Tuesday, July 28, 2026

ਆਦਿ ਧਰਮ ਸਤਿਸੰਗ ਪਿੰਡ ਭਗਵਾਨਪੁਰਾ ਵਿਖੇ 7 ਅਕਤੂਬਰ ਨੂੰ

ਸ਼ਮਰਾਲਾ, 2 ਅਕਤੂਬਰ (ਪੰਜਾਬ ਪੋਸਟ- ਕੰਗ) – ਆਦਿ ਧਰਮ ਸਤਿਸੰਗ ਪਿੰਡ ਭਗਵਾਨਪੁਰਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਸਤਿਸੰਗ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਸ਼ੀ ਬਨਾਰਸ ਦੇ ਗੱਦੀ ਨਸ਼ੀਨ ਸੰਤ 707 ਸੁਆਮੀ ਰਵੀ ਚਰਨ ਦਾਸ ਮਹਾਰਾਜ ਜੀ ਕਾਸ਼ੀ ਬਨਾਰਸ ਤੋਂ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।ਕੁਲਵਿੰਦਰ ਸਿੰਘ ਮਾਟਾ ਭਗਵਾਨਪੁਰੀ ਨੇ ਦੱਸਿਆ ਕਿ ਇਸ ਸਤਿਸੰਗ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਇਹ ਸਤਿਸੰਗ ਰਵੀਦਾਸ ਭਾਈਚਾਰੇ ਅਤੇ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ।ਇਸ ਸਤਿਸੰਗ ਵਿੱਚ ਮਿਸ਼ਨਰੀ ਜੱਥਾ ਸੁਖਬੀਰ ਸਿੰਘ ਭਮੱਦੀ ਐਂਡ ਪਾਰਟੀ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।ਸਤਿਸੰਗ ਵਿੱਚ ਇਲਾਕੇ ਦੀਆਂ ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ।ਇਸ ਸਮੇਂ ਬੀ.ਐਸ.ਐਮ ਬਾਲਮੀਕੀ ਸਮਾਜ ਮੰਚ ਦੇ ਚੇਅਰਮੈਨ ਸੁਖਵਿੰਦਰ ਸਿੰਘ ਪੱਬਮਾਂ ਸਮੇਤ ਕਈ ਹੋਰ ਵੀ ਅਹਿਮ ਸਖਸ਼ੀਅਤਾਂ ਸ਼ਾਮਿਲ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply