ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸੈਮੀਨਾਰ ਦਾ ਆਯੋਜਨ
ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲ ਰਹੇ ਮੁੱਖ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਫੁਲਕਾਰੀ ਨਾਰੀ ਸੰਗਠਨ ਅਤੇ ਕੈਪਡ (ਕੈਂਸਰ ਜਾਗਰੂਕਤਾ ਰੋਕਥਾਮ ਤੇ ਪੂਰਬ ਖੋਜ ਟ੍ਰੱਸਟ) ਦੁਆਰਾ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜੀ.ਟੀ ਰੋਡ ਸਕੂਲ ਅਤੇ ਸੀ.ਕੇ.ਡੀ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਮੁੱਖ ਰੂਪ ਵਿੱਚਸ਼ਾਮਿਲ ਹੋਈਆਂ।ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਔਰਤਾਂ ਵਿੱਚ ਕੈਂਸਰ ਦੇ ਖਤਰੇ ਘੱਟ ਕਰਨ ਲਈ ਜਾਗਰੂਕ ਕਰਨਾ ਸੀ।ਸ੍ਰੀਮਤੀ ਮਰਿਦੂ ਗੁਪਤਾ ਚੀਫ਼ ਉਪਰੇਸ਼ਨ ਅਫਸਰ ਅਤੇ ਸ੍ਰੀਮਤੀ ਮਧੂ ਯਾਦਵ ਰਿਲੇਸ਼ਨ ਮੈਨੇਜਰ ਮੁੱਖ ਬੁਲਾਰੇ ਸਨ।ਞਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਮੁੱਖ ਬੁਲਾਰਿਆ ਦਾ ਸਵਾਗਤ ਕੀਤਾ।ਸ੍ਰੀਮਤੀ ਪਰਾਨੀਤ ਬੱਬਰ ਪ੍ਰਧਾਨ ਫੁਲਕਾਰੀ ਨਾਰੀ ਸੰਗਠਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ `ਸਰਵਾਈਕਲ ਕੈਂਸਰ` ਬੀਮਾਰੀ ਲਾਇਲਾਜ ਨਹੀਂ ਹੈ ਇਸ ਨੂੰ ਇਲਾਜ ਰਾਹੀ ਰੋਕਥਾਮ ਕਰਕੇ ਰੋਕਿਆ ਜਾ ਸਕਦਾ ਹੈ।ਉਹਨਾਂ ਕਿਹਾ ਇਸ ਸੈਮੀਨਾਰ ਦਾ ਮੁੱਖ ਮਕਸਦ ਇਸ ਬੀਮਾਰੀ ਰਾਹੀਂ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ।ਸ੍ਰੀਮਤੀ ਮਰਿਦੂ ਗੁਪਤਾ ਨੇ ਪੀ.ਪੀ.ਟੀ ਰਾਹੀਂ ਸਰਵਾਈਕਲ ਕੈਂਸਰ ਦੇ ਖਤਰੇ, ਚਿੰਨ, ਲੱਛਣਾਂ ਤੋਂ ਜਾਣੂ ਕਰਾਉਂਦੇ ਹੋਏ ਕਿਹਾ ਕਿ ਸਮੇਂ ਸਮੇਂ ਤੇ ਸਾਨੂੰ ਆਪਣਾ ਚੈਕੱਅਪ ਕਰਾ ਕੇ ਇਲਾਜ ਕਰਾਉਣਾ ਚਾਹੀਦਾ ਹੈ।ਸ੍ਰੀਮਤੀ ਮਧੂ ਯਾਦਵ ਰੀਲੇਸ਼ਨ ਮੈਨੇਜਰ ਨੇ ਦੱਸਿਆ ਇਸ ਬੀਮਾਰੀ ਦੀ ਰੋਕਥਾਮ ਟੀਕਾਕਰਨ ਰਾਹੀਂ ਕੀਤੀ ਜਾਂਦੀ ਹੈ।
ਅੰਤ `ਚ ਸਰੋਤਿਆ ਤੇ ਬੁਲਾਰਿਆ ਵੱਲੋਂ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦੇ ਬੁਲਾਰਿਆਂ ਵੱਲੋਂ ਸੰਤੋਖਜਨਕ ਉਤਰ ਦਿੱਤੇ ਗਏ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਨਵਪ੍ਰੀਤ ਸਿੰਘ ਸਾਹਨੀ ਨੇ ਕਿਹਾ ਕਿ ਅਜਿਹੇ ਸੈਮੀਨਾਰ ਅਧਿਆਪਕਾਂ ਅਤੇ ਬੱਚਿਆਂ ਲਈ ਬਹੁਤ ਫਾਇਦੇਮੰਦ ਹਨ ।