Sunday, July 26, 2026

ਖ਼ਾਲਸਾ ਕਾਲਜ ਵਿਖੇ ‘ਪੁਸਤਕ ਸੱਭਿਆਚਾਰ ਅਤੇ ਨੌਜਵਾਨ ਪੀੜੀ’ ਵਿਸ਼ੇ ’ਤੇ ਸੈਮੀਨਾਰ

PPN0310201811ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁਕ ਟਰੱਸਟ ਦਿੱਲੀ ਵੱਲੋਂ ਕਾਲਜ ਦੇ ਸਹਿਯੋਗ ਨਾਲ ‘ਪੁਸਤਕ ਸੱਭਿਆਚਾਰ ਅਤੇ ਨੌਜਵਾਨ ਪੀੜੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਨੈਸ਼ਨਲ ਬੁਕ ਟਰੱਸਟ ਵੱਲੋਂ ਨੌਜਵਾਨਾਂ ’ਚ ਪੁਸਤਕ ਪੜਨ ਦੀ ਘੱਟ ਰਹੀ ਰੁਚੀ ਨੂੰ ਮੁੜ ਸੁਰਜੀਤ ਕਰਨ ਲਈ ਕਾਲਜ ’ਚ 7 ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਇਸੇ ਪ੍ਰਸੰਗ ’ਚ ਪੁਸਤਕ ਸੱਭਿਆਚਾਰ ਬਾਰੇ ਵਿਚਾਰ-ਚਰਚਾ ਕਰਵਾਈ ਗਈ।
    ਸੈਮੀਨਾਰ ਦੇ ਆਰੰਭ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਕਾਲਜ ਹਮੇਸ਼ਾਂ ਨੌਜਵਾਨਾਂ ’ਚ ਸਾਹਿਤ ਪੜਨ ਦੀ ਚੇਟਕ ਲਗਾਉਣ ਲਈ ਬਹੁਤ ਸਾਰੀਆਂ ਸਰਗਰਮੀਆਂ ਕਰਵਾਉਂਦਾ ਰਹਿੰਦਾ ਹੈ।ਇਸ ਸਬੰਧੀ ਕਾਲਜ ’ਚ ਸਾਹਿਤ ਸਭਾ ਦਾ ਗਠਨ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਸਤਕਾਂ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਅਸਲ ਤਰੀਕਾ ਦੱਸਦੀਆਂ ਹਨ।
    ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਰਮਿੰਦਰ ਕੌਰ ਨੇ ਗੁਲਜ਼ਾਰ ਦੀ ਨਜ਼ਮ ‘ਕਿਤਾਬੇਂ’ ਦੇ ਹਵਾਲੇ ਨਾਲ ਪੁਸਤਕਾਂ ਦੇ ਮਹੱਤਵ ਬਾਰੇ ਦੱਸਿਆ।ਪ੍ਰੋ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਸਾਡੇ ਧਰਮਾਂ ਨੇ ਵੀ ਸ਼ਬਦ ਅਤੇ ਪੁਸਤਕ ਦੀ ਮਹਿਮਾ ਗਾਈ ਹੈ, ਇਸ ਲਈ ਸਾਨੂੰ ਸਹੀ ਪੁਸਤਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਤੋਂ ਜੀਵਨ ਲਈ ਸਮਝ ਲੈਣੀ ਚਾਹੀਦੀ ਹੈ।
    ਨੈਸ਼ਨਲ ਬੁਕ ਟਰੱਸਟ ਦਿੱਲੀ ਤੋਂ ਆਏ ਮੈਡਮ ਨਵਜੋਤ ਕੌਰ ਨੇ ਕਿਹਾ ਕਿ ਨੈਸ਼ਨਲ ਬੁਕ ਟਰੱਸਟ ਦੇਸ਼ ’ਚ ਖਿੱਲਰੇ ਚੰਗੇਗਿਆਨ ਨੂੰ ਦੂਸਰਿਆਂ ਤੱਕ ਲਾਗਤ ਮੁੱਲ ’ਤੇ ਪਹੁੰਚਾਉਣ ਦਾ ਜ਼ਰੀਆ ਬਣਿਆ ਹੋਇਆ ਹੈ, ਜਿਸ ਤੋਂ ਸਾਰੇ ਲੋਕਾਂ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਨਰੇਸ਼ ਵੱਲੋਂ ਨੈਸ਼ਨਲ ਬੁਕ ਟਰੱਸਟ ਲਈ ਅਨੁਵਾਦ ਕੀਤੀ ਗਈ ਪੁਸਤਕ ‘ਦਲੇਰ ਨਾਰੀਆਂ’ ਨੂੰ ਰਲੀਜ਼ ਵੀ ਕੀਤਾ ਗਿਆ।
    ਸੈਮੀਨਾਰ ਦੇ ਅਖੀਰ ਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਦਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਲਾਇਬ੍ਰੇਰੀਅਨ ਸੁਖਦੇਵ ਸਿੰਘ, ਡਾ. ਐਮ.ਐਸ ਬਤਰਾ, ਡਾ. ਜੇ.ਐਸ ਗਾਂਧੀ, ਡਾ. ਤਮਿੰਦਰ ਭਾਟੀਆ, ਪ੍ਰੋ. ਨਵਨੀਨ ਬਾਵਾ, ਪ੍ਰੋ. ਸੁਖਮੀਨ ਬੇਦੀ, ਪ੍ਰੋ. ਜਸਜੀਤ ਕੌਰ ਰੰਧਾਵਾ, ਪ੍ਰੋ. ਦਵਿੰਦਰਪਾਲ ਕੌਰ, ਡਾ. ਆਤਮ ਰੰਧਾਵਾ, ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply