ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਸਫਾਈ ਮਜਦੂਰ ਯੂਨੀਅਨ (ਬਿੱਟਾ ਗਰੁੱਪ) ਦੇ ਵਿਨੋਦ ਕੁਮਾਰ ਬਿੱਟਾ ਪ੍ਰਧਾਨ
ਦੀ ਅਗਵਾਈ `ਚ ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ, ਕਰਮਜੀਤ ਸਿੰਘ ਕੇ.ਪੀ, ਕੇਵਲ ਕੁਮਾਰ ਆਦਿ ਯੂਨੀਅਨ ਦੇ ਨੁਮਾਇੰਦਿਆਂ ਦੇ ਇਕ ਵਫਦ ਨੇ ਮੇਅਰ ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਦੀ ਨਾਲ ਮੀਟਿੰਗ ਕਰ ਕੇ ਨਗਰ ਨਿਗਮ ਵਿਚ ਹੋਏ ਪ੍ਰਾਵੀਡੈਂਟ ਫੰਡ ਘੋਟਾਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।ਉਹਨਾਂ ਤਰਸ ਦੇ ਆਧਾਰ `ਤੇ ਨੌਕਰੀਆਂ ਦੇਣ ਲਈ ਬਣਾਈ ਗਈ ਸਬ ਕਮੇਟੀ ਲਈ ਮੇਅਰ ਦਾ ਧੰਨਵਾਦ ਕਰਦਿਆਂ ਬੇਨਤੀ ਕੀਤੀ ਕਿ ਕਮੇਟੀ ਦੀ ਮੀਟਿੰਗ ਜਲਦ ਤੋਂ ਜਲਦ ਰਖਵਾਈ ਜਾਵੇ ਤਾਂ ਜੋ ਮ੍ਰਿਤਕਾਂ ਦੇ ਵਾਰਸਾਂ ਨੁੰ ਉਹਨਾਂ ਦੇ ਬਣਦੇ ਹੱਕ ਮਿਲ ਸਕਣ।ਮੇਅਰ ਰਿੰਟੂ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਸਮੂਹ ਕਰਮਚਾਰੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ `ਤੇ ਹੱਲ ਕੀਤੀਆਂ ਜਾਣਗੀਆਂ।
ਇਸੇ ਦੌਰਾਨ ਮੇਅਰ ਰਿੰਟੂ ਨੇ ਹੈਰੀਟੇਜ਼ ਸਟਰੀਟ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਆਯੋਜਿਤ ਕੀਤੇ ਗਏ ਡਿਜ਼ੀਟਲ ਮੇਲੇ ਦਾ ਦੌਰਾ ਕੀਤਾ ਅਤੇ ਸ਼ਹਿਰ ਵਾਸੀਆਂ ਨੁੰ ਡਿਜੀਟਲ ਪੇਮੈਂਟ ਤੇ ਹੋਰ ਸੇਵਾਵਾਂ ਬਾਰੇ ਜਾਣੂ ਕਰਵਾਉਣ ਦੇ ਕੰਮ ਦੀ ਸ਼ਲਾਘਾ ਕੀਤੀ।ਡਿਜ਼ੀਟਲ ਮੇਲੇ ਵਿੱਚ ਟੈਲੀਫੋਨ ਕੰਪਨੀਆਂ ਨੇ ਉਹਨਾਂ ਦਿੱਤੀਆਂ ਜਾ ਰਹੀਆ ਡਿਜ਼ੀਟਲ ਪੇਮੈਂਟ ਦੀਆਂ ਸਹੂਲਤਾਂ ਬਾਰੇ ਜਨਤਾ ਨੂੰ ਜਾਣੂ ਕਰਵਾਇਆ।ਇਸ ਅਵਸਰ `ਤੇ ਪ੍ਰਮੁੱਖ ਬੈਂਕਾਂ ਨੇ ਵੀ ਆਪਣੇ ਸਟਾਲਾਂ ਰਾਹੀਂ ਗ੍ਰਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਡਿਜ਼ੀਟਲ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਵਧੀਕ ਕਮਿਸ਼ਨਰ ਸ੍ਰ਼ੀਮਤੀ ਕੋਮਲ ਮਿੱਤਲ, ਕੌਸਲਰ ਸ੍ਰ਼ੀਮਤੀ ਜਤਿੰਦਰ ਕੌਰ ਸੋਨੀਆ, ਸ੍ਰ਼ੀਮਤੀ ਮੀਨਾਕਸ਼ੀ ਯਾਦਵ, ਮਿਸ ਸੁਸ਼ਮਾ ਨੇਗੀ, ਸ੍ਰ਼ੀਮਤੀ ਦੀਪਤੀ ਉਪਲ, ਸੁਨੀਲ ਮਹਾਜਨ, ਨੋਡਲ ਅਫਸਰ ਅੰਮ੍ਰਿਤਸਰ ਸਮਾਰਟ ਸਿਟੀ ਵੀ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media