ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਸੰਧੂ) – 18 ਅਕਤੂਬਰ ਨੂੰ ਹੋਣ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਸਲਾਨਾ ਚੋਣ ਨੂੰ ਲੈ ਕੇ ਚੋਣ ਨਿਸਾਨ ਉੱਡਦਾ ਬਾਜ਼ `ਤੇ ਚੋਣ ਲੜ੍ਹਨ ਵਾਲੇ ਯੂਨੀਵਰਸਿਟੀ ਕਰਮਚਾਰੀ ਡੈਮੋਕੇ੍ਰਟਿਕ ਫਰੰਟ ਦੇ ਚੋਣ ਲੜ੍ਹਨ ਦੇ ਉਮੀਦਵਾਰਾਂ ਮੈਂਬਰਾਂ ਤੇ ਸਹਿਯੋਗੀ ਕਰਮਚਾਰੀ ਭਾਈਚਾਰੇ ਦੇ ਵਲੋ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤੇ ਚੋਣ ਪ੍ਰਚਾਰ ਦਾ ਵੀ ਸ਼੍ਰੀ ਗਣੇਸ਼ ਕਰ ਦਿੱਤਾ ਗਿਆ ਹੈ।ਚੋਣ ਲੜ੍ਹਨ ਵਾਲੇ ਪ੍ਰਧਾਨਗੀ ਅਹੁੱਦੇ ਦੇ ਉਮੀਦਵਾਰ ਹਰਦੀਪ ਸਿੰਘ ਨਾਗਰਾ ਤੇ ਸਕੱਤਰ ਅਹੁੱਦੇ ਦੇ ਉਮੀਦਵਾਰ ਬਲਵੀਰ ਸਿੰਘ ਗਰਚਾ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਜੀ.ਐਨ.ਡੀ.ਯੂ ਵਿਚ ਸਰਕਾਰ ਬੀਤੇ ਲੰਮੇ ਸਮੇਂ ਤੋਂ ਵੰਡੀਆਂ ਪਾਉਣ `ਤੇ ਤੁਲੀ ਹੋਈ ਹੈ, ਜਿਸ ਨਾਲ ਇਥੋ ਦੇ ਖੁਸ਼ਹਾਲ ਤੇ ਖੁਸ਼ਗਵਾਰ ਮਹੌਲ ਦੇ ਵਿਚ ਜ਼ਹਿਰ ਘੁੱਲ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਯੂ.ਕੇ.ਡੀ.ਐਫ ਧੜੇਬੰਦੀਆਂ ਦੇ ਵਿਚ ਯਕੀਨ ਨਹੀਂ ਰੱਖਦੀ।ਉਹ ਸਮੂਹਿਕ ਕਰਮਚਾਰੀਆਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਖਾਤਰ ਪਾਰਟੀਬਾਜ਼ੀ ਤੇ ਧੜੇਬੰਦੀ ਨੂੰ ਪਰੇ ਰੱਖ ਕੇ ਬੇਸ਼ੱਕ ਬੀਤੇ ਲੰਮੇ ਸਮੇਂ ਤੋਂ ਹਾਅ ਦਾ ਨਾਅਰਾ ਮਾਰਦੇ ਹਨ, ਪਰ ਜਥੇਬੰਦੀ ਦੇ ਮੰਚ ਨੂੰ ਵਿਸਾਰਿਆਂ ਜਾ ਅਣਦੇਖਿਆ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਆਪਸੀ ਪਿਆਰ ਤੇ ਭਾਈਚਾਰੇ ਨੂੰ ਮਜ਼ਬੂਤ ਰੱਖਣਾ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਉਲੰਘਣਾ ਨੂੰ ਰੋਕਣ ਲਈ ਉਹ ਹਮੇਸ਼ਾ ਯਤੀਨਸ਼ੀਲ ਰਹੇ ਹਨ ਤੇ ਹਮੇਸ਼ਾ ਰਹਿਣਗੇ।ਨਾਗਰਾ ਤੇ ਗਰਚਾ ਨੇ ਕਿਹਾ ਕਿ ਉਹ ਪਹਿਲਾ ਵੀ ਸਾਥੀ ਕਰਮਚਾਰੀਆਂ ਦੇ ਵਿਸ਼ਵਾਸ਼ ਤੇ ਪਿਆਰ ਦੇ ਆਸਰੇ ਜੀ.ਐਨ.ਡੀ.ਯੂ ਦੀ ਸੱਤਾ ਦੇ ਗਲਿਆਰੇ ਵਿਚ ਵਿਚਰ ਕੇ ਚੋਣ ਲੜਦੇ ਰਹੇ ਤੇ ਇਸ ਵਾਰ ਵੀ ਉਸੇ ਸਿਲਸਿਲੇ ਦੇ ਬਲਬੂਤੇ ਜਿੱਤ ਦੇ ਗੌਰਵਮਈ ਸੁਨਿਹਰੀ ਇਤਿਹਾਸ ਨੂੰ ਮੁੜ ਦੋਹਰਾਉਣਗੇ ਤੇ ਕਰਮਚਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਿਰ ਅਵਾਜ ਬੁਲੰਦ ਕਰਦੇ ਰਹਿਣਗੇ।
ਇਕ ਮੌਕੇ ਮਨਪ੍ਰੀਤ ਸਿੰਘ, ਤੇਜਵੰਤ ਸਿੰਘ ਗਿੱਲ, ਜੋਤੀ ਪ੍ਰਸ਼ਾਦ, ਅਵਤਾਰ ਸਿੰਘ, ਰਜਿੰਦਰ ਸਿੰਘ, ਬਦਰੀ ਨਾਥ, ਹਰੀ ਕਿਸ਼ੋਰ, ਵਿਸ਼ਾਲ ਵਿਜ਼, ਤਰਸੇਮ ਸਿੰਘ, ਗੁਰਸ਼ਰਨ ਸਿੰਘ, ਸੁਰਜੀਤ ਸਿੰਘ, ਭਗਵੰਤ ਸਿੰਘ, ਹਰਦੀਪ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …