Thursday, March 12, 2026

ਰੇਲ ਮੰਤਾਰਲੇ ਨੂੰ ਰਾਜ ਭਾਸ਼ਾ ਕੀਰਤੀ ਪੁਰਸਕਾਰ ਤਹਿਤ ਪਹਿਲਾ ਇਨਾਮ

ਨਵੀਂ ਦਿੱਲੀ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਰਾਜ ਭਾਸ਼ਾ ਨੀਤੀ ਨੂੰ ਸਭ ਤੋਂ ਵਧੀਆ ਲਾਗੂ ਕਰਨ ਲਈ ਰੇਲ ਮੰਤਾਰਲੇ ਨੂੰ ਰਾਜਭਾਸ਼ਾ ਕੀਰਤੀ ਪੁਰਸ਼ਕਾਰ ਦੇ PPN1609201801ਤਹਿਤ ਪਹਿਲਾ ਪੁਰਸ਼ਕਾਰ ਭਾਰਤ ਉਪ ਰਾਸ਼ਟਰਪਤੀ ਸ਼੍ਰੀ ਐਮ ਵੈਂਕਇਆ ਨਾਇਡੂ ਵੱਲੋਂ ਹਿੰਦੀ ਦਿਵਸ ਮੌਕੇ ਉਤੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਅਯੋਜਿਤ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਗਿਆ।ਰੇਲ ਮੰਤਰਾਲੇ ਵਲੋਂ ਸਕੱਤਰ ਰੇਲਵੇ ਬੋਰਡ ਰੰਜਨੇਸ਼ ਸਹਾਏ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।
ਰਾਜ ਭਾਸ਼ਾ ਨੀਤੀ ਪ੍ਰਮੁੱਖ ਤੌਰ `ਤੇ ਲਾਗੂ ਕਰਨ ਦੇ ਨਤੀਜੇ ਵਜੋਂ ਰਾਜ ਭਾਸ਼ਾ ਦੇ ਪ੍ਰਯੋਗ ਵਿੱਚ ਚੰਗੀ ਪ੍ਰਗਤੀ ਦਰਜ ਕਰਨ ਵਾਲੇ ਦਫ਼ਤਰਾਂ ਨੂੰ ਰਾਜ ਭਾਸ਼ਾ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਪੁਰਸਕਾਰਾਂ ਦਾ ਫੈਸਲਾ  ਰਾਜ ਭਾਸ਼ਾ ਨੀਤੀ ਦੇ ਅਮਲ ਤੋਂ ਸੰਬੰਧਿਤ ਤਿਆਰੀ ਪ੍ਰਗਤੀ ਰਿਪੋਰਟ ਦੇ ਅਧਾਰ `ਤੇ ਕੀਤਾ ਜਾਂਦਾ ਹੈ।ਇਹ ਸਮੀਖਿਆ ਰਾਜਭਾਸ਼ਾ ਵਿਭਾਗ ਗ੍ਰਹਿ ਮੰਤਰਾਲਿਆ ਭਾਰਤ ਸਰਕਾਰ ਵੱਲੋਂ ਕੀਤੀ ਜਾਂਦੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply