ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੇ ਹੋਣਹਾਰ ਵਿਦਿਆਰਥੀਆਂ ਨੇ ‘ਮੌਕੇ ਤੇ ਕਰਵਾਏ ਗਏ ਪੇਂਟਿਗ ਮੁਕਾਬਲੇ’ ਵਿੱਚ ਵਧੀਆ ਪ੍ਰਦਸ਼ਨ ਕੀਤਾ। ਇਸ ਮੁਕਾਬਲੇ ਵਿੱਚ ਗਰੁੱਪ ਏ ਮੁਕਾਬਲੇ ਵਿੱਚ ਤੀਸਰੀ ਜਮਾਤ ਦੀ ਗੁਰਸਿਮਰਨ ਕੌਰ ਨੇ ਹੌਂਸਲਾ ਅਫ਼ਜ਼ਾਊ ਇਨਾਮ ਦੇ ਰੂਪ ਵਿੱਚ 100/- ਰੁਪਏ ਨਕਦ ਪ੍ਰਾਪਤ ਕੀਤੇ।ਤੀਸਰੀ ਜਮਾਤ ਦੀ ਹੀ ਅਨਮੋਲਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਉਸ ਨੂੰ ਇਨਾਮ ਦੇ ਰੂਪ ਵਿੱਚ 300 ਰੁ: ਨਕਦ ਅਤੇ ਰੰਗ ਪ੍ਰਾਪਤ ਹੋਏ।ਗਰੁੱਪ ਬੀ ਵਿੱਚ ਪੰਜਵੀ ਜਮਾਤ ਦੀ ਨਵਨੀਤ ਕੌਰ ਨੂੰ ਪਹਿਲੇ ਇਨਾਮ ਦੇ ਰੂਪ ਵਿੱਚ 500 ਰੁ: ਨਕਦ ਅਤੇ ਰੰਗ ਮਿਲੇ।ਗਰੁੱਪ ਸੀ ਵਿੱਚ ਅੱਠਵੀਂ ਜਮਾਤ ਦੀ ਜੈਸਿਕਾ ਕੌਰ ਨੇ ਹੌਂਸਲਾ ਅਫ਼ਜ਼ਾਊ ਇਨਾਮ ਦੇ ਰੂਪ ਵਿੱਚ 100 ਰੁ: ਨਕਦ ਅਤੇ ਰੰਗ ਪ੍ਰਾਪਤ ਕੀਤੇ।ਗਰੁੱਪ ਡੀ ਮੁਕਾਬਲੇ ਵਿੱਚ ਨੌਵੀਂ ਜਮਾਤ ਦੀ ਨਮਰੀਨ ਕੌਰ ਨੂੰ ਹੌਂਸਲਾ ਅਫ਼ਜ਼ਾਊ ਇਨਾਮ ਦੇ ਰੂਪ ਵਿੱਚ 100 ਰੁ: ਨਕਦ ਅਤੇ ਰੰਗ ਮਿਲੇ।
ਸਕੂਲ ਦੇ ਪਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਉਪਰੋਕਤ ਜਾਣਕਾਰੀ ਦਿੰਦਿਆ ਕਿਹਾ ਕਿ ਕੋਮਲ ਕਲਾਵਾਂ ਦਾ ਗਿਆਨ ਵੀ ਵਿੱਦਿਆ ਦਾ ਹਿੱਸਾ ਹੈ।ਉਨ੍ਹਾਂ ਕਿਹਾ ਕਿ ਚਿੱਤਰਕਾਰੀ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਿਦਿਆਰਥੀ ਆਪਣੇ ਹੁਨਰ ਨੂੰ ਪਛਾਣ ਅਤੇ ਵਿਕਸਿਤ ਕਰ ਸਕਦੇ ਹਨ।ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਵਧਾਈ ਦਿੱਤੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media