ਜੰਡਿਆਲਾ ਗੁਰੂ, 1 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼ਹੀਦ ਭਗਤ ਸਿੰਘ ਵੈਲਫੇਅਰ ਬਲੱਡ ਸੇਵਾ ਸੋਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਜੀ
ਦੇ 111ਵੇਂ ਜਨਮ ਦਿਨ ਦੇ ਮੌਕੇ ਤੇ ਚੇਅਰਮੈਨ ਪ੍ਰਦੀਪ ਸਿੰਘ ਬੇਦੀ ਅਤੇ ਆਲ ਇੰਡੀਆ ਹਿਊਮਨ ਰਾਈਟ ਕੌਂਸਿਲ ਦੇ ਪ੍ਰਧਾਨ ਸ਼ੰਕਰ ਸਿੰਘ, ਪ੍ਰਧਾਨ ਜਸਬੀਰ ਸਿੰਘ, ਜਨਰਲ ਸੈਕਰੇਟਰੀ ਲਖਵਿੰਦਰ ਸਿੰਘ ਵਲੋਂ ਪਿੰਗਲਵਾੜਾ ਅੰਮ੍ਰਿਤਸਰ ਦੇ ਛੋਟੇ ਛੋਟੇ ਬੱਚਿਆਂ ਅਤੇ ਬੇਸਹਾਰਾ ਜਰੂਰਤਮੰਦ ਲੋਕਾਂ ਨੂੰ ਫਲ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵੰਡ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ। ਉਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਮਾਨਵਤਾ ਦੇ ਭਲੇ ਵਾਸਤੇ ਚੰਗੇ ਕਦਮ ਚੁੱਕਣੇ ਚਾਹੀਦੇ ਅਤੇ ਮਾਨਵਤਾ ਦੇ ਭਲੇ ਵਾਸਤੇ ਹਰ ਕੰਮ ਲਈ ਤਿਆਰ ਰਹਿਣਾ ਚਾਹੀਦਾ ਹੈ।ਇਸ ਮੌਕੇ ਸੁਖਚੈਨ ਸਿੰਘ, ਬਖਸ਼ਿੰਦਰ ਸਿੰਘ, ਡਾ. ਸਤਨਾਮ ਸਿੰਘ, ਸ਼ਾਮ ਸਿੰਘ ਠਾਕੁਰ, ਬੰਟੀ ਬੈਂਸ, ਕੇਵਲ ਸਿੰਘ, ਲਵ ਭੱਟੀ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media