Sunday, October 11, 2026

ਅਕਾਲੀ ਦਲ ਦੇ ਹੱਕ ’ਚ ਫੈਸਲੇ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ – ਮਜੀਠੀਆ

ਚਾਰ ਜਿਲਾ ਪ੍ਰੀਸ਼ਦ ਅਤੇ 32 ’ਚੋਂ 28 ਬਲਾਕ ਸੰਮਤੀ ’ਤੇ ਅਕਾਲੀ ਕਾਬਜ਼

ਮਜੀਠਾ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ PPN2209201804ਬਲਾਕ ਸੰਮਤੀ ਚੋਣਾਂ ’ਚ ਹਲਕਾ ਮਜੀਠਾ ਵਿਚੋਂ ਅਕਾਲੀ ਉਮੀਦਵਾਰਾਂ ਨੂੰ ਹੂੰਝਾਫੇਰ ਜਿੱਤ ਨਾਲ ਮਿਲੀ ਵਡੀ ਕਾਮਯਾਬੀ ਲਈ ਪ੍ਰਮਾਤਮਾ ਦਾ ਸ਼ਕਰਾਨਾ ਕੀਤੀ।ਉਨਾਂ ਹਰ ਤਰਾਂ ਦੀ ਧਕੇਸ਼ਾਹੀ ਅਤੇ ਦਬਾਅ ਅਗੇ ਨਾ ਝੁਕਦਿਆਂ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੁੰ ਬਚਾਉਣ ’ਚ ਪਾਏ ਗਏ ਵਡੇ ਯੋਗਦਾਨ ਲਈ ਜੁਝਾਰੂ ਅਕਾਲੀ ਵਰਕਰ ਅਤੇ ਮਜੀਠੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਮਜੀਠੀਆ ਨੇ ਜੇਤੂ ਉਮੀਦਵਾਰਾਂ ਨੁੰ ਸਨਮਾਨਿਤ ਕਰਨ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਡੰਡਾਤੰਤਰ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਲਈ ਫੈਸਲਾ ਕਰਦਿਆਂ ਤਗੜਿਆਂ ਹੋ ਕੇ ਲੜਾਈ ਲੜ ਕੇ ਅਕਾਲੀ ਦਲ ਨੂੰ ਬੇਮਿਸਾਲ ਜਿੱਤ ਦਿਵਾਉਣ ਲਈ ਮਜੀਠਾ ਹਲਕੇ ਦੀਆਂ ਸਾਡੀਆਂ ਮਾਂਵਾਂ, ਭੈਣਾਂ, ਬਜੁਰਗਾਂ ਅਤੇ ਨੌਜਵਾਨ ਵੋਟਰ ਖਾਸ ਤੌਰ ’ਤੇ ਵਧਈ ਦੇ ਪਾਤਰ ਹਨ, ਜਿਨਾਂ ਅਗੇ ਮੇਰਾ ਮਸਤਕ ਹਮੇਸ਼ਾਂ ਝੁਕਦਾ ਰਹੇਗਾ। ਉਹਨਾਂ ਕਿਹਾ ਕਿ ਆਮ ਤੌਰ ’ਤੇ ਸਥਾਨਕ ਪਧਰ ਦੀਆਂ ਚੋਣਾਂ ’ਚ ਜਿਤ ਸਤਾਧਾਰੀ ਪਾਰਟੀ ਦੀ ਝੋਲੀ ਪੈਦੀਆਂ ਰਹੀਆਂ ਹਨ, ਪਰ ਇਹ ਇਤਿਹਾਸ ’ਚ ਪਹਿਲੀ ਵਾਰ ਦੇਖਣ ’ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਚਾਰੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 ਵਿਚੋਂ 28 ’ਤੇ ਅਕਾਲੀ ਦਲ ਨੂੰ ਸ਼ਾਨਦਾਰ ਇਤਿਹਾਸਕ ਜਿੱਤ ਦਿਵਾ ਕੇ ਉਕਤ ਧਾਰਨਾ ਦਾ ਭੋਗ ਪਾ ਦਿਤਾ ਹੈ।
ਹਲਕਾ ਮਜੀਠਾ ਦੀਆਂ ਚਾਰੇ ਜਿਲਾ ਪ੍ਰੀਸ਼ਦ ਅਤੇ 32 ’ਚੋਂ 28 ਬਲਾਕ ਸੰਮਤੀ ਸੀਟਾਂ ਜਿੱਤਣ ਨਾਲ ਪੂਰੇ ਪੰਜਾਬ ’ਚ ਬਿਕਰਮ ਸਿੰਘ ਮਜੀਠੀਆ ਦਾ ਲੋਕ ਆਗੂ ਵਜੋਂ ਸਿਆਸੀ ਕੱਦ ਹੋਰ ਵਧਿਆ ਹੈ। ਮਜੀਠਾ ’ਚ ਕਾਂਗਰਸ ਵਲੋਂ ਧਕੇਸ਼ਾਹੀਆਂ ਅਤੇ ਅਕਾਲੀ ਵਰਕਰਾਂ ’ਤੇ ਹਰ ਤਰਾਂ ਦਾ ਦਬਾਅ ਪਾਉਣ ਦੇ ਬਾਵਜੂਦ ਮਜੀਠੀਆ ਦਾ ਝੰਡਾ ਬੁਲੰਦ ਰਿਹਾ।ਉਨਾਂ ਜਿਲਾ ਪ੍ਰੀਸ਼ਦ ਦੇ ਜੇਤੂ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਗੁਰਮੀਤ ਕੌਰ ਕਲੇਰ ਅਤੇ ਸਕਤਰ ਸਿੰਘ ਮਿੰਟੂ ਮਰੜੀ ਆਦਿ ਨੁੰ ਸਨਮਾਨਿਤ ਕੀਤਾ।ਇਸ ਮੌਕੇ ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀ ਵਿੰਡ, ਅਮਨਦੀਪ ਸਿੰਘ ਜੈਤੀਪੁਰ, ਪਰਮਜੀਤ ਸਿੰਘ ਜੈਤੀਪੁਰ, ਮਲੂਕ ਸਿੰਘ ਫੱਤੂਭੀਲਾ ਆਦਿ ਮੌਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply