅਤੇ ਡਿਸਟਲਰੀਆਂ ਦੇ ਮਾਲਕਾਂ ਨਾਲ ਮਿਲੀਭੁਗਤ ਕਰਕੇ ਸੱਸਤੀ ਅੰਗਰੇਜੀ ਸਰਾਬ ਵੱਖ-ਵੱਖ ਮਾਰਕਿਆਂ ਦੀ ਖ੍ਰੀਦ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਨਜਾਇਜ਼ ਤੌਰ `ਤੇ ਵੇਚਦੇ ਹਨ ਤੇ ਕੈਂਟਰ ਵਿੱਚ ਸਵਾਰ ਹੋ ਕੇ ਜਲੰਧਰ ਰੋਡ ਦੀ ਤਰਫੋ ਵੱਲਾ ਸਾਇਡ ਨੂੰ ਮਹਿਤਾ ਰੋਡ ਵੱਲ ਨੂੰ ਆ ਰਹੇ ਹਨ।ਇਸ ਇਤਲਾਹ `ਤੇ ਏ.ਐਸ.ਆਈ ਕੁਲਵਿੰਦਰਜੀਤ ਸਿੰਘ ਨੇ ਈ.ਟੀ.ਓ ਜਪਸਿਮਰਨ ਸਿੰਘ, ਈ.ਟੀ.ਓ ਲਖਬੀਰ ਸਿੰਘ, ਈ.ਟੀ.ਓ ਰਾਜੀਵ ਮਰਵਾਹਾ, ਈ.ਟੀ.ਆਈ ਗੁਰਦੀਪ ਸਿੰਘ, ਈ.ਟੀ.ਆਈ ਸਰਵਣ ਸਿੰਘ ਤੇ ਈ.ਟੀ.ਆਈ ਸੁਰਜੀਤ ਸਿੰਘ ਨਾਲ ਰਾਫਤਾ ਕਰਕੇ ਵੱਲਾ ਟੀ.ਪੁਆਇੰਟ `ਤੇ ਪੁੱਜਣ ਲਈ ਬੇਨਤੀ ਕੀਤੀ।
ਸਾਰੇ ਐਕਸਾਈਜ ਅਫਸਰਾਂ ਅਤੇ ਸਾਥੀ ਕਰਮਚਾਰੀਆਂ ਨਾਲ ਵੱਲਾ ਚੋਂਕ ਬਾਈਪਾਸ ਟੀ-ਪੁਆਇੰਟ ਪਰ ਨਾਕਾਬੰਦੀ ਕਰਕੇ ਉਕਤ ਨੰਬਰੀ ਕੈਂਟਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਜੋ ਕੈਂਟਰ ਵਿਚੋ ਡਰਾਇਵਰ ਸੀਟ ਨਾਲ ਬੈਠੇ ਦੋ ਵਿਅਕਤੀ ਬਾਰੀ ਖੋਲ ਕੇ ਭੱਜ ਗਏ ਅਤੇ ਏ.ਐਸ.ਆਈ ਕੁਲਵਿੰਦਰਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਘੇਰਾ ਪਾ ਕੈਂਟਰ ਨੂੰ ਕਾਬੂ ਕਰਕੇ ਕੈਂਟਰ ਚਾਲਕ ਨੂੰ ਬਾਹਰ ਕੱਢ ਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਬਲਦੇਵ ਸਿੰਘ ਉਰਫ ਨਿੱਕਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮੂਛਲ ਥਾਣਾ ਤਰਸਿੱਕਾ ਦੱਸਿਆ।ਕੈਂਟਰ ਵਿਚੋ ਅੰਗਰੇਜੀ ਸਰਾਬ ਵੱਖ-ਵੱਖ ਮਾਰਕਾ ਕੁਲ 392 ਪੇਟੀਆਂ (4692 ਬੋਤਲਾਂ) ਸ਼ਰਾਬ ਬਰਾਮਦ ਕਰਕੇ ਮੁੱਢਲੀ ਤਫ਼ਤੀਸ ਆਰੰਭ ਕੀਤੀ।ਉਨਾਂ ਦੱਸਿਆ ਕਿ ਥਾਣਾ ਮਕਬੂਲਪੁਰਾ ਵਿਖੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।ਦੋਸ਼ੀ ਉਕਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਇਸ ਪਾਸੋ ਬਰੀਕੀ ਨਾਲ ਪੁਛਗਿੱਛ ਕੀਤੀ ਜਾਵੇਗੀ ਅਤੇ ਇਸ ਦੀ ਨਿਸਾਨਦੇਹੀ `ਤੇ ਇਸ ਦੇ ਭਗੋੜੇ ਸਾਥੀਆਂ ਨੁੰ ਕਾਬੂ ਕੀਤਾ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media