Tuesday, March 10, 2026

ਇੰਡੀਅਨ ਨੈਸ਼ਨਲ ਹਾਕੀ (ਵੂਮੈਨ) ਦੀ ਕਪਤਾਨ ਰਾਣੀ ਰਾਮਪਾਲ ਦਾ ਖ਼ਾਲਸਾ ਕਾਲਜ `ਚ ਭਰਵਾਂ ਸਵਾਗਤ

38 ਸਾਲਾਂ ਬਾਅਦ ਭਾਰਤੀ ਨੂੰ ਤਗਮਾ ਦਿਵਾਉਣ ਦਾ ਮਾਣਹਾਸਲ ਹੈ ‘ਰਾਣੀ ਰਾਮਪਾਲ ਨੂੰ’ – ਛੀਨਾ
ਅੰਮ੍ਰਿਤਸਰ, 15 ਸਤੰਬਰ (    ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਦੇ ਹੈਰੀਟੇਜ਼ ਗੈਸਟ ਹਾਊਸ ਵਿਖੇ ਅੱਜ PPN1509201817ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੀ ਜੰਮਪਲ ਭਾਰਤੀ ਕੌਮਾਂਤਰੀ ਹਾਕੀ (ਮਹਿਲਾ) ਦੀ ਕਪਤਾਨ ਰਾਣੀ ਰਾਮਪਾਲ ਦਾ ਅੱਜ ਇੱਥੇ ਪੁੱਜਣ ’ਤੇ ਖ਼ਾਲਸਾ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਮੈਡਮ ਰਾਣੀ ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਅਟਾਰੀ ਵਾਹਘਾ ਸਰਹੱਦ ਵੇਖਣ ਲਈ ਇੱਥੇ ਆਪਣੇ ਪਿਤਾ ਰਾਮਪਾਲ ਅਤੇ ਮਾਤਾ ਸ੍ਰੀਮਤੀ ਰਾਮ ਮੂਰਤੀ ਨਾਲ ਪੁੱਜੀ ਹੈ।
    ਹਾਕੀ ਕਪਤਾਨ ਰਾਣੀ ਨੇ ਪ੍ਰੈਸ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਨ੍ਹਾਂ ਇਕ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਦੀ ਪਿਤਾ ਜੋ ਕਿ ਟਾਂਗਾ ਚਲਾਉਂਦੇ ਹਨ, ਜਿਨ੍ਹਾਂ ਦੇ ਯਤਨਾਂ ਅਤੇ ਦਰੋਨਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਦੀ ਕੋਚਿੰਗ ਸਦਕਾ ਉਨ੍ਹਾਂ 14 ਸਾਲ ਦੀ ਉਮਰ ’ਚ ਆਪਣਾ ਪਹਿਲਾਂ ਇੰਟਰਨੈਸ਼ਨਲ ਮੈਚ ਖੇਡਿਆ।ਕਪਤਾਨ ਰਾਣੀ ਨੇ ਕਿਹਾ ਪੰਜਾਬ ਸੂਬੇ ਦੇ ਖਿਡਾਰੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਹੀ ਜੋਸ਼ੀਲੇ ਅਤੇ ਦਲੇਰ ਹਨ ਅਤੇ ਉਨ੍ਹਾਂ ਦੀ ਕਾਬਲੀਅਤ ’ਚ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ ਹੈ, ਪਰ ਸੂਬਾ ਸਰਕਾਰਾਂ ਵੱਲੋਂ ਖੇਡਾਂ ਅਤੇ ਅਤੇ ਖਿਡਾਰੀਆਂ ਪ੍ਰਾਪਤੀ ਨਜ਼ਰਅੰਦਾਜ਼ੀ ਦੇ ਰਵੱਈਏ ਕਾਰਨ ਹੋਰਨਾਂ ਸੂਬਿਆਂ ਤੋਂ ਖੇਡਣ `ਚ ਵਧੇਰੇ ਦਿਲਚਸਪੀ ਲੈਂਦੇ ਹਨ।
   PPN1509201818 ਕਪਤਾਨ ਰਾਣੀ ਨੇ ਖ਼ਾਸਕਰ ਖ਼ਾਲਸਾ ਕਾਲਜ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਾਲਜ ਨੇ ਅਨੇਕਾਂ ਨਾਮਵਰ ਖਿਡਾਰੀ ਪੈਦਾ ਹਨ, ਜੋ ਕਿ ਵੱਖ-ਵੱਖ ਖੇਡਾਂ ਰਾਹੀਂ ਜਿੱਥੇ ਦੇਸ਼ ਦਾ ਨਾਮ ਰੌਸ਼ਨਾ ਰਹੇ ਹਨ, ਉਥੇ ਖੇਡਾਂ ਨੂੰ ਪ੍ਰਫ਼ਲਿੱਤ ਕਰਨ ਲਈ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਕਾਲਜ ਦੀ ਤਾਰੀਫ਼ ਦੀ ਕਰਦਿਆਂ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਇੱਥੇ ਆ ਕੇ ਇੰਝ ਪ੍ਰਤੀਤ ਹੋਇਆ ਕਿ ਜਿਵੇਂ ਉਹ ਆਪਣੇ ਘਰ ਆਏ ਹੋਣ।
    ਛੀਨਾ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ 38 ਸਾਲਾਂ ਦੇ ਵਕਫ਼ੇ ਬਾਅਦ ਭਾਰਤ ਲਈ ਸਾਲ 2013 ’ਚ ਕਾਂਸੇ ਦਾ ਤਮਗਾ ਹਾਸਲ ਕਰਨ ਵਾਲੀ ਨਾਮਵਰ ਕਪਤਾਨ ਰਾਣੀ ਕਾਲਜ ਦੇ ਵਿਹੜੇ ’ਚ ਪੁੱਜੀ ਹੈ ਅਤੇ ਬੜੇ ਹੀ ਫ਼ਖਰ ਨਾਲ ਕਹਿਣਾ ਪੈ ਰਿਹਾ ਹੈ ਕਿ ਖ਼ਾਲਸਾ ਹਾਕੀ ਅਕਾਦਮੀ ਦੇ ਕੋਚ ਅਤੇ ਦਰੋਨਾਚਾਰੀ ਐਵਾਰਡੀ ਬਲਦੇਵ ਸਿੰਘ ਖਿਡਾਰਣ ਰਾਣੀ ਰਾਮਪਾਲ ਦੇ ਕੋਚ ਰਹਿ ਚੁੱਕੇ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਉਹ ਇਸ ਮੁਕਾਮ ’ਤੇ ਹੈ।ਛੀਨਾ ਨੇ ਜ਼ੋਰ ਦਿੰਦਿਆ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਲਈ ਵਿਸ਼ੇਸ਼ ਕੋਟਾ ਨਿਰਧਾਰਿਤ ਕਰੇ, ਜਿਸ ’ਚ ਉਨ੍ਹਾਂ ਨੂੰ ਬਣਦੀਆਂ ਵਿਸ਼ੇਸ਼ ਸਹੂਲਤਾਂ ਅਤੇ ਅਹੁੱਦੇ ਪ੍ਰਦਾਨ ਕੀਤੇ ਜਾ ਸਕਣ।
    ਖ਼ਾਲਸਾ ਹਾਕੀ ਅਕਾਦਮੀ ਦੇ ਕੋਚ ਅਤੇ ਦਰੋਨਾਚਾਰੀਆ ਐਵਾਰਡੀ ਬਲਦੇਵ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫ਼ਲਿੱਤ ਕਰਨ ਲਈ ਸੰਜੀਦਾ ਹੋਵੇ ਤਾਂ ਪੰਜਾਬ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਕੇ ਖੇਡਾਂ ’ਚੋਂ ਸੂਬਾ ਦਾ ਨਾਮ ਮੂਹਰੀ ਕਤਾਰਾਂ ’ਚ ਲੈ ਕੇ ਆਉਣ।ਇਸ ਉਪਰੰਤ ਕਪਤਾਨ ਰਾਣੀ ਨੇ ਕਾਲਜ ਟੀਮ ਦੀਆਂ ਹਾਕੀ ਖਿਡਾਰਣਾਂ ਨਾਲ ਹਾਕੀ ਦਾ ਪ੍ਰਦਰਸ਼ਨ ਕੀਤਾ ਅਤੇ ਹਾਕੀ ਸਬੰਧੀ ਗੁਰ ਵੀ ਦੱਸੇ।
    ਛੀਨਾ ਨੇ ਇਸ ਮੌਕੇ ਕਪਤਾਨ ਰਾਣੀ ਵੱਲੋਂ ਹਾਸਲ ਕੀਤੀਆਂ ਉਪਲਬੱਧੀਆਂ ਜਿਨ੍ਹਾਂ ’ਚ ਜੂਨੀਅਰ ਹਾਕੀ ਵਿਸ਼ਵ ਕੱਪ 2013 ’ਚ ਪਲੇਅਰ ਆਫ਼ ਦਾ ਟੂਰਨਾਮੈਂਟ, 2010 ’ਚ 15 ਸਾਲ ਦੀ ਉਮਰ ’ਚ ਉਹ ਮਹਿਲਾ ਵਿਸ਼ਵ ਕੱਪ ’ਚ ਸਭ ਤੋਂ ਯੁਵਾ ਖਿਡਾਰਣ, ਰਾਜਾਰਿਯੋ (ਅਰਜਨਟੀਨਾ) ’ਚ ਮਹਿਲਾ ਹਾਕੀ ਵਰਲਡ ’ਚ ਸੱਤ ਗੋਲ ਕਰਕੇ ਸਰਵਸ਼੍ਰੇਸ਼ਠ ਯੰਗ ਫ਼ਾਰਵਰਡ ਦਾ ਐਵਾਰਡ ਅਤੇ ਜੂਨੀਅਰ ਵਰਲਡ ਕੱਪ ’ਚ ਤੀਸਰੇ ਸਥਾਨ ਦੇ ਲਈ ਇੰਗਲੈਂਡ ਖਿਲਾਫ਼ ਖੇਡੇ ਗਏ ਮੈਚ ’ਚ 2 ਗੋਲ ਕਰਕੇ ਭਾਰਤ ’ਚ ਝੋਲੀ ’ਚ ਕਾਂਸੇ ਦਾ ਤਮਗਾ ਹਾਸਲ ਕਰਨ ਦਾ ਜ਼ਿਕਰ ਕੀਤਾ।
 ਇਸ ਮੌਕੇ ਖ਼ਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ, ਹੇਰ ਦੇ ਪ੍ਰਿੰਸੀਪਲ ਡਾ. ਕਵਲਜੀਤ ਸਿੰਘ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਅਸਿਸਟੈਂਟ ਕੋਚ ਅਮਰਜੀਤ, ਅੰਡਰ ਸੈਕਟਰੀ ਡੀ. ਐਸ ਰਟੌਲ ਵੀ ਮੌਜ਼ੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply