ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬੀਤੇ ਦਿਨ ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਥਰਮਲ ਬਠਿੰਡਾ ਯੂਨਿਟ-1 ਦੀ
ਮਹੀਨਾਵਾਰ ਮੀਟਿੰਗ ਦੌਰਾਨ ਇੰਜ: ਸੁਰਜੀਤ ਸਿੰਘ ਟੀਨਾ ਸੀਨੀਅਰ ਉਪ ਪ੍ਰਧਾਨ ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਨਿਗਰਾਨੀ ਹੇਠ ਚੋਣ ਸਰਬਸੰਮਤੀ ਨਾਲ ਤਿੰਨ ਮੁੱਖ ਅਹੁਦੇਦਾਰ ਇੰਜ: ਮਨਜੀਤ ਸਿੰਘ ਧੰਜਲ ਪ੍ਰਧਾਨ, ਇੰਜ: ਸੁਰਜੀਤ ਸਿੰਘ ਟੀਨਾ ਜਨਰਲ ਸਕੱਤਰ ਅਤੇ ਨਰੇਸ਼ ਜਿੰਦਲ ਕੈਸ਼ੀਅਰ ਚੁਣੇ ਗਏ।ਇਨ੍ਹਾਂ ਤਿੰਨਾਂ ਅਹੁੱਦੇਦਾਰਾਂ ਨੇ ਬਾਕੀ ਦੇ ਹਾਜਰ ਮੈਂਬਰਾਂ ਦੀ ਸਲਾਹ ਨਾਲ ਸਭ ਤੋਂ ਸੀਨੀਅਰ ਮੈਂਬਰ ਪੀ.ਐਲ ਗਰਗ ਨੂੰ ਸਰਪ੍ਰਸਤ ਅਤੇ ਬੀ.ਕੇ ਵਧਾਵਨ ਨੂੰ ਮੁੱਖ ਸਲਾਹਕਾਰ, ਇੰਜ: ਜਵਾਹਰ ਲਾਲ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਇੰਜ: ਸਾਧੂ ਸਿੰਘ ਵਾਈਸ ਪ੍ਰਧਾਨ, ਹਰਿੰਦਰ ਸਿੰਘ ਖੁਰਮੀ ਚੀਫ ਆਰਗੇਨਾਈਜ਼ਰ ਸਕੱਤਰ, ਇੰਜ: ਕਿਰਪਾਲ ਸਿੰਘ ਪ੍ਰੈਸ ਸਕੱਤਰ, ਗੁਰਮੀਤ ਸਿੰਘ ਬਿੱਟਾ ਜੁਆਇੰਟ ਸਕੱਤਰ, ਇੰਦਰਪਾਲ ਸਿੰਘ ਆਡੀਟਰ ਅਤੇ ਅਜੈਬ ਸਿੰਘ ਮਨੋਹਰ ਸਿੰਘ, ਇੰਜ: ਅੰਮਿ੍ਰਤ ਲਾਲ ਬਾਂਸਲ, ਇੰਜ: ਐਨ.ਡੀ. ਤਨੇਜਾ ਸਾਰੇ ਕਾਰਜਕਾਰੀ ਮੈਂਬਰ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ।
ਐਸੋਸ਼ੀਏਸ਼ਨ ਦੀਆਂ ਸੂਬਾ ਪੱਧਰੀ ਮੀਟਿੰਗਾਂ ਵਿੱਚ ਥਰਮਲ ਯੂਨਿਟ ਬਠਿੰਡਾ-1 ਦੀ ਨੁਮਾਇੰਦਗੀ ਕਰਨ ਲਈ ਹਰਿੰਦਰ ਸਿੰਘ ਖੁਰਮੀ ਅਤੇ ਗੁਰਮੀਤ ਸਿੰਘ ਬਿੱਟਾ ਡੈਲੀਗੇਟ ਦੇ ਤੌਰ ’ਤੇ ਸਰਬਸੰਮਤੀ ਨਾਲ ਚੁਣੇ ਗਏ।ਸਾਰੇ ਅਹੁੱਦੇਦਾਰਾਂ ਨੇ ਹਾਜਰ ਸਮੂਹ ਮੈਂਬਰਾਂ ਵਲੋਂ ਉਨ੍ਹਾਂ `ਚ ਵਿਖਾਏ ਵਿਸ਼ਵਾਸ਼ ਲਈ ਧੰਨਵਾਦ ਕੀਤਾ ਅਤੇ ਸੌਂਪੀਆਂ ਜਿੰਮੇਵਾਰੀਆਂ ਨੂੰ ਪੈਨਸ਼ਨਰਾਂ ਦੇ ਹਿੱਤ ਵਿੱਚ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਮੌੜ, ਜਨਰਲ ਸਕੱਤਰ ਰਣਜੀਤ ਸਿੰਘ ਅਤੇ ਪੀ.ਐਸ.ਪੀ.ਸੀ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਡਵੀਜ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਮਹਿਮਾਨਾਂ ਵਜੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ।ਉਨ੍ਹਾਂ ਸਾਰੇ ਪੈਨਸ਼ਨਰਾਂ ਦੀਆਂ ਸਰਕਾਰ ਤੋਂ ਸਾਂਝੀਆਂ ਮੰਗਾਂ ਮਨਾਉਣ ਵਾਸਤੇ ਸਾਰੀਆਂ ਐਸੋਸ਼ੀਏਸ਼ਨਾਂ ਦਾ ਇੱਕ ਸਾਂਝਾ ਮੁਹਾਜ਼ ਬਣਾਉਣ ’ਤੇ ਜੋਰ ਦਿੱਤਾ।ਸਾਰੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦਾ ਬਕਾਏ ਦੀ ਤੁਰੰਤ ਅਦਾਇਗੀ ਕਰਨ ਅਤੇ ਬਿਜਲੀ ਦੇ ਬਿੱਲਾਂ `ਚ ਛੋਟ ਅਤੇ ਕੈਸ਼ਲੈਸ ਮੈਡੀਕਲ ਸਹੂਲਤਾਂ ਦੇਣ ਦੀ ਮੰਗ ਕੀਤੀ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media