Saturday, October 3, 2026

ਗੁਰ ਉਪਦੇਸ਼ ਪ੍ਰਿੰਟਰਜ਼ ਵਿਖੇ ਸ਼ੁਰੂ ਕੀਤੀ ਲੈਂਟਰ ਕਾਰਸੇਵਾ

ਨਵੀਂ ਦਿੱਲੀ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਦਿੱਲੀ ਕਮੇਟੀ ਵਲੋਂ ਨਵੀਂ 4 ਕਲਰ ਮਸ਼ੀਨ ਛੇਤੀ ਹੀ ਗੁਰ ਉਪਦੇਸ਼ PPN1509201815ਪ੍ਰਿੰਟਰਜ਼ ਵਿਖੇ ਲਗਾਉਣ ਦਾ ਰਾਹ ਅੱਜ ਪੱਧਰਾ ਹੋ ਗਿਆ, ਜਦ  ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਸ ਬਾਬਤ ਉਪਰਲੀ ਮੰਜਿਲ ਦਾ ਲੈਂਟਰ ਪਾਉਣ ਦੀ ਕਾਰਸੇਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅਰਦਾਸ ਉਪਰੰਤ ਸ਼ੁਰੂ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵਲੋਂ ਇਸ ਮੌਕੇ ਅਰਦਾਸ ਕੀਤੀ ਗਈ।
    ਉਕਤ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।  ਜੀ.ਕੇ ਨੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਵਾਸਤੇ ਪਹਿਲਾ ਕਮੇਟੀ ਕੋਲ 2 ਕਲਰ ਦੀ ਪ੍ਰਿੰਟਿੰਗ ਮਸ਼ੀਨ ਸੀ, ਜਿਸ ਕਰਕੇ ਪਾਵਨ ਸਰੂਪ ਦੇ ਅੰਗਾਂ ਦੀ ਛਪਾਈ ਲਈ 2 ਵਾਰ ਇਕ ਅੰਗ ਨੂੰ ਛਪਾਈ ਵਾਸਤੇ ਮਸ਼ੀਨ `ਚ ਲੈ ਜਾਣਾ ਪੈਂਦਾ ਸੀ। ਹੁਣ ਨਵੀ ਤਕਨੀਕ ਦੀ 4 ਕਲਰ ਮਸ਼ੀਨ ਨਾਲ ਇਹ ਕੰਮ ਇਕ ਵਾਰ ਵਿੱਚ ਹੋ ਜਾਵੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply