Monday, March 23, 2026

ਤਿੰਨ ਰੋਜ਼ਾ ਪ੍ਰਿੰਟ ਮੇਕਿੰਗ ਵਰਕਸ਼ਾਪ ਲਗਾਈ ਗਈ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਵਿਖੇ ਹੈਦਰਾਬਾਦ ਦੇ ਨਾਮਵਰ PPN0410201801ਆਰਟਿਸਟ ਜੀ.ਵਾਈ ਗਿਰੀ ਵਲੋਂ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਦੇ ਉਪਰਾਲੇ ਸਦਕਾ ਇੱਕ ਤਿੰਨ ਰੋਜ਼ਾ ਪ੍ਰਿੰਟ ਮੇਕਿੰਗ ਵਰਕਸ਼ਾਪ ਲਗਾਈ ਗਈ, ਜਿਸ ਦਾ ਉਦਘਾਟਨ ਪ੍ਰਧਾਨ ਸ਼ਿਵਦੇਵ ਸਿੰਘ ਵਲੋਂ ਕੀਤਾ ਗਿਆ।ਇਸ ਸਮੇਂ ਉਹਨਾਂ ਦੱਸਿਆ ਕਿ ਪ੍ਰਿੰਟ ਮੈਕਿੰਗ ਤਕਨੀਕ ਅੰਮ੍ਰਿਤਸਰ ਵਿੱਚ ਕਿਤੇ ਵੀ ਨਹੀਂ ਮਿਲਦੀ।
ਸੰਸਥਾ ਦੇ ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਵਿਸ਼ੇਸ਼ ਸੱਦੇ `ਤੇ ਹੈਦਰਾਬਾਦ ਤੋਂ ਅੰਮ੍ਰਿਤਸਰ ਪਹੁੰਚੇ ਆਰਟਿਸਟ ਜੀ.ਵਾਈ ਗਿਰੀ ਹੈਦਰਾਬਾਦ ਆਰਟ ਸੋਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।ਪ੍ਰਿੰਟ ਤਕਨੀਕ ਬਾਰੇ ਉਨਾਂ ਦਸਿਆ ਕਿ ਇਸ ਪ੍ਰਕਿਰਿਆ ਦੌਰਾਨ ਨਿਊ ਵੱੂਡ `ਤੇ ਡਰਾਇੰਗ ਕੀਤੀ ਜਾਂਦੀ ਹੈ।ਉਸ ਤੋਂ ਬਾਅਦ ਇਸ ਉਪਰ ਖਾਸ ਕਾਰਵਿੰਗ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਫਿਨਸ਼ਿੰਗ ਹੁੰਦੀ ਹੈ ਅਤੇ ਅੰਤ ਵਿੱਚ ਰੰਗ ਕੀਤੇ ਜਾਂਦੇ ਹਨ।ਉਨਾਂ ਕਿਹਾ ਕਿ ਇੱਕ ਲੰਮੀ ਪ੍ਰਕਿਰਿਆ ਹੈ, ਜੋ ਇਕ ਜਾਂ ਵੱਧ ਰੰਗਾਂ ਦੀ ਵੀ ਹੋ ਸਕਦੀ ਹੈ।3 ਤੋਂ 5 ਅਕਤੂਬਰ ਤੱਕ ਚੱਲਣ ਵਾਲੀ ਵਰਕਸ਼ਾਪ ਦੌਰਾਨ ਆਰਟਿਸਟ ਜੀ.ਵਾਈ ਗਿਰੀ ਵਲੋਂ ਵਿਦਿਆਰਥੀਆਂ ਨੂੰ ਟਰੇਨਿੰਗ ਵੀ ਦਿੱਤੀ ਜਾਵੇਗੀ, ਜਿਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ।ਇਸ ਲਈ ਆਰਟ ਦੇ ਵਿਦਿਆਰਥੀਆਂ ਨੂੰ ਇਸ ਵਰਕਸਪ ਦਾ ਲਾਭ ਜਰੂਰ ਉਠਾਉਣਾ ਚਾਹੀਦਾ ਹੈ।ਇਸ ਮੌਕੇ ਕਾਫੀ ਗਿਣਤੀ `ਚ ਸਥਾਨਕ ਆਰਟਿਸਟ ਤੇ ਵਿਦਿਆਰਥੀ ਹਾਜਰ ਸਨ।
 

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply