ਅੰਮ੍ਰਿਤਸਰ, 22 ਅਗਸਤ (ਸਾਜਨਫ਼ਸੁਖਬੀਰ)- ਬਾਬਾ ਨਿੰਮ ਸ਼ਾਹਵਾਲੀ ਸਰਕਾਰ ਜੀ ਦਾ ਮੇਲਾ ਬੜੀ ਹੀ ਧੁੂਮਧਾਮ ਨਾਲ ਬਾਬਾ ਰਾਕੇਸ਼ ਸ਼ਾਹ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ।ਜਿਸ ਵਿੱਚ ਸਪੈਸ਼ਲ ਅੇੈਂਟੀ ਕ੍ਰਾਈਮ ਬਿਊਰੋ ਦੇ ਚੇਅਰਮੈਨ ਗਿਨੀ ਭਾਟੀਆ ਅਤੇ ਐੇਸ.ਐਚ.ਓ ਬੀ ਡਵੀਜਨ ਦਿਲਬਾਗ ਸਿੰਘ ਊੁਚੇਚੇ ਤੋਰ ਤੇ ਪਹੁੂੰਚੇ। ਬਾਬਾ ਰਾਕੇਸ਼ ਸ਼ਾਹ ਜੀ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ।ਗਿਨੀ ਭਾਟੀਆ ਅਤੇ ਅੇੈਸਐਚਅੋ ਨੇ ਪਵਿਤਰ ਜੋਤੀ ਜਗਾ ਕੇ ਮੇਲੇ ਦੀ ਸ਼ੁੂਰਆਤ ਕੀਤੀ।ਮੇਲੇ ਵਿੱਚ ਸ਼ਹਿਰ ਦੇ ਮਸ਼ਹੂਰ ਕਵਾਲ ਪਾਰਟੀਆਂ ਨੇ ਬਾਬਾ ਨਿੰਮ ਸ਼ਾਹਵਾਲੀ ਜੀ ਦੇ ਚਰਨਾ ਵਿੱਚ ਕਵਾਲਾਂ ਰਾਹੀ ਹਾਜਰਿਆਂ ਭਰੀਆਂ ਅਤੇ ਭਾਰੀ ਇੱਕਠ ਵਿੱਚ ਸੰਗਤਾਂ ਨੇ ਮੱਥਾ ਟੇਕ ਕੇ ਹਾਜਰਿਆਂ ਭਰੀਆਂ ਅਤੇ ਕਵਾਲੀਆਂ ਸੂਣੀਆਂ।ਇਸ ਸ਼ੂਭ ਮੌਕੇ ਤੇ ਗਿਨੀ ਭਾਟੀਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਬਾਬਾ ਸ਼ਾਹਵਾਲੀ ਸਰਕਾਰ ਜੀ ਦਾ ਮੇਲਾ ਕਰਨਾ ਸਾਡੇ ਲਈ ਬੜੇ ਹੀ ਗ੍ਰਵ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਸਾਰੇ ਧਰਮਾਂ ਦਾ ਮਾਨ ਸਤਕਾਰ ਅਤੇ ਆਪਸ ਵਿੱਚ ਪ੍ਰੇਮ ਦੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਪਸੀ ਪ੍ਰੇਮ ਪਿਆਰ ਦੇ ਨਾਲ ਹੀ ਸਾਰਾ ਜੀਵਨ ਖੂਸ਼ੀਆਂ ਭਰਿਆ ਰਹਿੰਦਾ ਹੈ।ਇਸ ਮੌਕੇ ਉਤਮਪ੍ਰੀਤ ਸਿੰਘ ਸੈਠੀ, ਰਾਹੂਲ ਕੂਮਾਰ, ਸੋਨੂੰ ਕੁਮਾਰ, ਅਸਵਨੀ ਕੁਮਾਰ, ਵਿੱਕੀ ਅਰੋੜਾ, ਵਿਪਨ ਕੁਮਾਰ, ਪ੍ਰਦੀਪ ਕੁਮਾਰ ਆਦਿ ਹਾਜਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media