ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਦੀ ਸਰਪ੍ਰਸਤ ਹੇਠ ਚਲ ਰਹੀ ਵਿਦਿਅਕ ਸੰਸਥਾ
ਗੁਰੂ ਨਾਲਕ ਦੇਵ ਖਾਲਸਾ ਗਰਲਜ਼ ਕਾਲਜ ਬਠਿੰਡਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 111ਵਾਂ ਜਨਮ ਦਿਹਾੜਾ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ ਦੀ ਅਗਵਾਈ ਵਿੱਚ ਸ਼ਰਧਾ ਨਾਲ ਮਨਾਇਆ ਗਿਆ।ਸਕੂਲ ਸਟਾਫ ਅਤੇ ਬੱਚਿਆਂ ਨੇ ਵੱਡੀ ਗਿਣਤੀ `ਚ ਭਾਗ ਲਿਆ।
ਕਾਲਜ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਅਤੇ ਸ਼ਹੀਦੀ ਬਾਰੇ ਚਾਨਣਾ ਪਾਇਆ।ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ. ਭਗਤ ਸਿੰਘ ਦੀ ਸੋਚ `ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ।ਪ੍ਰੋਗਰਾਮ ਦੌਰਾਨ ਪ੍ਰੋ. ਕਰਮਜੀਤ ਕੌਰ ਨੇ ਗੀਤ ਪੇਸ਼ ਕੀਤਾ। ਕਾਲਜ ਵਿਦਿਆਰਥਣਾਂ ਵਲੋਂ ਵੀ ਸ਼ਹੀਦ-ਏ-ਆਜ਼ਮ ਦੀ ਜੀਵਨੀ ਸਬੰਧੀ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਿਸ ਵਿੱਚ ਬੀ.ਏ ਭਾਗ-2 ਦੀ ਵਿਦਿਆਰਥਣ ਜਸਲੀਨ ਕੌਰ ਅਤੇ ਬੀ.ਸੀ.ਏ ਭਾਗ-1 ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ ਉਹਨਾਂ ਦੇ ਜੀਵਨ `ਤੇ ਚਾਨਣਾ ਪਾਇਆ।ਬੀ.ਏ ਭਾਗ-2 ਦੀ ਵਿਦਿਆਰਥਣ ਕੋਮਲ ਨੇ ਕਵਿਤਾ, ਬੀ.ਕਾਮ ਭਾਗ-3 ਦੀ ਵਿਦਿਆਰਥਣ ਪੂਜਾ ਅਤੇ ਸਾਥਣਾਂ ਨੇ ਕਵੀਸ਼ਰੀ ਪੇਸ਼ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਜਸਵਿੰਦਰ ਕੌਰ ਕਲੇਰ ਨੇ ਬਾਖੂਬੀ ਨਿਭਾਈ।
ਸਮਾਗਮ ਵਿੱਚ ਵਾਈਸ ਪ੍ਰਿੰਸੀਪਲ ਨੀਲਮ ਬਾਂਸਲ, ਮੈਡਮ ਜਯੋਤਿਸ਼ਨਾ ਗੋਇਲ, ਹਰਮਨਪ੍ਰੀਤ ਕੌਰ, ਰੁਪਿੰਦਰ ਕੌਰ, ਸੁਨੀਤਾ ਯਾਦਵ, ਮੈਡਮ ਅਨੀਤਾ, ਮੈਡਮ ਕਮਲੇਸ਼ ਗੁਪਤਾ, ਸੁਪਰਡੈਂਟ ਟੀਐਨ ਕਪੂਰ, ਅਕਾਊਂਟੈਂਟ ਬਰਜਿੰਦਰ ਸ਼ਰਮਾ, ਯੂਨੀਵਰਸਿਟੀ ਕਲਰਕ ਸੁਖਵਿੰਦਰ ਕੌਰ, ਡਾਟਾ ਐਂਟਰੀ ਆਪਰੇਟਰ ਅਭਿਕਲਸ਼ ਗਰਗ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਹਾਜਰ ਸੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media