Thursday, November 21, 2024

ਮਾਤਾ ਨਾਨਕੀ ਚੈਰੀਟਬਲ ਟਰੱਸਟ ਦੇ ਮਿਸ਼ਨ ਬਾਰੇ ਦੱਸਣ ਲਈ ਪੈਦਲ ਯਾਤਰਾ ‘ਤੇ ਨਿਕਲੇ ਦੋ ਗੁਰਸਿੱਖ

PPN250207

ਅੰਮ੍ਰਿਤਸਰ, 25 ਫਰਵਰੀ (ਨਰਿੰਦਰ ਪਾਲ ਸਿੰਘ)- ਅੱਜ ਜਦ ਅਧੁਨਿਕਤਾ ਦੇ ਦੌਰ ਵਿਚ ਕਿਸੇ ਵੀ ਸਮਾਜਸੇਵੀ ਕਾਰਜ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਵਲੋਂ ਕੀਤੇ ਕਾਰਜਾਂ ਦੀ ਗੱਲ ਕਰਦਿਆਂ ਆਰਥਿਕ ਸਹਾਇਤਾ ਮੰਗਣ ਦਾ ਦੌਰ ਹੈ ਤਾਂ ਇਥੇ ਅਜਿਹੇ ਧਰਮੀ ਪੁਰਸ਼ ਵੀ ਹਨ, ਜੋ 276 ਕਿਲੋਮੀਟਰ ਦਾ ਪੈਦਲ ਸਫਰ ਕਰਕੇ ਮਨੁੱਖਤਾ ਦੀ ਭਲਾਈ ਲਈ ਆਰੰਭੇ ਕਾਰਜ਼ ਦੀ ਗੱਲ ਕਰਨਗੇ।ਇੰਗਲੈਂਡ ਵਾਸੀ 76 ਸਾਲਾ ਜੈਪਾਲ ਸਿੰਘ ਅਤੇ 60 ਸਾਲਾ ਤਰਲੋਚਨ ਸਿੰਘ ਵਲੋਂ 22 ਫਰਵਰੀ 2014 ਤੋਂ ਸੁਲਤਾਨ ਪੁਰ ਲੋਧੀ ਤੋਂ ਜੋ ਪੈਦਲ ਸਫਰ ਸ਼ੁਰੂ ਕੀਤਾ ਸੀ ।ਉਸ ਸਬੰਧੀ ਸ੍ਰ. ਜੈਪਾਲ ਸਿੰਘ ਦੱਸਦੇ ਹਨ ਕਿ ਇੰਗਲੈਂਡ ਦੇ ਹੀ ਬੀਬੀ ਬਲਬੀਰ ਕੌਰ ਨੇ ਮਾਤਾ ਨਾਨਕੀ ਚੈਰੀਟਬਲ ਟਰੱਸਟ ਨਾਮੀ ਸੰਸਥਾ ਦਾ ਗਠਨ ਕਰਕੇ ਬਾਬਾ ਨਾਨਕ ਦੀ ਚਰਨ ਛੋਹ ਧਰਤ ਸੁਲਤਾਨਪੁਰ ਲੋਧੀ ਵਿਖੇ ਇੱਕ ਹਸਪਤਾਲ ਦੇ ਨਿਰਮਾਣ ਦਾ ਕਾਰਜ ਆਰੰਭਿਆ ਹੈ, ਜਿਸ ਉਪਰ ਮਹਿਜ਼ ਸਾਜੋ ਸਮਾਨ ਲਈ ਹੀ ਇੱਕ ਕਰੋੜ ਰੁਪਏ ਦੇ ਕਰੀਬ ਖਰਚ ਆਉਣ ਦੀ ਸੰਭਾਵਨਾ ਹ, ਜਦਕਿ ਟਰੱਸਟ ਇਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਇੱਕ ਐਨ.ਆਰ.ਆਈ ਸਰਾਂ ਦੀ ਉਸਾਰੀ ਕਰਵਾ ਚੁੱਕਾ ਹੈ । ਉਨਾਂ ਕਿਹਾ ਕਿ ਨਵੇਂ ਕਾਰਜਾਂ ਲਈ ਮਾਇਆ ਦੀ ਘਾਟ ਹਰ ਵਾਰ ਰਹਿੰਦੀ ਹੀ ਹੈ, ਇਸੇ ਲਈ ਉੇਹ ਤੇ ਤਰਲੋਚਨ ਸਿੰਘ ਪੈਦਲ ਨਿਕਲੇ ਹਨ।ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਹੋ ਕੇ ਉਹ ਗੋਇੰਦਵਾਲ, ਤਰਨਤਾਰਨ, ਅੰਮ੍ਰਿਤਸਰ, ਵਾਹਘਾ ਬਾਰਡਰ, ਲਾਹੌਰ, ਸ਼ੇਖੂਪੁਰਾ ਤੋਂ ਨਨਕਾਣਾ ਸਾਹਿਬ ਪੁੱਜਣਗੇ।ਸ੍ਰ. ਤਰਲੋਚਨ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਮਿਲਣ ਵਾਲੇ ਗੁਰਸਿੱਖਾਂ ਤੇ ਨਾਨਕ ਨਾਮ ਲੇਵਾ ਨੂੰ ਉਹ ਆਪਣੇ ਮਿਸ਼ਨ ਬਾਰੇ ਦੱਸਣਗੇ ਤੇ ਸੰਸਥਾ ਲਈ ਮਾਇਆ ਭੇਟ ਕਰਨ ਦੀ ਬੇਨਤੀ ਵੀ ਕਰਨਗੇ ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply