ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਚੰਗੇ ਸਮਾਜ ਦੀ ਸਿਰਜਣਾ ਨੂੰ ਲੈ ਕੇ ਆਰਟ ਆਫ ਲਿਵਿੰਗ ਵਲੋਂ ਚਲਾਏ ਜਾ ਰਹੇ ਸੇਵਾ ਪ੍ਰੋਜੈਕਟਾਂ
ਤਹਿਤ ਛੋਟੇ ਬੱਚਿਆਂ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਤੰਦਰੁਸਤ ਅਤੇ ਫਿੱਟ ਰੱਖਣ ਵਾਸਤੇ ਅਤੇ ਜੀਵਨ ਵਿੱਚ ਚੰਗੀਆਂ ਗੱਲਾਂ ਦੀ ਧਾਰਨਾ ਨੂੰ ਲੈ ਕੇ ਬਾਲ ਚੇਤਨਾ ਕੈਂਪ ਲਗਾਏ ਜਾ ਰਹੇ ਹਨ। ਜਿਨਾਂ ਵਿੱਚ ਬੱਚਿਆਂ ਨੂੰ ਧਿਆਨ, ਪ੍ਰਾਣਾਯਾਮ ਦੇ ਨਾਲ ਨਾਲ ਜੀਵਨ ਵਿੱਚ ਉਪਯੋਗੀ ਅਤੇ ਫਾਇਦੇਮੰਦ ਗੱਲਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।ਆਰਟ ਆਫ ਲਿਵਿੰਗ ਦੇ ਸਰਬਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ 20 ਦਿਨਾਂ ਦੌਰਾਨ ਪੰਜ ਬਾਲ ਚੇਤਨਾ ਕੈਂਪ ਵੱਖ ਵੱਖ ਥਾਵਾਂ `ਤੇ ਲਗਾਏ ਗਏ।ਜਿਸ ਵਿੱਚ ਸੈਂਕੜੇ ਬੱਚਿਆਂ ਨੂੰ ਗਿਆਨ ਵਿੱਚ ਵਾਧਾ ਕਰਨ ਵਾਲਿਆਂ ਗੱਲਾਂ ਦੱਸੀਆਂ ਗਈਆਂ।ਇਸੇ ਦੌਰਾਨ ਗਰੀਨ ਸਿਟੀ ਦੇ ਸਾਹਮਣੇ ਗਰੀਬ ਬਸਤੀ ਵਿਚ ਚੱਲਣ ਵਾਲੇ ਅੱਪੂ ਸੋਸਾਇਟੀ ਦੇ ਸਕੂਲ ਵਿੱਚ ਜੀਵਨ ਜੋਤੀ ਵੇਲਫੇਅਰ ਕਲੱਬ ਦੇ ਸਹਿਯੋਗ ਨਾਲ ਦਾਨੀ ਸੱਜਣ ਮੋਨੂੰ ਬਾਂਸਲ ਵਲੋਂ ਆਪਣੀ ਬੇਟੀ ਦੇ ਜਨਮ ਦਿਨ `ਤੇ ਬੱਚਿਆਂ ਨੂੰ ਕਾਪੀਆਂ, ਪੈਂਸਿਲਾਂ ਦੇ ਇਲਾਵਾ ਹੋਰ ਸਟੇਸ਼ਨਰੀ ਅਤੇ ਖਾਣ ਦਾ ਸਮਾਨ ਵੰਡਿਆ ਗਿਆ। ਬਾਲ ਚੇਤਨਾ ਕੈਂਪਾਂ ਵਿੱਚ ਸਮਾਜ ਸੇਵੀ ਸੇਵਾ ਕਰ ਰਹੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media