Sunday, October 4, 2026

ਗਹਿਲੇਵਾਲ ਜੋਨ ਤੋਂ ਅਜ਼ਾਦ ਉਮੀਦਵਾਰ ਦਰਸ਼ਨ ਸਿੰਘ ਬੌਂਦਲੀ ਦੀ ਚੋਣ ਮੁਹਿੰਮ `ਚ ਤੇਜ਼ੀ

ਸਮਰਾਲਾ, 15 ਸਤੰਬਰ (ਪੰਜਾਬ ਪੋਸਟ- ਕੰਗ) – ਬਲਾਕ ਮਾਛੀਵਾੜਾ ਅਧੀਨ ਪੈਂਦੇ ਗਹਿਲੇਵਾਲ ਜੋਨ ਨੰ: 2 ਤੋਂ ਹਰਮਨ ਪਿਆਰੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ PPN1509201816ਬੌਂਦਲੀ ਨੇ ਅੱਜ ਪਿੰਡ ਹਰਿਓਂ ਵਿਖੇ ਘਰ ਘਰ ਜਾ ਕੇ ਵੋਟਰਾਂ ਤੋਂ ਵੋਟਾਂ ਮੰਗੀਆਂ।ਚੋਣ ਪ੍ਰਚਾਰ ਦੌਰਾਨ ਇਹ ਗੱਲ ਦੇਖਣ ਨੂੰ ਸਾਹਮਣੇ ਆਈ ਕਿ ਆਮ ਲੋਕੀਂ ਦੋਨੋਂ ਪਾਰਟੀਆਂ ਕਾਂਗਰਸ ਅਤੇ ਅਕਾਲੀਆਂ ਤੋਂ ਬੇਹੱਦ ਦੁੱਖੀ ਤੇ ਪਰੇਸ਼ਾਨ ਹਨ।ਦਰਸ਼ਨ ਸਿੰਘ ਬੌਂਦਲੀ ਨੇ ਪਿੰਡ ਵਿੱਚ ਇੱਕ ਜਥੇ ਦੇ ਰੂਪ ਵਿੱਚ ਹਰੇਕ ਘਰ ਜਾ ਕੇ ਆਪਣੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਹਾਸਲ ਕਰ ਲਈ ਹੈ ਅਤੇ ਅਕਾਲੀਆਂ ਨੇ ਜਿੰਨਾਂ ਸਿੱਖੀ ਦੀ ਘਾਣ ਕੀਤਾ ਹੈ, ਉਨ੍ਹਾਂ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ।ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਉਹ ਬਲਾਕ ਸੰਮਤੀ ਦੀ ਸੀਟ ਬਖਸ਼ਣਗੇ ਤਾਂ ਆਪਣੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਪਿੰਡ ਅਪੀਲ ਕੀਤੀ ਕਿ 19 ਸਤੰਬਰ ਨੂੰ ਚੋਣ ਨਿਸ਼ਾਨ ਬੱਲੇਬਾਜ਼ (ਬੈਟਸਮੈਨ) `ਤੇ ਮੋਹਰਾਂ ਲਾਉਣ।
ਚੋਣ ਪ੍ਰਚਾਰ ਦੌਰਾਨ ਫੌਜੀ ਬਾਲਿਓਂ, ਬਲਜੀਤ ਟੋਡਰਪੁਰ, ਇਕਬਾਲਪ੍ਰੀਤ ਸਿੰਘ ਬੌਂਦਲੀ, ਗੁਰਬਚਨ ਸਿੰਘ ਬੌਂਦਲੀ, ਹਰਮਨ ਸਿੰਘ ਸਿਹਾਲਾ, ਕਾਲਾ ਹਰਿਓਂ, ਬਿੱਟੂ ਹਰਿਓਂ, ਟੋਨੀ ਹਰਿਓ, ਕੁਲਜੀਤ ਸਿੰਘ ਸਿਹਾਲਾ, ਗੁਰਪ੍ਰੀਤ ਸਿੰਘ, ਜੱਗਾ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਬੌਂਦਲੀ, ਰਾਮ ਬੌਂਦਲੀ, ਜੱਸਾ ਪੂਨੀਆਂ, ਜਗਤਾਰ ਸਿੰਘ,  ਰਾਜਾ ਬੌਂਦਲ ਤੋਂ ਇਲਾਵਾ ਹਰਿਓਂ ਪਿੰਡ ਤੋਂ ਦਰਜਨ ਦੀ ਗਿਣਤੀ ਵਿੱਚ ਸਮੱਰਥਕ ਹਾਜਰ ਸਨ। 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply