ਅੰਮ੍ਰਿਤਸਰ, 23 ਅਗਸਤ (ਸਾਜਨਫ਼ਸੁਖਬੀਰ)- ਇੰਸਪਾਇਰ ਫਾਊਂਡੇਸ਼ਨ ਅੰਮ੍ਰਿਤਸਰ ਦੇ ਚੀਫ ਪੈਟਰਨ ਅਮਨ ਗੂਪਤਾ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਕਚਿਹਰੀ ਬਾਰ ਐੇਸੋਸੀਏਸ਼ਨ ਵਿਖੇ ਬੂੱਟੇ ਲਗਾਊਣ ਦੀ ਸ਼ੁਰਆਤ ਬਾਰ ਐੇਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਅਤੇ ਅੇੈਸੋਸੀਏਸ਼ਨ ਦੇ ਸਾਰੇ ਹੀ ਸਾਥੀਆਂ ਦੇ ਸਹਿਯੋਗ ਦੇ ਨਾਲ ਕੀਤੀ ਗਈ।ਜਿਸ ਵਿੱਚ ਮੁੱਖ ਤੋਰ ਤੇ ਭਾਜਪਾ ਦੀ ਸਾਬਕਾ ਸਿਹਤ ਮੰਤਰੀ ਲਛਮੀ ਕਾਂਤਾ ਚਾਵਲਾ, ਰੀਨਾ ਜੇਤਲੀ ਮੀਤ ਪ੍ਰਧਾਨ ਵਣ ਵਿਭਾਗ ਨੇ ਬੂੱਟੇ ਲਗਾਊਣ ਦੇ ਪ੍ਰੋਗਰਾਮ ਦੀ ਸ਼ੁਰਆਤ ਕੀਤੀ।ਇਸ ਦੌਰਾਨ ਲਛਮੀ ਕਾਂਤਾ ਚਾਵਲਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਰੂੱਖਾਂ ਨੂੰ ਬਹੁਤ ਤੇਜੀ ਦੇ ਨਾਲ ਕੱਟਿਆ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਰੂੱਖਾਂ ਦੇ ਕੱਟੇ ਜਾਣ ਦੇ ਨਾਲ ਸਾਡੇ ਦੇਸ਼ ਦਾ ਭੱਵਿਖ ਵੀ ਖਤਮ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਰੁੱਖ ਲਗਾਊਣਾ ਬੜਾ ਹੀ ਵਧੀਆਂ ਊਪਰਾਲਾ ਹੈ।ਇਸ ਦੇ ਨਾਲ ਸਾਨੂੰ ਬਹੂਤ ਸਾਰੀ ਆਕਸੀਜਨ ਵੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਰੂੱਖਾਂ ਦੇ ਕੱਟੇ ਜਾਣ ਦੇ ਨਾਲ ਹੀ ਬਹੂਤ ਸਾਰੀ ਗਰਮੀ ਪੈ ਰਹੀ ਹੈ ਅਤੇ ਬਰਸਾਤ ਵੀ ਟਾਈਮ ਦੇ ਨਾਲ ਨਹੀਂ ਹੋ ਰਹੀ।ਇਸ ਲਈ ਸ਼ਹਿਰ ਦੇ ਹਰ ਇਕ ਨੌਜਵਾਨ ਨੂੰ ਬੂੱਟੇ ਲਗਾਊਣੇ ਚਾਹੀਦੇ ਹਨ ਤਾਂ ਕਿ ਸਾਡਾ ਸ਼ਹਿਰ ਜੋ ਕਿ ਪਹਿਲਾਂ ਬਾਗਾਂ ਦਾ ਸ਼ਹਿਰ ਕਹਿਲਾਊਂਦਾ ਸੀ ਇਕ ਵਾਰ ਫਿਰ ਇਸ ਨੂੰ ਬਾਗਾਂ ਦਾ ਸ਼ਹਿਰ ਬਣਾਈਏ।ਇਸ ਦੌਰਾਨ ਅਮਨ ਗੂਪਤਾ ਅਤੇ ਪਰਮਿੰਦਰ ਸਿੰਘ ਸੇਠੀ ਤੇ ਸਾਥੀਆਂ ਵਲੋਂ ਲਛਮੀ ਕਾਂਤਾ ਚਾਵਲਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਾਰ ਐੇਸੋਸੀਏਸ਼ਨ ਦਾ ਮੈਂਬਰ ਵੀ ਬਣਾਇਆ ਗਿਆ।ਇਸ ਮੌਕੇ ਭਾਜਪਾ ਦੇ ਸ਼ਹਿਰ ਪ੍ਰਧਾਨ ਨਰੇਸ਼ ਸ਼ਰਮਾ, ਅੇੈਡਵੋਕੇਟ ਵਿਜੈਂਤ ਖੰਨਾ ਲੀਗਲ ਐਡਵਾਈਜਰ, ਐੇਡਵੋਕੇਟ ਹਰਪ੍ਰੀਤ ਗਰੋਵਰ ਲੀਗਲ ਐਡਵਾਈਜਰ, ਜਨਰਲ ਸੈਕਟਰੀ ਰਸੀਨ ਤਾਲਵਾੜ, ਅੇਡਵੋਕੇਟ ਜਸਬੀਰ ਕੋਰ, ਐੇਡਵੋਕੇਟ ਨੀਨਾ ਕਪੂਰ, ਐੇਡਵੋਕੇਟ ਮੂਕੇਸ ਨੰਦਾ ਸੈਕਟਰੀ, ਐੇਡਵੋਕੇਟ ਪ੍ਰੀਤੀ ਤਨੇਜਾ ਕੌਂਸਲਰ, ਐੇਡਵੋਕੇਟ ਮਨਮੋਹਿਤ ਬਮਰਾ, ਐੇਡਵੋਕੇਟ ਰੀਟਾ ਗੂਪਤਾ, ਐੇਡਵੋਕੇਟ ਨੀਲਮ ਖੰਨਾਂ, ਐੇਡਵੋਕੇਟ ਸਾਹਿਲ ਸ਼ਰਮਾ ਜੋਇੰਂਟ ਸੈਕਟਰੀ, ਐੇਡਵੋਕੇਟ ਬੀ.ਐਸ ਗਿੱਲ ਮੀਤ ਪ੍ਰਧਾਨ, ਮਨੀਸ਼ ਕੁਮਾਰ ਆਦਿ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …