ਬਟਾਲਾ, 24 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਲਾਇੰਨਜ਼ ਕਲੱਬ ਇੰਟਰਨੈਸ਼ਨਲ ਵਲੋਂ ਬੀਤੇ ਦਿਨੀ ਜਲੰਧਰ ਵਿਖੇ ਕਰਵਾਏ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਹੋਰ ਵਿਚ ਲਾਇਨਜ਼ ਕਲੱਬ ਮੁਸਕਾਨ ਬਟਾਲਾ ਡਿਸਟ੍ਰਿਕ 321 ਡੀ ਦੇ ਰਿਜਨ ਚੇਅਰਮੈਨ ਭਾਰਤ ਭੂਸ਼ਨ ਦਾ ਐਸ.ਕੇ ਪੁੰਜ ਵਲੋਂ ਸਨਮਾਨ ਕੀਤਾ ਗਿਆ।ਜਿਕਰਯੌਗ ਹੈ ਕਿ ਲਾਇਨਜ ਕਲੱਬ ਮੁਸਕਾਨ ਬਟਾਲਾ ਦਾ ਇਕ ਸੈਵਨ ਸਟਾਰ ਕਲੱਬ ਹੈ, ਜਿਸ ਨੇ ਥੋੜੇ ਸਮੇਂ ਵਿਚ ਬਟਾਲਾ ਹੀ ਨਹੀ ਬਲਕਿ ਡਿਸਟ੍ਰਿਕ 321 ਡੀ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ।ਇਸ ਕਲੱਬ ਦੇ ਐਕਟਿਵ ਮੈਬਰ ਲਖਵਿੰਦਰ ਸਿੰਘ ਢਿਲੋਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ।ਬਟਾਲਾ ਵਿਚ ਲਗਾਏ ਗਏ ਖੂਨਦਾਨ ਕੈਂਪ ਤੇ ਵਾਤਾਵਰਨ ਦਿਵਸ ਪ੍ਰੋਗਰਾਮ ਵਿਚ ਭਾਰਤ ਭੂਸ਼ਨ ਦਾ ਅਹਿਮ ਯੋਗਦਾਨ ਰਿਹਾ ਹੈ।ਭਾਰਤ ਭੂਸ਼ਨ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਵਿੰਗ ਗੁਰਦਾਸਪੁਰ ਵੀ ਸੇਵਾ ਨਿਭਾਅ ਚੁੱਕੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਉਨਾਂ ਵਲੋਂ ਸਿਫਤ ਯੋਗ ਕੀਤੇ ਕੰਮਾਂ ਕਰ ਕੇ ਪੂਰਾ ਇਲਾਕਾ ਅੱਜ ਵੀ ਭਾਰਤ ਭੂਸ਼ਨ ਜੈਤੋ ਸਰਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਜੇਕਰ ਕਿਤੇ ਵੀ ਜੈਤੋਸਰਜਾ ਦੀ ਜਿਲੇ ਵਿਚ ਗੱਲ ਹੁੰਦੀ ਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਵਧੀਆ ਤੇ ਵਿਲੱਖਣ ਸੇਵਾਵਾਂ ਨਿਭਾਉਣ ਕਰਕੇ ਭਾਰਤ ਭੁਸ਼ਨ ਦਾ ਨਾਮ ਪਹਿਲਾਂ ਆਉਂਦਾ ਹੈ।ਇਸ ਵੇਲੇ ਉਹ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾ ਗੁਰਦਾਸਪੁਰ ਵਿਖੇ ਪਿੰ੍ਰਸੀਪਲ ਦੇ ਅਹੁਦੇ ਤੇ ਬਿਰਾਜਮਾਨ ਹਨ ਤੇ ਨਾਲ ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਦੇ ਮੁਖੀ ਵੀ ਹਨ। ਸਿਖਿਆ ਵਿਭਾਗ ਤੇ ਸਮਾਜ ਸੇਵੀ ਕੰਮਾਂ ਕਰਕੇ ਬੀਤੇ ਦਿਨੀ ਲਾਇਨਜ਼ ਕਲੱਬ ਇੰਟਰਨੈਸਨਲ ਦੇ ਮੁਖੀ ਐਸ.ਕੇ ਪੁੰਜ ਨੇ ਭਾਰਤ ਭੂਸ਼ਨ ਨੂੰ ਸਨਮਾਨਿਤ ਕੀਤਾ।ਐਸ.ਕੇ ਪੁੰਜ ਜੋ ਨਿੱਜੀ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ਨੇ ਕਿਹਾ ਕਿ ਲਾਇਨਜ ਕਲੱਬ ਇੰਟਰਨੈਸ਼ਨਲ ਸਿਖਿਆ ਵਿਭਾਗ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਕਰਨਾ ਆਪਣਾ ਧਰਮ ਸਮਝਦਾ ਹੈ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media