Thursday, March 5, 2026

ਸਿੱਖ ਪੰਥ ਨੂੰ ਆਪਣੇ ਵੱਖਰੇ ਤੇ ਨਿਰਾਲੇਪਣ ਲਈ ਕਿਸੇ ਬੁਤਪੂਜਕ ਦੇ ਸਰਟੀਫਿਕੇਟ ਦੀ ਲੋੜ ਨਹੀਂ- ਜੱਥੇਦਾਰ ਨੰਦਗੜ੍ਹ

PPN22081403
ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ)- ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਮੋਹਨ ਭਾਗਵਤ ਵੱਲੋਂ ਭਾਰਤ ਅੰਦਰ ਰਹਿਣ ਵਾਲੇ ਵੱਖ-ਵੱਖ ਦੇ ਅਨੁਯਾਈਆਂ ਨੂੰ ਹਿੰਦੂ ਕਰਾਰ ਦੇਣ ਦੇ ਬਿਆਨ ਉਤੇ ਟਿਪਣੀਆਂ ਕਰਦਿਆਂ ਸਖ਼ਤ ਲਹਿਜੇ ਵਿੱਚ ਆਖਿਆ ਹੈ ਕਿ ਪੰਥ ਨੂੰ ਆਪਣੇ ਵੱਖਰੇ ‘ਤੇ ਨਿਰਾਲੇ ਹੋਣ ਲਈ ਕਿਸੇ ਬੁੱਤ ਪੂਜਕ ਦੇ ਸਰਟੀਫਿਕੇਟ ਦੀ ਲੋੜ ਨਹੀਂ ਕਿਉਂਕਿ ਦਸਮ ਪਿਤਾ ਨੇ 1699 ਈਂ: ਵਿੱਚ ਖਾਲਸਾ ਦੀ ਸਾਜਨਾ ਕਰਕੇ ਖਾਲਸਾ ਨੂੰ ਬਿਪਰਨ ਦੇ ਰੀਤ ਤੋਂ ਦੂਰ ਰਹਿਣ ਦੇ ਸਖ਼ਤ ਆਦੇਸ਼ ਰਾਹੀਂ ਖਾਲਸੇ ਦੇ ਨਿਆਰੇਪਣ ਦਾ ਖੁੱਲਾ ਐਲਾਨਨਾਮਾ ਹੋਇਆ ਹੈ, ਜਿਸ ਨੂੰ ਦੁਨੀਆਂ ਦੀ ਕੋਈ ਹਸਤੀ ਮੇਟਣ ਦੀ ਸਮਰਥਾ ਨਹੀਂ ਰੱਖਦੀ।ਸਿੰਘ ਸਾਹਿਬ ਨੇ ਮੋਹਣ ਭਾਗਵਤ ਨੂੰ ਦੇਸ਼ ਉਤੇ 8 ਹਮਲੇ ਕਰਨ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਸਾਥੀ ਕਾਜੀ ਨੂਰ ਮੁਹੰਮਦ ਦਾ ਲਿਖਿਆ ਜੰਗ ਨਾਮਾਪੜ੍ਹਨ ਦੀ ਸਲਾਹ ਦਿੱਤੀ ਹੈ। ਸਿੰਘ ਸਾਹਿਬ ਨੇ ਅਫਸੋਸ ਜਾਹਿਰ ਕਰਦਿਆਂ ਆਖਿਆ ਕਿ 18 ਵੀਂ ਸਦੀ ਵਿੱਚ ਵਿਦੇਸ਼ੀ ਹਮਲਾਵਰ ਤਾਂ ਇਸ ਗੱਲ ਤੋਂ ਜਾਣੂ ਸਨ ਕਿ ਸਿੱਖ ਹਿੰਦੂਆਂ ਤੋਂ ਵੱਖਰੇ 21ਵੀਂ ਸਦੀ ਵਿੱਚ ਰਹਿਣ ਵਾਲਾ ਮੋਹਣ ਭਾਗਵਤ ਇਸ ਗੱਲ ਤੋਂ ਇਨਕਾਰੀ ਕਿਉਂ ਹੋ ਰਿਹਾ ਹੈ।ਸਿੰਘ ਸਾਹਿਬ ਅਨੁਸਾਰ ਅਜਿਹਾ ਬਿਆਨ ਦੇ ਕੇ ਮੋਹਣ ਭਾਗਵਤ ਨੇ ਮੁਹੰਮਦ ਜਿਨ੍ਹਾਂ ਦੇ ਉਸ ਕਥਨ ਨੂੰ ਸੱਚ ਕਰ ਵਿਖਾਇਆ ਹੈ, ਜਿਸ ਵਿੱਚ ਉਸਨੇ ਅਜ਼ਾਦੀ ਮੌਕੇ ਅਗਾਊਂ ਅਨੁਮਾਨ ਲਾਉਂਦਿਆ ਸਿੱਖ ਆਗੂਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਤੁਸੀਂ ਹਿੰਦੂਆਂ ਨੂੰ ਗੁਲਾਮ ਵੇਖਿਆ ਹੈ ਅਜ਼ਾਦ ਨਹੀਂ ਸਿੰਘ ਸਾਹਿਬ ਅਨੁਸਾਰ ਅਜ਼ਾਦੀ ਮੌਕੇ ਸਿੱਖ ਆਗੂਆਂ ਨੂੰ ਆਪਣੀ ਮਰਜ਼ੀ ਅਨੁਸਾਰ ਪਾਕਿਸਤਾਨ ਜਾਂ ਹਿੰਦੋਸਤਾਨ ਵਿੱਚ ਸ਼ਾਮਿਲ ਹੋਣ ਦੀ ਚੋਣ ਕਰਨ ਲਈ ਖੁੱਲੀ ਮਿਲੀ ਸੀ ਤੇ ਸਿੱਖਾਂ ਨੇ ਭਾਰਤ ਵਿੱਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ ਕਿਉਂਕਿ ਭਾਰਤ ਤੇ ਭਾਰਤੀਆਂ ਦੀ ਰੱਖਿਆ ਲਈ ਗੁਰੂ ਸਾਹਿਬਾਨ ਤੇ ਸਿੱਖ ਨੇ ਭਾਰੀ ਕੁਰਬਾਨੀਆਂ ਕੀਤੀਆਂ ਸਨ। ਸਦੀਆਂ ਦੀ ਗੁਲਾਮੀ ਦੌਰਾਨ ਹਿੰਦੂ ਇਸ’ਤੇ ਸਾਹ ਸਤ ਹੀਣ ਹੋ ਚੁੱਕੇ ਸਨ ਕਿ ਅਫ਼ਗਾਨਾਂ ਤੇ ਮੁਗਲਾਂ ਦੁਆਰਾ ਇਨ੍ਹਾਂ ਦੀਆਂ ਬਹੂ-ਬੇਟੀਆਂ ਨੂੰ ਉਧਾਲ ਕੇ ਗਜ਼ਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਦੇ ਮੁੱਲ ਵੇਚਿਆਂ ਜਾਂਦਾ ਸੀ। ਉਸ ਮੌਕੇ ਸਿੱਖ ਜਰਨੈਲਾਂ ਨੇ ਹੀ ਵਿਦੇਸ਼ੀ ਧਾਵੜੀਆਂ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਸੀ।ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਪੰਥ ਨੇ ਵੀ ਵਿਦੇਸ਼ੀ ਹਾਕਮਾਂ ਦੇ ਖਿਲਾਫ਼ ਲੰਬਾ ਸੰਘਰਸ਼ ਕਰਕੇ ਪੰਜਾਬ ਵਿੱਚ ਖਾਲਸੇ ਦਾ ਰਾਜ ਭਾਗ ਸਥਾਪਿਤ ਕੀਤਾ ਸੀ ਜਿਸ ਨੂੰ ਰਾਜ-ਏ-ਖਾਲਸਾ ਕਿਹਾ ਜਾਂਦਾ ਸੀ ਲੇਕਿਨ ਹਿੰਦੂਆਂ ਦੀ ਗਦਾਰੀ ਕਾਰਨ ਅੰਗਰੇਜ ਸਿੱਖ ਰਾਜ ਉਤੇ ਕਬਜਾ ਕਰਨ ਵਿੱਚ ਸਫ਼ਲ ਰਹੇ।ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਤੇ 1947 ਤੋਂ ਬਾਅਦ ਹੋਈਆਂ ਜੰਗਾਂ ਵਿੱਚ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਹਨ।ਪਾਕਿਸਤਾਨ ਦੇ ਫੌਜੀ ਜਰਨੈਲਾਂ ਨੇ ਵੀਂ ਇਹ ਗੱਲ ਸਵੀਕਾਰ ਕੀਤੀ ਹੈ ਕਿ ਸਿੱਖਾਂ ਕਾਰਣ ਉਹ ਭਾਰਤ ਤੋਂ ਲੜਾਈਆਂ ਵਿੱਚ ਹਾਰੇ ਨਹੀਂ ਤਾਂ ਦਿੱਲੀ ਤੇ ਕਬਜਾ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਸੀ ਰੋਕ ਸਕਦਾ। ਸਿੱਖ ਕੌਮ ਜਾਂ ਦੂਜੇ ਧਰਮਾਂ ਦੇ ਅਨੁਯਾਈਆਂ ਨੂੰ ਹਿੰਦੂਆਂ ਦਾ ਭਾਗ ਆਖਣ ਦੀ ਬਜਾਏ ਮੋਹਣ ਭਾਗਵਤ ਨੂੰ ਹਿੰਦੂ ਕੌਮ ਦੇ ਬੇਘਰ ਹੋ ਚੁੱਕੇ ਪ੍ਰਮੁੱਖ ਹਿੱਸੇ ਕਸ਼ਮੀਰੀ ਪੰਡਤਾਂ ਨੂੰ ਵਾਪਿਸ ਘਰਾਂ ਵਿੱਚ ਵਸਾਉਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਸਿੱਖਾਂ ਦੁਆਰਾ ਹਿੰਦੂਆਂ ਤੇ ਭਾਰਤ ਲਈ ਕੀਤੀਆਂ ਕੁਰਬਾਨੀਆਂ ਦਾ ਬਦਲਾ ਨਮਕ ਹਰਾਮੀ ਦੇ ਰੂਪ ਵਿੱਚ ਦੇਣਾ ਬਹੁਤ ਹੀ ਸ਼ਰਮਨਾਕ ਤੇ ਘਟੀਆ ਕਾਰਵਾਈ ਹੈ।ਸਾਰੇ ਧਰਮਾਂ ਦੇ ਆਗੂਆਂ ਵੱਲੋਂ ਮੋਹਣ ਭਾਗਵਤ ਦੇ ਬਿਆਨ ਦੀ ਨਿੰਦਾ ਦੇ ਸਖ਼ਤ ਰੋਸ ਪ੍ਰਗਟਾਇਆ ਜਾ ਰਿਹਾ ਹੈ।ਜੇਕਰ ਕੱਟੜਪੰਥੀਆਂ ਨੇ ਅਜਿਹਾ ਊਲ-ਜਲੂਲ ਬਿਆਨ ਦੇਣੇ ਜਾਰੀ ਰੱਖੇ ਤਾਂ ਦੇਸ਼ ਦੀ ਅਖੰਡਤਾ ਨੂੰ ਕਾਇਮ ਮੁਸ਼ਕਲ ਹੋ ਜਾਵੇਗਾ, ਜਿਸ ਕਰਕੇ ਉਨ੍ਹਾਂ ਨੂੰ ਅਜਿਹੀ ਘਟੀਆ ਕਿਸਮ ਦੀ ਬਿਆਨਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply